Home /pathankot /

Pathankot: ਸ਼ਰਾਧ ਦੇ ਦਿਨਾਂ 'ਚ ਪਿਤਰਾਂ ਨੂੰ ਕਿਵੇਂ ਮਿਲਦਾ ਹੈ ਭੋਜਨ ? ਸੁਣੋ ਪੰਡਿਤ ਰਾਕੇਸ਼ ਸ਼ਾਸਤਰੀ ਦੀ ਜ਼ੁਬਾਨੀ 

Pathankot: ਸ਼ਰਾਧ ਦੇ ਦਿਨਾਂ 'ਚ ਪਿਤਰਾਂ ਨੂੰ ਕਿਵੇਂ ਮਿਲਦਾ ਹੈ ਭੋਜਨ ? ਸੁਣੋ ਪੰਡਿਤ ਰਾਕੇਸ਼ ਸ਼ਾਸਤਰੀ ਦੀ ਜ਼ੁਬਾਨੀ 

ਕਾਂ

ਕਾਂ ਦੀ ਤਸਵੀਰ

ਪਠਾਨਕੋਟ: ਭਾਦਰਪਦ ਮਹੀਨੇ ਦੀ ਪੂਰਨਮਾਸ਼ੀ ਤੋਂ ਪਿਤਰ ਪੱਖ ਸ਼ੁਰੂ ਹੁੰਦਾ ਹੈ। ਇਨ੍ਹਾਂ ਦਿਨਾਂ ਦੌਰਾਨ ਸਨਾਤਮ ਧਰਮ ਅਨੁਸਾਰ ਪੂਰਵਜਾਂ (Ancestors) ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਦੀ ਪਰੰਪਰਾ ਹੈ। ਪਿਤਰ ਪੱਖ ਯਾਨੀ ਸ਼ਰਾਧ ਅਮਾਵਸਿਆ ਤਿਥੀ 'ਤੇ ਸਮਾਪਤ ਹੁੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਰਾਕੇਸ਼ ਸ਼ਾਸਤਰੀ (Pandit Rakesh Shastri) ਨੇ ਦੱਸਿਆ ਕਿ ਸਨਾਤਨ ਧਰਮ ਵਿੱਚ ਮਰਨ (Death) ਉਪਰੰਤ ਸ਼ਰਾਧ ਕਰਨਾ ਜ਼ਰੂਰੀ ਮੰਨਿਆ ਗਿਆ ਹੈ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ


  ਪਠਾਨਕੋਟ: ਭਾਦਰਪਦ ਮਹੀਨੇ ਦੀ ਪੂਰਨਮਾਸ਼ੀ ਤੋਂ ਪਿਤੱਰ ਪੱਖ ਸ਼ੁਰੂ ਹੁੰਦਾ ਹੈ। ਇਨ੍ਹਾਂ ਦਿਨਾਂ ਦੌਰਾਨ ਸਨਾਤਮ ਧਰਮ ਅਨੁਸਾਰ ਪੂਰਵਜਾਂ (Ancestors) ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਦੀ ਪਰੰਪਰਾ ਹੈ। ਪਿਤਰ ਪੱਖ ਯਾਨੀ ਸ਼ਰਾਧ ਅਮਾਵਸਿਆ ਤਿਥੀ 'ਤੇ ਸਮਾਪਤ ਹੁੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਰਾਕੇਸ਼ ਸ਼ਾਸਤਰੀ (Pandit Rakesh Shastri) ਨੇ ਦੱਸਿਆ ਕਿ ਸਨਾਤਨ ਧਰਮ ਵਿੱਚ ਮਰਨ (Death) ਉਪਰੰਤ ਸ਼ਰਾਧ ਕਰਨਾ ਜ਼ਰੂਰੀ ਮੰਨਿਆ ਗਿਆ ਹੈ।

  ਉਨ੍ਹਾਂ ਕਿਹਾ ਕਿ ਮਾਨਤਾ ਅਨੁਸਾਰ ਜੇਕਰ ਮਰੇ ਹੋਏ ਵਿਅਕਤੀ ਦਾ ਸਹੀ ਢੰਗ ਨਾਲ ਸ਼ਰਾਧ ਨਾ ਕੀਤਾ ਜਾਵੇ ਤਾਂ ਉਸ ਨੂੰ ਇਸ ਦੁਨੀਆ ਤੋਂ ਛੁਟਕਾਰਾ ਨਹੀਂ ਮਿਲਦਾ ਅਤੇ ਉਹ ਦੁਨੀਆ ਵਿਚ ਭਟਕਦਾ ਰਹਿੰਦਾ ਹੈ। ਪੂਰਵਜਾਂ ਦੀ ਸ਼ਾਂਤੀ ਲਈ ਹਰ ਸਾਲ ਭਾਦਰਪਦ ਸ਼ੁਕਲ ਪੂਰਨਿਮਾ ਤੋਂ ਕ੍ਰਿਸ਼ਨ ਅਮਾਵਸਿਆ ਤੱਕ ਦੇ ਸਮੇਂ ਨੂੰ ਪਿਤਰ ਪੱਖ ਸ਼ਰਾਧ ਕਿਹਾ ਜਾਂਦਾ ਹੈ, ਜਿਸ ਦੌਰਾਨ ਯਮਰਾਜ ਕੁਝ ਸਮੇਂ ਲਈ ਪਿਤਰਾਂ ਨੂੰ ਮੁਕਤ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਰਧਾ ਨਾਲ ਕੀਤੇ ਜਾਣ ਵਾਲੇ ਸ਼ਰਾਧ ਨੂੰ ਉਹ ਪਾ ਸਕਣ।

  ਪੰਡਿਤ ਰਾਕੇਸ਼ ਸ਼ਾਸਤਰੀ ਨੇ ਕਿਹਾ ਕਿ ਬ੍ਰਾਹਮਣਾਂ ਨੂੰ ਭੋਜਨ ਦੇਣ ਤੋਂ ਪਹਿਲਾਂ ਕਾਂਵਾਂ ਅਤੇ ਹੋਰ ਪੰਛੀਆਂ ਨੂੰ ਭੋਜਨ ਦਿੱਤਾ ਜਾਂਦਾ ਹੈ, ਕਿਉਂਕਿ ਸ਼ਾਸਤਰਾਂ ਅਨੁਸਾਰ ਪੰਛੀਆਂ ਨੂੰ ਪਿੱਤਰਾਂਦਾ ਦੂਤ ਮੰਨਿਆ ਜਾਂਦਾ ਹੈ ਅਤੇ ਖਾਸ ਕਰਕੇ ਕਾਂ (Crow) ਨੂੰ ਇਸ ਦਾ ਪ੍ਰਤੀਨਿਧ ਮੰਨਿਆ ਜਾਂਦਾ ਹੈ।  ਇਸ ਲਈ ਪਿਤਰ ਪੱਖ ਦੇ ਹਰ ਦਿਨ ਸਵੇਰੇ-ਸ਼ਾਮ ਜਦੋਂ ਵੀ ਘਰ ਵਿੱਚ ਰੋਟੀ ਬਣਾਈ ਜਾਵੇ ਤਾਂ ਸਭ ਤੋਂ ਪਹਿਲਾਂ ਰੋਟੀ ਗਾਂ (Cow) ਲਈ ਰੱਖੀ ਜਾਵੇ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਪਿਤਰ ਦੋਸ਼ ਹੋਵੇ, ਉਸ ਨੂੰ ਹਰ ਪਿਤਰ ਪੱਖ ਦੇ ਦਿਨ ਪਿੱਪਲ ਦੇ ਦਰਖਤ ਨੂੰ ਕੱਚੇ ਦੁੱਧ ਵਿੱਚ ਪਾਣੀ ਮਿਲਾ ਕੇ ਚੜ੍ਹਾਉਣਾ ਚਾਹੀਦਾ ਹੈ, ਇਸ ਤਰ੍ਹਾਂ ਕਰਨ ਵਾਲਾ ਸ਼ਰਧਾ ਨਾਲ ਪਿਤਰ ਦੋਸ਼ ਤੋਂ ਛੁਟਕਾਰਾ ਪਾ ਸਕਦਾ ਹੈ।

  Published by:Rupinder Kaur Sabherwal
  First published:

  Tags: Hindu, Pathankot, Pitru Paksha, Punjab, Shradh