ਜਤਿਨ ਸ਼ਰਮਾ,
ਪਠਾਨਕੋਟ: ਸਲਾਰੀਆ ਜਨਸੇਵਾ ਫਾਊਂਡੇਸ਼ਨ (Salaria Janseva Foundation) ਅਕਸਰ ਸਮਾਜ ਭਲਾਈ (Social Work) ਦੇ ਕੰਮਾਂ ਲਈ ਜਾਣੀ ਜਾਂਦੀ ਹੈ। ਸਲਾਰੀਆ ਜਨਸੇਵਾ ਫਾਊਂਡੇਸ਼ਨ ਵੱਲੋਂ ਹੁਣ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਮੈਡੀਕਲ ਕੈਂਪ (Medical Camp) ਲਗਾਇਆ। ਯੋਗਾ ਕੈਂਪ ਅਤੇ ਮੁਫ਼ਤ ਮੈਡੀਕਲ ਵਿੱਚ ਫਾਊਂਡੇਸ਼ਨ ਦੇ ਚੇਅਰਮੈਨ ਸਵਰਨ ਸਿੰਘ ਸਲਾਰੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।ਇਸ ਕੈਂਪ ਵਿੱਚ ਸ਼ਹਿਰ ਦੇ 250 ਦੇ ਕਰੀਬ ਪਤਵੰਤਿਆਂ ਤੋਂ ਇਲਾਵਾ ਨੌਜਵਾਨਾਂ ਨੇ ਵੀ ਭਾਰੀ ਉਤਸ਼ਾਹ ਦਿਖਾਇਆ। ਯੋਗ ਅਤੇ ਮੈਡੀਕਲ ਕੈਂਪ ਦੀ ਸ਼ੁਰੂਆਤ ਸਵਾਮੀ ਪ੍ਰਮੋਦ ਜੀ ਨੇ ਵੇਦ ਮੰਤਰਾਂ ਦੇ ਜਾਪ ਨਾਲ ਕੀਤੀ।
ਕੈਂਪ ਦੇ ਅੰਤ ਵਿੱਚ ਸਵਰਨਾ ਸਲਾਰੀਆ ਨੇ ਦੱਸਿਆ ਕਿ ਪਠਾਨਕੋਟ (Pathankot) ਵਿੱਚ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਦਾ ਇਹ ਪਹਿਲਾ ਪ੍ਰੋਗਰਾਮ ਸੀ ਜਿਸ ਵਿੱਚ 500 ਦੇ ਕਰੀਬ ਲੋਕਾਂ ਨੇ ਭਾਗ ਲਿਆ। ਇਸ ਵਿੱਚ ਸਵਾਮੀ ਪ੍ਰਮੋਦ ਜੀ ਨੇ ਆਪਣੇ ਜੋਸ਼ੀਲੇ ਭਾਸ਼ਣ ਨਾਲ ਲੋਕਾਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੈਡੀਕਲ ਕੈਂਪ ਵਿੱਚ ਏਮਜ਼ ਦੇ ਵਿਸ਼ੇਸ਼ ਤੌਰ 'ਤੇ ਆਏ ਡਾਕਟਰਾਂ ਨੇ ਲੋਕਾਂ ਦਾ ਮੁਫ਼ਤ ਚੈਕਅੱਪ ਕੀਤਾ।
ਆਪਣਾ ਜ਼ਿਲ੍ਹਾ ਚੁਣੋ (ਪਠਾਨਕੋਟ)
ਸਵਰਨ ਸਲਾਰੀਆ ਨੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਦਾ ਮੈਂਬਰ ਬਣ ਕੇ ਮੈਂਬਰ ਅਤੇ ਉਸ ਦੇ ਪਰਿਵਾਰ ਨੂੰ ਸਿਹਤ ਸੰਬੰਧੀ ਲਾਭ ਮਿਲੇਗਾ।
Published by:Tanya Chaudhary
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।