Home /pathankot /

Pathankot Dussehra 2022: ਮਹਿੰਗਾਈ ਦੀ ਮਾਰ ਨੇ ਘਟਾਈ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਦੀ ਉਚਾਈ, ਜਾਣੋ ਕਿਵੇਂ

Pathankot Dussehra 2022: ਮਹਿੰਗਾਈ ਦੀ ਮਾਰ ਨੇ ਘਟਾਈ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤਾਂ ਦੀ ਉਚਾਈ, ਜਾਣੋ ਕਿਵੇਂ

ਰਾਵਣ

ਰਾਵਣ ਦਾ ਬੁੱਤ ਦੀ ਤਸਵੀਰ 

Dusshera 2022: ਪਹਿਲਾਂ ਇਨ੍ਹਾਂ ਬੁੱਤਾਂ ਦੀ ਉਚਾਈ 50 ਫੁੱਟ ਤੱਕ ਸੀ ਪਰ ਹੁਣ ਮਹਿੰਗਾਈ ਨੇ ਰਾਵਣ ਦੇ ਬੁੱਤਾਂ ਦੀ ਉਚਾਈ ਘਟਾ ਦਿੱਤੀ ਹੈ। ਬੁੱਤ ਬਣਾਉਣ ਵਾਲੇ ਕਾਰੀਗਰਾਂ ਨੇ ਦੱਸਿਆ ਕਿ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਬਣਾਉਣ ਵਿੱਚ ਵਰਤੇ ਜਾਣ ਵਾਲੇ ਸਮਾਨ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਬੁੱਤਾਂ ਦ?

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਪਠਾਨਕੋਟ: ਹਿੰਦੂ ਸਮਾਜ ਵਿੱਚ ਦੁਸਹਿਰੇ (Dussehra) ਦੇ ਤਿਉਹਾਰ (Festival) ਦਾ ਵਿਸ਼ੇਸ਼ ਮਹੱਤਵ ਹੈ। ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਹ ਨਰਾਤੇ (Navaratri) ਦੀ ਸਮਾਪਤੀ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਇਹ ਤਿਉਹਾਰ 5 ਅਕਤੂਬਰ ਨੂੰ ਮਨਾਇਆ ਜਾਵੇਗਾ।ਦੁਸਹਿਰੇ ਤੋਂ 9 ਦਿਨ ਪਹਿਲਾਂ ਰਾਮਲੀਲਾ (Ramleela) ਦਾ ਮੰਚਨ ਕੀਤਾ ਜਾਂਦਾ ਹੈ। ਜਿਸ ਵਿੱਚ ਕਲਾਕਾਰ ਰਾਮਾਇਣ (Ramayana) ਦਾ ਨਾਟਕ ਕਰਦੇ ਹਨ। ਦੁਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਫੂਕਣ ਦੀ ਮਾਨਤਾ ਹੈ ਅਤੇ ਇਸ ਦਿਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ। ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦੇ ਹਨ।

  ਇਨ੍ਹਾਂ ਬੁੱਤਾਂਨੂੰ ਤਿਆਰ ਕਰਨ ਵਾਲੇ ਵਿਸ਼ੇਸ਼ ਕਾਰੀਗਰ ਹਨ। ਜੋ ਦੁਸਹਿਰੇ ਤੋਂ ਦੋ ਮਹੀਨੇ ਪਹਿਲਾਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੀਆਂ ਮੂਰਤੀਆਂ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਕੋਈ ਸਮਾਂ ਸੀ ਜਦੋਂ ਇਨ੍ਹਾਂ ਬੁੱਤਾਂ ਦੀ ਉਚਾਈ 40 ਤੋਂ 50 ਫੁੱਟ ਹੁੰਦੀ ਸੀ ਪਰ ਹੁਣ ਮਹਿੰਗਾਈ ਨੇ ਰਾਵਣ ਦੇ ਬੁੱਤਾਂ ਦੀ ਉਚਾਈ ਘਟਾ ਦਿੱਤੀ ਹੈ।

  ਬੁੱਤਬਣਾਉਣ ਵਾਲੇ ਕਾਰੀਗਰਾਂ (Artist) ਦਾ ਕਹਿਣਾ ਹੈ ਕਿ ਰਾਵਣ ਮੇਘਨਾਥ ਅਤੇ ਕੁੰਭਕਰਨ ਦੇਬੁੱਤਬਣਾਉਣ ਵਿੱਚ ਵਰਤੇ ਜਾਣ ਵਾਲੇ ਸਮਾਨ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਦੇਬੁੱਤਾਂਦੀ ਉਚਾਈ ਘਟਾ ਦਿੱਤੀ ਹੈ। ਕਿਉਂਕਿ ਰਾਮਲੀਲਾ ਮੰਚਨ ਕਰਨ ਵਾਲੇ ਲੋਕ5 ਸਾਲ ਪਹਿਲਾਂਜਿਹੜੀ ਕੀਮਤਾਂ ਵਿੱਚ ਬੁੱਤ ਮੰਗਦੇ ਸੀ ਅੱਜ ਵੀ ਉਹੀ ਕੀਮਤ ਵਿੱਚ ਬੁੱਤ ਮੰਨਦੇ ਹਨ, ਜਿਸ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੇਬੁੱਤਾਂਦਾ ਕੱਦ ਛੋਟਾ ਕਰ ਦਿੱਤਾ ਗਿਆ।

  Published by:Rupinder Kaur Sabherwal
  First published:

  Tags: Dussehra 2022, Pathankot, Punjab