ਪਠਾਨਕੋਟ: ਅੱਜ ਕੱਲ੍ਹ ਲੋਕ ਖੇਤੀ ਨੂੰ ਘਾਟੇ ਵਾਲਾ ਧੰਦਾ ਸਮਝਦੇ ਹਨ ਅਤੇ ਅਕਸਰ ਕਿਸਾਨ ਕੁਦਰਤ ਵੱਲੋਂ ਖਰਾਬ ਹੋਈਆਂ ਫਸਲਾਂ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਦੇਖੇ ਜਾਂਦੇ ਹਨ, ਪਰ ਕੁਝ ਅਗਾਂਹਵਧੂ ਕਿਸਾਨ (Progressive Farmer) ਅਜਿਹੇ ਵੀ ਹਨ ਜੋ ਫਸਲਾਂ ਉਗਾਉਣ ਦੇ ਨਾਲ-ਨਾਲ ਸਹਾਇਕ ਧੰਦੇ (Auxiliary business) ਵੀ ਅਪਣਾਉਂਦੇ ਹਨ। ਇਹਨਾਂ ਧੰਦਿਆਂ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਦੇ ਹਨ। ਅਜਿਹਾ ਹੀ ਇੱਕ ਅਗਾਂਹਵਧੂ ਕਿਸਾਨ ਪਿੰਡ ਭੋਆ (Village Bhoa) ਦਾ ਵਸਨੀਕ ਹੈ, ਜਿਸ ਨੇ ਫ਼ਸਲਾਂ ਦੇ ਨਾਲ-ਨਾਲ ਖੇਤਾਂ ਦੇ ਚਾਰੇ ਪਾਸੇ ਰੁੱਖ ਲਗਾ ਦਿੱਤੇ ਹਨ ਅਤੇ ਉਹ ਹੋਰ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਉਹ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ ਹੈ, ਉੱਥੇ ਉਹ ਵਾਤਾਵਰਨ (Environment) ਨੂੰ ਸ਼ੁੱਧ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਨੇ ਸਰ੍ਹੋਂ ਦੀ ਫ਼ਸਲ ਬੀਜੀ ਹੈ ਅਤੇ ਫ਼ਸਲ ਦੇ ਆਲੇ-ਦੁਆਲੇ ਪੌਪਲਰ ਦੇ ਦਰਖ਼ਤ ਵੀ ਲਗਾਏ ਹਨ | ਦਰੱਖਤ ਕਰੀਬ 5 ਸਾਲਾਂ ਵਿੱਚ ਤਿਆਰ ਹੋ ਜਾਣਗੇ ਜਿਸ ਤੋਂ ਬਾਅਦ ਇਨ੍ਹਾਂ ਨੂੰ ਵੇਚ ਕੇ ਨਵੇਂ ਰੁੱਖ ਲਗਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਖੇਤਾਂ ਦੇ ਕਿਨਾਰੇ ਦਰੱਖਤ ਲਗਾ ਕੇ ਕਿਸਾਨ ਭਾਰੀ ਮੁਨਾਫ਼ਾ ਕਮਾ ਸਕਦਾ ਹੈ, ਇਸ ਦੇ ਨਾਲ ਹੀ ਕਿਸਾਨ ਗੰਨੇ ਦੀ ਫ਼ਸਲ (Sugarcane Crop), ਸਰ੍ਹੋਂ ਦੀ ਫ਼ਸਲ (Mustard Crop) ਆਦਿ ਹੋਰ ਫ਼ਸਲਾਂ ਵੀ ਲਗਾ ਸਕਦੇ ਹਨ | ਕਿਸਾਨ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਲਗਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਸਕਦਾ ਹੈ ਅਤੇ ਇਨ੍ਹਾਂ ਰੁੱਖਾਂ ਨੂੰ ਵੇਚ ਕੇ ਵੀ ਚੋਖਾ ਮੁਨਾਫ਼ਾ ਕਮਾ ਸਕਦਾ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਨਵਰੀ ਅਤੇ ਫਰਵਰੀ ਦੇ ਮਹੀਨੇ ਰੁੱਖ ਲਗਾਉਣ ਲਈ ਸਭ ਤੋਂ ਉੱਤਮ ਦਿਨ ਦੱਸੇ ਜਾਂਦੇ ਹਨ, ਇਸ ਲਈ ਕਿਸਾਨਾਂ ਨੂੰ ਇਨ੍ਹਾਂ ਦਿਨਾਂ ਵਿੱਚ ਰੁੱਖ ਲਗਾ ਕੇ ਆਪਣੀ ਆਮਦਨ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Double Money, MONEY, Pathankot, Punjab