Home /pathankot /

Navratri 2022: ਪੰਜਾਬ ਦੀ 100 ਸਾਲ ਪੁਰਾਣੀ ਰਾਮਲੀਲਾ 'ਚ ਔਰਤਾਂ ਵੀ ਨਿਭਾਉਂਦੀਆਂ ਹਨ ਕਿਰਦਾਰ, ਦੇਖੋ

Navratri 2022: ਪੰਜਾਬ ਦੀ 100 ਸਾਲ ਪੁਰਾਣੀ ਰਾਮਲੀਲਾ 'ਚ ਔਰਤਾਂ ਵੀ ਨਿਭਾਉਂਦੀਆਂ ਹਨ ਕਿਰਦਾਰ, ਦੇਖੋ

ਰਾਮ

ਰਾਮ ਲੀਲਾ ਵਿੱਚ ਅਭਿਨੈ ਕਰਦੀ ਹੋਈ ਮਹਿਲਾ ਕਲਾਕਾਰ  

ਪਠਾਨਕੋਟ: ਭਗਵਾਨ ਸ੍ਰੀ ਰਾਮ ਚੰਦਰ (Lord Sri Ram) ਦੇ ਜੀਵਨ 'ਤੇ ਆਧਾਰਿਤ ਰਾਮਲੀਲਾ (Ramleela) ਦਾ ਮੰਚਨ ਸਥਾਨਕ ਕਾਲੀ ਮਾਤਾ ਮੰਦਰ ਤਲਾਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 'ਰਾਮਾ ਡ੍ਰਾਮੈਟਿਕ ਕਲੱਬ' ('Rama Dramatic Club') ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ 'ਤੇ ਹਰ ਰੋਜ਼ ਮੰਚ ਦੇ ਕਲਾਕਾਰ ਰਾਤ ਨੂੰ ਅਭਿਆਸ ਕਰਦੇ ਹਨ। ‘ਰਾਮ ਡਰਾਮੇਟਿਕ ਕਲੱਬ’ ਦੇ ਅਹੁਦੇਦਾਰਾਂ ਅਨੁਸਾਰ ਪੰਜਾਬ (Punjab) ਦੀ ਇਹ ਪਹਿਲੀ ਰਾਮਲੀਲਾ ਹੈ ਜਿਸ ਵਿੱਚ ਸਿਰਫ਼ ਔਰਤਾਂ ਦੀ ਭੂਮਿਕਾ ਔਰਤਾਂ ਹੀ ਨਿਭਾਉਂਦੀਆਂ ਹਨ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਉਨ੍ਹਾਂ ਕਿਹਾ ਕਿ 'ਰਾਮਾ ਡਰਾਮੈਟਿਕ ਕਲੱਬ' 100 ਸਾਲ ਤੋਂ ਵੱਧ ਸਮੇਂ ਤੋਂ ਰਾਮਲੀਲਾ ਦਾ ਮੰਚਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰਾਮਲੀਲਾ ਵਿੱਚ 80 ਤੋਂ ਵੱਧ ਕਲਾਕਾਰ (Artist) ਆਪਣਾ ਹੁਨਰ ਦਿਖਾਉਂਦੇ ਹਨ ਅਤੇ 'ਰਾਮਾ ਡਰਾਮੈਟਿਕ ਕਲੱਬ'ਦੇ 250 ਤੋਂ ਵੱਧ ਮੈਂਬਰ ਹਨ,ਜੋ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਚਰਿੱਤਰ ਨੂੰ ਨਾਟਕ ਰੂਪ ਵਿੱਚ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 45 ਦਿਨਾਂ ਤੋਂ ਰਾਮਲੀਲਾ ਦੀ ਲਗਾਤਾਰ ਰਿਹਰਸਲ ਕੀਤੀ ਜਾ ਰਹੀ ਹੈ, ਜਿਸ ਵਿੱਚ ਕਲਾਕਾਰ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹਿਤ ਨਜ਼ਰ ਆ ਰਹੇ ਹਨ।

  ਕਲੱਬ ਦੇ ਡਾਇਰੈਕਟਰ ਪ੍ਰਦੀਪ ਮਹਿੰਦਰੂ ਨੇ ਦੱਸਿਆ ਕਿ ਇਹ ਰਿਹਰਸਲ ਦੋ ਸ਼ਿਫਟਾਂ ਵਿੱਚ ਕਰਵਾਈ ਜਾਂਦੀ ਹੈ, ਜਿਸ ਵਿੱਚ 7 ਤੋਂ 9 ਵਜੇ ਤੱਕ ਔਰਤਾਂ ਰਿਹਰਸਲ ਕਰਦੀਆਂ ਹਨ ਅਤੇ 9 ਵਜੇ ਤੋਂ 12 ਵਜੇ ਤੱਕ ਪੁਰਸ਼ ਆਪਣੀ ਪ੍ਰੈਕਟਿਸ ਕਰਦੇ ਹਨ ਅਤੇ ਹਰ ਐਤਵਾਰ ਸਵੇਰ ਤੋਂ ਰਾਤ ਤੱਕ ਦੋਵੇਂ ਕਲਾਕਾਰ ਰਾਮਲੀਲਾ ਮੰਚਨ ਦਾ ਅਭਿਆਸ ਕਰਦੇ ਹਨ। ਕਲੱਬ ਦੇ ਪ੍ਰਧਾਨ ਸ਼ਮੀ ਚੌਧਰੀ ਨੇ ਦੱਸਿਆ ਕਿ ਇਹ ਕਲੱਬ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੇ ਕਿਰਦਾਰ ਨੂੰ ਨਾਟਕੀ ਰੂਪ ਵਿਚ ਪੇਸ਼ ਕਰਦਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਕਲਾਕਾਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਭਿਆਸ ਕਰਕੇ ਆਪਣੇ ਕਿਰਦਾਰ ਵਿੱਚ ਨਿਪੁੰਨ ਹੋ ਗਏ ਹਨ ਅਤੇ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਇਹ ਰਾਮਲੀਲਾ ਪੰਜਾਬ ਵਿੱਚ ਪਹਿਲੇ ਦਰਜੇ ਵਿੱਚ ਗਿਣੀ ਜਾਂਦੀ ਹੈ।

  Published by:Rupinder Kaur Sabherwal
  First published:

  Tags: Festival, Hindu, Pathankot, Punjab