Home /pathankot /

Pathankot News: ਨਵੀਆਂ ਵਿਦਿਆਰਥਣਾਂ ਦਾ ਕਾਲਜ 'ਚ ਇੰਝ ਹੋਇਆ ਸਵਾਗਤ, ਇਹ ਅੰਦਾਜ਼ ਕਰੇਗਾ ਹੈਰਾਨ

Pathankot News: ਨਵੀਆਂ ਵਿਦਿਆਰਥਣਾਂ ਦਾ ਕਾਲਜ 'ਚ ਇੰਝ ਹੋਇਆ ਸਵਾਗਤ, ਇਹ ਅੰਦਾਜ਼ ਕਰੇਗਾ ਹੈਰਾਨ

X
ਪਹਿਲੀ

ਪਹਿਲੀ ਵਾਰ ਕਾਲਜ ਵਿੱਚ ਆਈ ਵਿਦਿਆਰਥਣ  

Pathankot: ਪਿ੍ੰਸੀਪਲ ਸ਼ੋਭਾ ਪਰਾਸ਼ਰ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥਣਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਹੈ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਹੋਰ ਗਤੀਵਿਧੀਆਂ ਵਿੱਚ ਵੀ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥਣਾਂ ਦੇ ਮਾਨਸਿਕ ਵਿ

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਪਠਾਨਕੋਟ: ਸ੍ਰੀਮਤੀ ਰਮਾ ਚੋਪੜਾ (Smt. Rama Chopra) ਸਨਾਤਨ ਧਰਮ ਕੰਨਿਆ ਮਹਾਵਿਦਿਆਲੇ ਪਠਾਨਕੋਟ (Pathankot) ਵਿਖੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਦੀ ਦੇਖ-ਰੇਖ ਹੇਠ ਫਰੈਸ਼ਰ ਪਾਰਟੀ (Fresher Party) ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਵਿੱਚ ਦਾਖਲ ਹੋਈਆਂ ਨਵੀਆਂ ਵਿਦਿਆਰਥਣਾਂ ਦਾ ਸਵਾਗਤ (Welcome) ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਡਾ: ਸੋਨੀਆ ਗੋਇਲ, ਰੇਣੂ ਮਹਿੰਦਰੂ, ਸੁਸ਼ੀਲਾ ਸ਼ਰਮਾ, ਅੰਸ਼ੂ ਦੱਤਾ, ਅਨੀਤਾ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਵਿਦਿਆਰਥਣਾਂ ਨੇ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ (Cultural program) ਪੇਸ਼ ਕੀਤੇ।

ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਗਿੱਧਾ, ਕੋਰੀਓਗ੍ਰਾਫੀ, ਭਰਤ ਨਾਟਿਅਮ,ਨਾਰੀ ਸਸ਼ਕਤੀਕਰਨ 'ਤੇਲੋਕ ਗੀਤ ਆਦਿ ਪੇਸ਼ ਕੀਤੇ | ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿੱਚ ਵਿਦਿਆਰਥਣਾਂਨੇ ਮਾਡਲਿੰਗ ਮੁਕਾਬਲੇ ਵਿੱਚ ਵੀ ਭਾਗ ਲਿਆ, ਜਿਸ ਵਿੱਚ ਵਿਦਿਆਰਥਣਾਂਨੇ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਸਜਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਉਥੇ ਜੱਜਾਂ ਦੀ ਭੂਮਿਕਾ ਨਿਭਾਅ ਰਹੇ ਅਧਿਆਪਕਾਂ ਨੇ ਇਨ੍ਹਾਂ ਵਿਦਿਆਰਥਣਾਂ ਦੇ ਹੁਨਰ ਨੂੰ ਪਰਖਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਉਪਾਧੀਆਂ ਲਈ ਚੁਣਿਆ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸਬੰਧੀ ਪਿ੍ੰਸੀਪਲ ਸ਼ੋਭਾ ਪਰਾਸ਼ਰ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥਣਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਹੈ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਹੋਰ ਗਤੀਵਿਧੀਆਂ ਵਿੱਚ ਵੀ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥਣਾਂ ਦੇ ਮਾਨਸਿਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਵੀ ਹੁੰਦਾ ਹੈ।

Published by:Rupinder Kaur Sabherwal
First published:

Tags: College, Pathankot, Punjab, Students