ਜਤਿਨ ਸ਼ਰਮਾ
ਪਠਾਨਕੋਟ: 21 ਸਬ ਏਰੀਆ (21 Sub Area) ਦੀ ਡਾਇਮੰਡ ਜੁਬਲੀ (Diamond Jubilee) ਦੇ ਮੌਕੇ 'ਤੇ ਸਬ ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਐਸ ਸ਼ਾਰਦਾ ਐਸ.ਐਮ., ਵੀ.ਐਸ.ਐਮ ਦੀ ਪ੍ਰਧਾਨਗੀ ਹੇਠ ਪਠਾਨਕੋਟ ਮੈਰਾਥਨ (Pathankot Marathon) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਫੌਜ ਦੇ ਜਵਾਨ, ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ (Students) ਸਮੇਤ 2200 ਖਿਡਾਰੀਆਂ ਨੇ 12.5 ਅਤੇ 5 ਕਿਲੋਮੀਟਰ ਤੱਕ ਦੌੜ ਲਗਾਈ।
ਮੈਰਾਥਨ ਨੂੰ ਸਵੇਰੇ 5.30 ਵਜੇ ਸਵਰਨ ਜੈਅੰਤੀ ਮੌਕੇ ਮਿਲਟਰੀ ਸਪੋਰਟਸ ਗਰਾਊਂਡ ਭੜੋਲੀ ਕਲਾਂ ਜੋ ਕਿ NH 44 HQ 21 ਸਬ ਏਰੀਆ ਨੇੜੇ ਸਥਿਤ ਹੈ, ਤੋਂ ਸਬ ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਐਸ ਸ਼ਾਰਦਾ ਐਸ.ਐਮ., VSM ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮੈਰਾਥਨ ਵਿੱਚ 12.5 ਕਿਲੋਮੀਟਰ ਲਈ 350 ਅਤੇ 5 ਕਿਲੋਮੀਟਰ ਲਈ 1850 ਖਿਡਾਰੀਆਂ ਨੇ ਭਾਗ ਲਿਆ। ਮੈਰਾਥਨ 'ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਨਕਦ ਇਨਾਮਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਮੈਰਾਥਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ 21 ਸਬ ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਨੇ ਕਿਹਾ ਕਿ ਅੱਜ ਸਬ ਏਰੀਆ ਦੀ ਸਥਾਪਨਾ ਨੂੰ 60 ਸਾਲ ਪੂਰੇ ਹੋ ਗਏ ਹਨ, ਜਿਸ ਦੇ ਸਥਾਪਨਾ ਦਿਵਸ ਮੌਕੇ ਅਸੀਂ ਸਬ ਏਰੀਆ ਵਿੱਚ ਪਠਾਨਕੋਟ ਮੈਰਾਥਨ ਦਾ ਆਯੋਜਨ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੂਰਾ ਦੇਸ਼ ਫਿਟਨੈੱਸ (Fitness) ਵੱਲ ਵਧ ਰਿਹਾ ਹੈ, ਉਸ ਨੂੰ ਦੇਖਦੇ ਹੋਏ ਪਹਿਲੀ ਵਾਰ ਪਠਾਨਕੋਟ ਵਿਚ ਅਜਿਹਾ ਸਮਾਗਮ ਕਰਵਾਇਆ ਗਿਆ ਹੈ, ਜਿਸ ਵਿੱਚ ਸਿਵਲ ਅਤੇ ਡਿਫੈਂਸ ਦੇ ਲੋਕ ਇਕ ਭਾਰਤੀ ਵਾਂਗ ਇਕੱਠੇ ਦੌੜ ਰਹੇ ਹਨ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਹਰ ਸਾਲ ਅਜਿਹੇ ਸਮਾਗਮ ਕਰਵਾ ਕੇ ਅਸੀਂ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਭਾਰਤੀ ਫੌਜ ਦਾ ਇੱਕ ਹੀ ਮਨੋਰਥ ਹੈ, ਰਾਸ਼ਟਰ ਸਰਵਉੱਚ ਹੈ, ਜਿਸ ਦੀ ਸੁਰੱਖਿਆ, ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਫੌਜ ਹਮੇਸ਼ਾ ਤਿਆਰ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।