ਜਤਿਨ ਸ਼ਰਮਾ
ਪਠਾਨਕੋਟ: ਦੇਸ਼ ਭਰ ਵਿੱਚ ਅੱਜ ਗੋਵਰਧਨ ਦਾ ਤਿਉਹਾਰ (Govardhan Festival) ਮਨਾਇਆ ਗਿਆ। ਇਸ ਦਿਨ ਗੋਵਰਧਨ ਪੂਜਾ ਦੀ ਪ੍ਰਥਾ ਹੈ। ਗੋਵਰਧਨ ਪੂਜਾ ਭਗਵਾਨ ਸ੍ਰੀ ਕ੍ਰਿਸ਼ਨ ਜੀ (Load Shri Krishan) ਨੂੰ ਸਮਰਪਿਤ ਹੈ। ਇਸ ਦਿਨ ਭਗਵਾਨ ਕ੍ਰਿਸ਼ਨ, ਗੋਵਰਧਨ ਪਹਾੜ ਅਤੇ ਗਊਆਂ ਦੀ ਪੂਜਾ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਦੁਆਪਰ ਯੁੱਗ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਦੇਵਰਾਜ ਇੰਦਰ ਦਾ ਹੰਕਾਰ ਤੋੜਨ ਦੇ ਲਈ ਆਪਣੇ ਸਭ ਤੋਂ ਛੋਟੀ ਉਂਗਲੀ ਤੇ ਗੋਵਰਧਨ ਪਹਾੜ ਚੁੱਕ ਕੇ ਗੋਕਲ ਵਾਸੀਆਂ ਦੀ ਰੱਖਿਆ ਕੀਤੀ ਸੀ। ਗੋਵਰਧਨ ਪਹਾੜ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਹੀ ਸਵਰੂਪ ਮੰਨਿਆ ਜਾਂਦਾ ਹੈ। ਗੋਵਰਧਨ ਜੀ ਨੂੰ ਅੱਜ ਦੇ ਦਿਨ 56 ਤਰ੍ਹਾਂ ਦੇ ਭੋਗ ਲਗਾਏ ਜਾਂਦੇ ਹਨ।
ਇਹ ਪ੍ਰਥਾ ਦੁਆਪਰ ਯੁੱਗ ਤੋਂ ਹੀ ਚਲਦੀ ਆ ਰਹੀ ਹੈ। ਕਿਹਾ ਜਾਂਦਾ ਹੈ ਕਿ ਇੰਦਰ ਦਾ ਹੰਕਾਰ ਤੋੜਨ ਦੇ ਲਈ ਦੁਆਪਰ ਯੁੱਗ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਹੀ ਗੋਕੁਲ ਵਾਸੀਆਂ ਨੂੰ ਇੰਦਰ ਦੀ ਪੂਜਾ ਛੱਡ ਗੋਵਰਧਨ ਪਹਾੜ ਦੀ ਪੂਜਾ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਦੇਵਰਾਜ ਇੰਦਰ ਨੇ ਗੁੱਸੇ ਵਿੱਚ ਆ ਕੇ ਗੋਕੁਲ ਵਿੱਚ ਲਗਾਤਾਰ ਮੀਂਹ ਵਰਸਾਇਆ ਸੀ ਅਤੇ ਉਸ ਸਮੇਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੀ ਸਭ ਤੋਂ ਛੋਟੀ ਉਂਗਲ 'ਤੇ ਗੋਵਰਧਨ ਪਹਾੜ ਨੂੰ ਚੁੱਕ ਕੇ ਉਸ ਦੇ ਹੇਠਾਂ ਗੋਕੁਲ ਵਾਸੀ ਅਤੇ ਗਊਆਂ ਦੀ ਰੱਖਿਆ ਕੀਤੀ ਸੀ।
ਜਿਸ ਤੋਂ ਬਾਅਦ ਗੋਕੁਲ ਵਾਸੀਆਂ ਵੱਲੋਂ ਗੋਵਰਧਨ ਪਹਾੜ ਨੂੰ 56 ਤਰ੍ਹਾਂ ਦੇ ਪਕਵਾਨ ਬਣਾ ਕੇ ਭੋਗ ਲਗਾਏl ਜਿਸ ਤੋਂ ਬਾਅਦ ਇਹ ਪ੍ਰਥਾ ਅੱਜ ਵੀ ਚਲਦੀ ਆ ਰਹੀ ਹੈ। ਗੋਵਰਧਨ ਤਿਉਹਾਰ ਦੇ ਮੌਕੇ 'ਤੇ ਪਠਾਨਕੋਟ ਵਿਖੇ ਸ੍ਰੀ ਚੇਤੰਨਿਆ ਗੌੜੀਆ ਮੱਠ ਭਗਤ ਬਰਿੰਦ ਪਠਾਨਕੋਟ ਵੱਲੋਂ ਗੋਵਰਧਨ ਪੂਜਾ 'ਤੇ ਕੀਰਤਨ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਅਖੀਰ ਵਿੱਚ ਗੋਵਰਧਨ ਮਹਾਆਰਤੀ ਕੀਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Festival, Govardhan Puja 2022, Pathankot, Punjab