ਜਤਿਨ ਸ਼ਰਮਾ
ਪਠਾਨਕੋਟ: ਪਠਾਨਕੋਟ (Pathankot) ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਪਿੰਡ ਹਾੜਾ ਵਿਖੇ ਪ੍ਰਾਚੀਨ ਸਿੱਧ ਪੀਠ ਸ੍ਰੀ ਯੱਗ ਬਰਾਹ ਪ੍ਰਸ਼ੋਤਮ ਰਾਏ ਮੰਦਿਰ (Temple) ਸ਼ਰਧਾ ਦਾ ਕੇਂਦਰ ਬਣਿਆ ਹੋਇਆ ਹੈ। 400 ਸਾਲ ਪੁਰਾਣਾ ਮੰਦਿਰਕੁਦਰਤੀ ਨਜ਼ਾਰਿਆਂ ਨਾਲ ਘਿਰਿਆ ਹੋਇਆ ਹੈ। ਇਹ ਮੰਦਿਰਉੱਚੀ ਪਹਾੜੀ 'ਤੇ ਬਣਿਆ ਹੋਇਆ ਹੈ ਅਤੇ ਇਸ ਦੇ ਸਾਹਮਣੇ ਚੱਕੀ ਨਦੀ ਵਗਦੀ ਹੈ। ਇਸ ਮੰਦਿਰ ਦਾ ਇਤਿਹਾਸ (History) ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ। ਮੰਦਿਰਦੇ ਨੇੜੇ ਪਿੱਪਲ ਦੇ ਵੱਡੇ ਦਰੱਖਤ ਹਨ ਅਤੇ ਮੰਦਿਰਦੇ ਅੰਦਰ ਸ਼੍ਰੀ ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਸਥਾਪਿਤ ਹਨ।
ਇਤਿਹਾਸਕਾਰਾਂ ਅਨੁਸਾਰ ਕਾਸ਼ੀ ਤੋਂ ਸਿੱਧ ਪੁਰਸ਼ ਬਾਬਾ ਸ਼ੀਤਲ ਭਾਰਤੀ, ਬਾਬਾ ਮੁਕੰਦ ਭਾਰਤੀ ਅਤੇ ਬਾਬਾ ਵਿਸ਼ਨੂੰ ਭਾਰਤੀ ਇਸ ਅਸਥਾਨ ਦੀ ਖੋਜ ਕਰਦੇ ਹੋਏ ਆਏ ਸਨ। ਇਸ ਅਸਥਾਨ 'ਤੇ ਜੋ ਸ਼ਾਲੀਗ੍ਰਾਮ ਦੇ ਦਰਸ਼ਨ ਕਰਵਾਏ ਜਾਂਦੇ ਹਨ, ਉਹ ਵੀ ਇਨ੍ਹਾਂ ਸਿੱਧ ਪੁਰਸ਼ਾਂ ਨੇ ਆਪਣੇ ਜਾਟਾਂ ਵਿੱਚੋਂ ਪ੍ਰਗਟ ਕੀਤੇ ਸੀ। ਜਿਸ ਤੋਂ ਬਾਅਦ ਲੋਕ ਇਸ ਥਾਂ 'ਤੇ ਆਉਣ-ਜਾਣ ਲੱਗੇ।
ਮੰਦਿਰ ਬਾਰੇ ਜਾਣਕਾਰੀ ਦਿੰਦਿਆਂ ਮੋਹਤਮੀਮ ਮਹੰਤ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ਇਸ ਅਸਥਾਨ 'ਤੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ | ਉਸ ਦਿਨ, ਸ਼ਰਧਾਲੂਆਂ ਦੁਆਰਾ ਠਾਕੁਰ ਜੀ ਨੂੰ ਪਾਲਕੀ ਵਿੱਚ ਮੰਦਿਰਤੋਂ ਬਾਹਰ ਲਿਆਂਦਾ ਜਾਂਦਾ ਹੈ। ਇਸ ਤੋਂ ਬਾਅਦ ਠਾਕੁਰ ਜੀ ਦੀ ਆਰਤੀ ਅਤੇ ਪੂਜਾ ਹੁੰਦੀ ਹੈ। ਇਹ ਸਾਰਾ ਨਜ਼ਾਰਾ ਦੇਖਣ ਲਈ ਦੂਰ-ਦੁਰਾਡੇ ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਆਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।