ਜਤਿਨ ਸ਼ਰਮਾ
ਪਠਾਨਕੋਟ---ਮਹਿਲਾ ਦਿਵਸ ਵਿਸ਼ਵ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਕਈ ਸਮਾਜਿਕ ਸੰਸਥਾਵਾਂ ਵੱਲੋਂ ਉਨ੍ਹਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕਿਸੇ ਖੇਤਰ ਵਿੱਚ ਚੰਗਾ ਮੁਕਾਮ ਹਾਸਿਲ ਕੀਤਾ ਹੋਵੇ। ਅਜਿਹੀ ਇਕ ਮਹਿਲਾ ਪਠਾਨਕੋਟ ਸ਼ਹਿਰ ਦੀ ਰਹਿਣ ਵਾਲੀ ਹੈ ਜਿਸਨੂੰ ਵਨੀਤਾ ਮਹਾਜਨ ਨਾਮ ਤੋਂ ਜਾਣਿਆ ਜਾਂਦਾ ਹੈ। ਵਨੀਤਾ ਮਹਾਜਨ ਨੇ ਆਪਣੀ ਮਿਹਨਤ ਸਦਕਾ ਉਨ੍ਹਾਂ ਲੋਕਾਂ ਦੀ ਜ਼ੁਬਾਨ ਬੰਦ ਕਰ ਦਿੱਤੀ ਜਿਨ੍ਹਾਂ ਦੀ ਸੋਚ ਹੈ ਕਿ ਅੱਜ ਵੀ ਘਰ ਚਲਾਉਣ ਵਾਲੀ ਮਹਿਲਾ ਬਾਹਰ ਨਿਕਲ ਕੇ ਕੋਈ ਕੰਮ ਨਹੀਂ ਕਰ ਸਕਦੀ। ਦਸਣਯੋਗ ਹੈ ਕਿ ਵਨੀਤਾ ਮਹਾਜਨ ਬਤੌਰ ਪ੍ਰਿੰਸੀਪਲ ਪਠਾਨਕੋਟ ਦੇ ਇਕ ਸਕੂਲ ਵਿਖੇ ਆਪਣੀ ਸੇਵਾਵਾਂ ਨਿਭਾ ਰਹੀ ਹੈ ਇਸ ਦੇ ਨਾਲ ਹੀ ਉਹ ਸਕੂਲ ਤੋਂ ਬਾਅਦ ਆਪਣਾ ਕੌਂਸਲਿੰਗ ਸੈਂਟਰ ਚਲਾਉਂਦੀ ਹੈ ਇਸ ਤੋਂ ਇਲਾਵਾ ਉਹ ਆਪਣੇ ਘਰ ਦੇ ਕੰਮਾਂ ਨੂੰ ਵੀ ਬਾਖ਼ੂਬੀ ਤਰ੍ਹਾਂ ਨਿਭਾਉਂਦੀ ਹੈ।
ਵਨੀਤਾ ਮਹਾਜਨ ਨੇ ਦੱਸਿਆ ਕਿ ਸਾਡੇ ਸਮਾਜ ਦੀ ਅੱਜ ਵੀ ਧਾਰਨਾ ਬਣੀ ਹੋਈ ਹੈ ਕਿ ਜੋ ਮਹਿਲਾ ਬਾਹਰ ਕੰਮ ਕਰਦੀ ਹੈ ਉਹ ਘਰ ਨਹੀਂ ਸਾਂਭ ਸਕਦੀ ਅਤੇ ਜੋ ਘਰ ਸਾਂਭਦੀ ਹੈ ਉਹ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀ । ਉਨ੍ਹਾਂ ਕਿਹਾ ਕਿ ਲੋਕਾਂ ਦੀ ਅਜਿਹੀ ਸੋਚ ਨੂੰ ਬਦਲਣ ਦੇ ਖ਼ਾਤਿਰ ਉਨ੍ਹਾਂ ਵੱਲੋਂ ਵੱਖ ਵੱਖ ਦਾਇਰਿਆਂ ਵਿੱਚ ਕੰਮ ਕਰਨ ਦੇ ਨਾਲ ਆਪਣੇ ਪਰਿਵਾਰ ਦਾ ਧਿਆਨ ਬਾਖ਼ੂਬੀ ਤਰ੍ਹਾਂ ਰੱਖਦੀ ਹੈ।
ਉਥੇ ਮਹਿਲਾ ਦਿਵਸ 'ਤੇ ਬੋਲਦੇ ਹੋਏ ਵਨੀਤਾ ਮਹਾਜਨ ਨੇ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਖ਼ਾਸ ਭੂਮਿਕਾ ਹੁੰਦੀ ਹੈ ਅਤੇ ਮਹਿਲਾਵਾਂ ਕਈ ਦਾਇਰਿਆਂ ਵਿਚ ਪੁਰਸ਼ਾਂ ਤੋਂ ਵੱਧ ਕੰਮ ਕਰ ਕੇ ਆਪਣੀ ਯੋਗਤਾ ਸਾਬਤ ਕਰ ਚੁੱਕੀਆਂ ਹਨ। ਇਸ ਲਈ ਕਿਸੇ ਇੱਕ ਦਿਨ 'ਤੇ ਮਹਿਲਾ ਦਿਵਸ ਮਨਾਉਣਾ ਸਹੀ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਹਰ ਰੋਜ਼ ਉਨ੍ਹਾਂ ਸਨਮਾਨ ਮਿਲਣਾ ਚਾਹੀਦਾ ਹੈ ਜਿੰਨਾ ਕਿ ਮਹਿਲਾ ਦਿਵਸ ਦੇ ਮੌਕੇ 'ਤੇ ਮਿਲਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Happy Women's Day 2022, International Women's Day, Pathankot, Punjab