ਪਠਾਨਕੋਟ: ਆਪਣੇ ਤਿਆਗ ਅਤੇ ਬਲੀਦਾਨ ਨਾਲ ਇਤਿਹਾਸ ਦੇ ਪੰਨਿਆਂ ਨੂੰ ਸੁਰਖ਼ ਕਰਨ ਵਾਲੇ ਰਾਸ਼ਟਰ ਦੇ ਯੁੱਗ ਪੁਰਸ਼ ਸ਼ੂਰਵੀਰ ਮਹਾਰਾਣਾ ਪ੍ਰਤਾਪ ਜੀ ਦਾ ਬਲੀਦਾਨ ਦਿਹਾੜਾ ਯੁਵਾ ਰਾਜਪੂਤ ਸਭਾ ਦੇ ਵੱਲੋਂ ਬੱਸ ਸਟੈਂਡ ਵਿਖੇ ਮਹਾਰਾਣਾ ਪ੍ਰਤਾਪ (Maharana Pratap) ਦੀ ਯਾਦ ਵਿਚ ਬਣੇ ਸਮਾਰਕ 'ਤੇ ਸ਼ਰਧਾਂਜਲੀ ਸਮਾਰੋਹ ਵਜੋਂ ਗਿਆ। ਜਿਸ ਵਿੱਚ ਸ਼ਹੀਦ ਸੈਨਿਕ ਸੁਰੱਖਿਆ ਪਰਿਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ ਅਤੇ ਪਰਿਸ਼ਦ ਦੇ ਮਹਾਂਸਚਿਵ ਕੁੰਵਰ ਰਵਿੰਦਰ ਸਿੰਘ ਵਿੱਕੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਯੁਵਾ ਰਾਜਪੂਤ ਸਭਾ (Yuva Rajput Sabha) ਦੇ ਵੱਲੋਂ ਸਭ ਤੋਂ ਪਹਿਲਾਂ ਮਹਾਰਾਣਾ ਪ੍ਰਤਾਪ ਸਿੰਘ ਦੀ ਪ੍ਰਤਿਮਾ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ। ਉਸ ਤੋਂ ਬਾਅਦ ਹਨੂਮਾਨ ਚਾਲੀਸਾ (Hanuman Chalisa) ਦਾ ਪਾਠ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਹਾਰਾਣਾ ਪ੍ਰਤਾਪ ਸਿੰਘ ਦੇ ਦਰਸਾਏ ਮਾਰਗਾਂ 'ਤੇ ਚੱਲਣ ਦੀ ਲੋੜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।