Home /pathankot /

Pathankot: ਗਊ ਸੇਵਕਾਂ ਨੇ ਕੱਢੀ ਸ਼ੋਭਾ ਯਾਤਰਾ, ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਸਵਾਗਤ

Pathankot: ਗਊ ਸੇਵਕਾਂ ਨੇ ਕੱਢੀ ਸ਼ੋਭਾ ਯਾਤਰਾ, ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਸਵਾਗਤ

X
ਪਠਾਨਕੋਟ

ਪਠਾਨਕੋਟ ਸ਼ਹਿਰ 'ਚ ਗਊ ਸੇਵਕਾਂ ਨੇ ਕੱਢੀ ਸ਼ੋਭਾ ਯਾਤਰਾ, ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

Shobha Yatra: ਗਊ ਸੇਵਕ ਮਨਮੋਹਨ ਕਾਲਾ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਗਊ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਗਊ ਸੇਵਾ ਕਰਨ ਨਾਲ ਤੁਹਾਡੇ ਬਹੁਤ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਗਊਸ਼ਾਲਾ ਵਿੱਚ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣੇ ਹਨ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ


ਪਠਾਨਕੋਟ:ਗੋਪਾਲ ਅਸ਼ਟਮੀ ਦਾ ਤਿਉਹਾਰ (Gopal Ashtami Festival) 1 ਨਵੰਬਰ (November) ਤੋਂ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਲਈ ਵੱਖ-ਵੱਖ ਥਾਵਾਂ ਅਤੇ ਗਊਸ਼ਾਲਾਵਾਂ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉੱਥੇ ਹੀ ਗੋਪਾਲ ਅਸ਼ਟਮੀ ਦੇ ਮੌਕੇ 'ਤੇ ਪਠਾਨਕੋਟ (Pathankot) ਸ਼ਹਿਰ ਵਿੱਚ ਗਊ ਸੇਵਕਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੀ ਸ਼ੁਰੂਆਤ ਆਮ ਆਦਮੀ ਪਾਰਟੀ (Aam Aadmi Party) ਦੇ ਹਲਕਾ ਸੁਜਾਨਪੁਰ (Sujanpur) ਤੋਂ ਇੰਚਾਰਜ ਅਮਿਤ ਸਿੰਘ ਮੰਟੂ ਨੇ ਕੀਤੀ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਗਊਸ਼ਾਲਾਵਾਂ ਦੇ ਸੇਵਾਦਾਰਾਂ ਨੇ ਇੱਕ ਥਾਂ ਇਕੱਠੇ ਹੋ ਕੇ ਇਸ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਗਊ ਮਾਤਾ ਅਤੇ ਭਗਵਾਨ ਸ੍ਰੀ ਕ੍ਰਿਸ਼ਨ (Load Krishna) ਦੀ ਝਾਂਕੀਆਂ ਸ਼ੋਭਾ ਯਾਤਰਾ ਵਿੱਚ ਖਿੱਚ ਦਾ ਕੇਂਦਰ ਰਹੀਆਂ। ਇਹ ਸ਼ੋਭਾ ਯਾਤਰਾ ਪਠਾਨਕੋਟ ਦੇ ਗੋਪਾਲ ਧਾਮ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਤੋਂ ਹੁੰਦੀ ਹੋਈ ਗੋਪਾਲ ਧਾਮ ਗਊਸ਼ਾਲਾਵਿਖੇ ਹੀ ਸਮਾਪਤ ਹੋਈ।

ਇਸ ਸਬੰਧੀ ਗਊ ਸੇਵਕ ਮਨਮੋਹਨ ਕਾਲਾ ਨੇ ਕਿਹਾ ਕਿ ਹਿੰਦੂ ਧਰਮ (Hinduism) ਵਿੱਚ ਗਊ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਗਊ ਸੇਵਾ ਕਰਨ ਨਾਲ ਤੁਹਾਡੇ ਬਹੁਤ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਗਊਸ਼ਾਲਾ ਵਿੱਚ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿੱਚ ਪ੍ਰਭਾਤ ਫੇਰੀਆਂ ਦੀ ਆਮਦ ਸਵੇਰੇ ਚਾਰ ਵਜੇ ਤੋਂ ਸ਼ੁਰੂ ਹੋ ਜਾਵੇਗੀ, ਦੁਪਹਿਰ ਨੂੰ ਭੰਡਾਰਾ ਕੀਤਾ ਜਾਵੇਗਾ ਅਤੇ ਸ਼ਾਮ ਨੂੰ ਹਰਿਨਾਮ ਸੰਕੀਰਤਨ ਹੋਵੇਗਾ।

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਗਊ ਸੇਵਾ ਨੂੰ ਉੱਤਮ ਸੇਵਾ ਮੰਨਿਆ ਗਿਆ ਹੈ ਅਤੇ ਗਊਸ਼ਾਲਾ ਵੱਲ ਵਿਸ਼ੇਸ਼ ਧਿਆਨ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਤਾਂ ਜੋ ਇਨ੍ਹਾਂ ਬੇਸਹਾਰਾ ਗਊਆਂ ਨੂੰ ਸਹਾਰਾ ਮਿਲ ਸਕੇ।

Published by:Shiv Kumar
First published:

Tags: Cauliflower, Cow, Hindu, Pathankot