ਜਤਿਨ ਸ਼ਰਮਾ
ਪਠਾਨਕੋਟ: ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਪਠਾਨਕੋਟ (Pathankot) ਤੋਂ ਹਿਮਾਚਲ ਰੇਲਵੇ ਪੁਲ (Himachal Railway Bridge) ਹਾਲ ਹੀ ਵਿੱਚ ਢਹਿ ਗਿਆ ਸੀ। ਇਸ ਦੇ ਮੱਦੇਨਜ਼ਰ ਹਿਮਾਚਲ ਨੂੰ ਜਾਂਦੀ ਮੁੱਖ ਸੜਕ 'ਤੇ ਬਣੇ ਪੁਲ 'ਤੇ ਵੀ ਆਵਾਜਾਈ ਰੋਕ ਦਿੱਤੀ ਗਈ ਅਤੇ ਜੇਕਰ ਕੋਈ ਵਿਅਕਤੀ ਹਿਮਾਚਲ ਤੋਂ ਪਠਾਨਕੋਟ ਆਉਣਾ ਚਾਹੁੰਦਾ ਹੈਤਾਂ ਉਸ ਨੂੰ ਲੋਦਵਾਂ ਤੋਂ ਹੋ ਕੇ ਆਉਣਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਸਫਰ ਕਰਨਾ ਪੈਂਦਾ ਹੈ। ਹਿਮਾਚਲ ਤੋਂ ਪਠਾਨਕੋਟ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਣ ਨਾਲ ਪਠਾਨਕੋਟ ਦੇ ਵਪਾਰੀ (Trader) ਇੱਕ ਵਾਰ ਫਿਰ ਚਿੰਤਤ ਹਨ। ਦੱਸ ਦਈਏ ਕਿ ਪਠਾਨਕੋਟ ਦੀ ਸਰਹੱਦ ਇਕ ਪਾਸੇ ਹਿਮਾਚਲ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਨਾਲ ਲੱਗਦੀ ਹੈ ਅਤੇ ਇਨ੍ਹਾਂ ਦੋਵਾਂ ਖੇਤਰਾਂ ਦੇ ਲੋਕ ਜ਼ਿਆਦਾਤਰ ਪਠਾਨਕੋਟ ਸ਼ਹਿਰ ਵਿੱਚ ਕਾਰੋਬਾਰ ਕਰਨ ਲਈ ਆਉਂਦੇ ਹਨ।
ਪਰ ਜਦੋਂ ਤੋਂ ਹਿਮਾਚਲ ਨੂੰ ਜਾਣ ਵਾਲਾ ਰੇਲ ਪੁਲ ਬਰਸਾਤੀ ਪਾਣੀ ਦੇ ਸੰਪਰਕ ਵਿੱਚ ਆਉਣ ਕਾਰਨ ਟੁੱਟਿਆ ਹੈ, ਹਿਮਾਚਲ ਤੋਂ ਪਠਾਨਕੋਟ ਤੱਕ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਕੋਰੋਨਾ ਦੇ ਦੌਰ ਵਿੱਚ ਇਨ੍ਹਾਂ ਦੋਵਾਂ ਰਾਜਾਂ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦਾ ਵਪਾਰ ਕਾਫੀ ਪ੍ਰਭਾਵਿਤ ਹੋਇਆ ਸੀ, ਪਰ ਹੁਣ ਕੁਝ ਸਮੇਂ ਲਈ ਵਪਾਰ ਠੀਕ ਹੋ ਗਿਆ ਹੈ।
ਪਰ ਕੁਦਰਤੀ ਆਫ਼ਤ ਕਾਰਨ ਹਿਮਾਚਲ ਰੇਲ ਲਾਈਨ ਦੇ ਬੰਦ ਹੋਣ ਕਾਰਨ ਇੱਕ ਵਾਰ ਫਿਰ ਵਪਾਰੀ ਵਰਗ ਵਿੱਚ ਚਿੰਤਾ ਹੈ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਜਲਦੀ ਤੋਂ ਜਲਦੀ ਬਣਾਉਣ ਬਾਰੇ ਸੋਚਿਆ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।