Home /pathankot /

ਰਾਸ਼ਟਰੀ ਪੱਧਰ ਦੇ ਸੋਨ ਤਮਗਾ ਜੇਤੂ ਅਵਨੀ ਛਾਬੜਾ ਨਾਲ ਖਾਸ ਗੱਲਬਾਤ, ਹੁਣ ਅੰਤਰਰਾਸ਼ਟਰੀ ਤੈਰਾਕੀ ਮੁਕਾਬਲੇ ਦਾ ਬਣੇਗੀ ਹਿੱਸਾ

ਰਾਸ਼ਟਰੀ ਪੱਧਰ ਦੇ ਸੋਨ ਤਮਗਾ ਜੇਤੂ ਅਵਨੀ ਛਾਬੜਾ ਨਾਲ ਖਾਸ ਗੱਲਬਾਤ, ਹੁਣ ਅੰਤਰਰਾਸ਼ਟਰੀ ਤੈਰਾਕੀ ਮੁਕਾਬਲੇ ਦਾ ਬਣੇਗੀ ਹਿੱਸਾ

ਰਾਸ਼ਟਰੀ

ਰਾਸ਼ਟਰੀ ਪੱਧਰ ਦੇ ਸੋਨ ਤਮਗਾ ਜੇਤੂ ਰਹੀ ਅਵਨੀ ਛਾਬੜਾ ਦੀ ਤਸਵੀਰ

ਪਠਾਨਕੋਟ: ਪੰਜਾਬ ਸਰਕਾਰ (Punjab Government) ਵੱਲੋਂ ਪੂਰੇ ਪੰਜਾਬ ਵਿੱਚ 'ਖੇਡਾਂ ਵਤਨ ਪੰਜਾਬ' ਦੀਆਂ (khedan watan punjab diyan) ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪਹਿਲਾਂ ਹਰੇਕ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਕਈ ਚੋਟੀ ਦੇ ਖਿਡਾਰੀ ਵੀ ਭਾਗ ਲੈ ਰਹੇ ਹਨ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਪਠਾਨਕੋਟ: ਪੰਜਾਬ ਸਰਕਾਰ (Punjab Government) ਵੱਲੋਂ ਪੂਰੇ ਪੰਜਾਬ ਵਿੱਚ 'ਖੇਡਾਂ ਵਤਨ ਪੰਜਾਬ' ਦੀਆਂ (khedan watan punjab diyan) ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪਹਿਲਾਂ ਹਰੇਕ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਕਈ ਚੋਟੀ ਦੇ ਖਿਡਾਰੀ ਵੀ ਭਾਗ ਲੈ ਰਹੇ ਹਨ।

  ਇਨ੍ਹਾਂ 'ਚੋਂ ਕੁਝ ਐਥਲੀਟ ਤੈਰਾਕੀ ਮੁਕਾਬਲੇ (Swimming competition) ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਅਵਨੀ ਛਾਬੜਾ ਨਾਂ ਦੀ ਖਿਡਾਰਨ ਰਾਸ਼ਟਰੀ ਪੱਧਰ (National level) 'ਤੇ ਸੋਨ ਤਮਗਾ (Gold Medal) ਜਿੱਤ ਚੁੱਕਾ ਹੈ ਅਤੇ ਹੁਣ ਉਹ ਅੰਤਰਰਾਸ਼ਟਰੀਪੱਧਰ (International Level) ਦੇ ਤੈਰਾਕੀ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ। ਉੱਚ ਪੱਧਰ 'ਤੇ ਖੇਡਣ ਵਾਲੇ ਖਿਡਾਰੀਆਂਵਿੱਚਅਵਨੀ ਛਾਬੜਾ ਹੀ ਨਹੀਂ ਬਲਕਿ ਸ਼ਿਵਾਨੀ ਸਹਿਗਲ, ਵੰਸ਼ਿਕਾ ਅਤੇ ਵਿਨਾਇਕ ਮਹਾਜਨ ਵਰਦੇ ਖਿਡਾਰੀਆਂ ਨੇ ਵੀ ਕਈ ਤਗਮੇ ਜਿੱਤੇ ਹਨ ਅਤੇ ਇਹ ਸਾਰੇ ਹੁਣ ਵੱਖ-ਵੱਖ ਉੱਚ ਪੱਧਰੀ ਮੁਕਾਬਲਿਆਂ ਦੀਆਂ ਤਿਆਰੀਆਂਵਿੱਚਲੱਗੇ ਹੋਏ ਹਨ।

  ਨੈਸ਼ਨਲਵਿੱਚਸੋਨ ਤਮਗਾ ਜਿੱਤਣ ਵਾਲੀ ਅਵਨੀ ਛਾਬੜਾ ਨੇ ਦੱਸਿਆ ਕਿ ਕਿਵੇਂ ਉਸ ਨੇ ਦਿਨ-ਰਾਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਪਹੁੰਚਣ ਲਈ ਸਿਰਫ਼ ਅਭਿਆਸ ਹੀ ਨਹੀਂ ਸਗੋਂ ਚੰਗੀ ਖੁਰਾਕ ਅਤੇ ਸਖ਼ਤ ਮਿਹਨਤ ਦੀ ਵੀ ਲੋੜ ਹੁੰਦੀ ਹੈ। ਉਸ ਨੇ ਦੱਸਿਆ ਕਿ ਨੈਸ਼ਨਲਵਿੱਚਸੋਨ ਤਮਗਾ ਜਿੱਤਣ ਤੋਂ ਬਾਅਦ ਹੁਣ ਉਹ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਮੁਕਾਬਲੇ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਨਾਲ ਖਿਡਾਰੀਆਂ ਦਾ ਉਤਸ਼ਾਹ ਵਧਦਾ ਹੈ ਅਤੇ ਉਹ ਅੱਗੇ ਵੱਧ ਕੇ ਦੇਸ਼ ਨੂੰ ਤਗਮੇ ਦਿਵਾਉਣ ਵਿੱਚ ਯੋਗਦਾਨ ਪਾਉਣਗੇ। ਇਸ ਮੌਕੇ ਹੋਰਨਾਂ ਖਿਡਾਰੀਆਂ ਨੇ ਵੀ ਇਨ੍ਹਾਂ ਖੇਡਾਂ ਦੀ ਸ਼ਲਾਘਾ ਕੀਤੀ।

  Published by:Rupinder Kaur Sabherwal
  First published:

  Tags: Pathankot, Punjab