ਜਤਿਨ ਸ਼ਰਮਾ
ਆਪਣਾ ਜ਼ਿਲ੍ਹਾ ਚੁਣੋ (ਪਠਾਨਕੋਟ)
ਪਠਾਨਕੋਟ: ਚੈਤਰ ਸ਼ੁਕਲ ਦੀ ਪ੍ਰਤਿਪਦਾ ਤਰੀਕ ਤੋਂ ਚੈਤਰ ਨਵਰਾਤਰੀ ਸ਼ੁਰੂ ਹੁੰਦੀ ਹੈ। ਇਸ ਵਾਰ ਚੈਤਰ ਨਵਰਾਤਰੀ 22 ਮਾਰਚ ਬੁੱਧਵਾਰ ਤੋਂ 30 ਮਾਰਚ ਵੀਰਵਾਰ ਤੱਕ ਮਨਾਈ ਜਾਵੇਗੀ।ਨਵਰਾਤਰੀ ਦਾ ਮਹਾਨ ਤਿਉਹਾਰ ਸਾਲ ਵਿੱਚ ਦੋ ਵਾਰ ਆਉਂਦਾ ਹੈ। ਪਹਿਲਾਂ ਚੈਤਰ ਨਵਰਾਤਰੀ ਅਤੇ ਫਿਰ ਸ਼ਾਰਦੀਆ ਨਵਰਾਤਰੀ।ਨਵਰਾਤਰੀ ਦੌਰਾਨ ਦੇਵੀ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਨੌਂ ਦਿਨ ਬਹੁਤ ਸ਼ੁਭ ਮੰਨੇ ਜਾਂਦੇ ਹਨ। ਚੈਤਰ ਨਵਰਤੇ ਬਾਰੇ ਜਾਣਕਾਰੀ ਦੇਂਦੇ ਹੋਏ ਪੰਡਿਤ ਭਗਵਤੀ ਪ੍ਰਸ਼ਾਦ ਸ਼ਾਸਤਰੀ ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੈਲੰਡਰ ਅਨੁਸਾਰ ਅੱਜ ਤੋਂ ਨਵਾਂ ਸਾਲ ਵੀ ਸ਼ੁਰੂ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ 22 ਮਾਰਚ ਤੋਂ ਪਹਿਲਾਂ ਨਰਾਤੇ ਦੀ ਸ਼ੁਰੂਆਤ ਹੋ ਰਹੀ ਹੈ ਅਤੇ 29 ਮਾਰਚ ਨੂੰ ਅਸ਼ਟਮੀ ਪੂਜਾ ਅਤੇ 30 ਮਾਰਚ ਨੂੰ ਰਾਮ ਨੌਮੀ ਪੂਜਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੀ ਪੂਜਾ ਕਰਨ ਨਾਲ ਅਪਾਰ ਸ਼ਕਤੀ ਮਿਲਦੀ ਹੈ। ਸ਼ਾਸਤਰਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਦਿਨਾਂ ਵਿਚ ਵਰਤ ਰੱਖਣ ਵਾਲਿਆਂ 'ਤੇ ਮਾਂ ਜਗਦੰਬਾ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ।
ਪੰਡਿਤ ਭਗਵਤੀ ਪ੍ਰਸ਼ਾਦ ਸ਼ਾਸਤਰੀ ਨੇ ਕਿਹਾ ਕਿ ਨਰਾਤਿਆਂ ਵਿੱਚ ਮਾਂ ਜਗਦੰਬਾ ਦੀ ਅਖੰਡ ਜੋਤ ਹਰ ਘਰ ਵਿੱਚ ਜਗਾਉਣੀ ਚਾਹੀਦੀ ਹੈ। ਅਜਿਹਾ ਕਰਨ ਵਾਲਾ ਵਿਅਕਤੀ ਦੇ ਜੀਵਨ ਵਿੱਚ ਆਉਣ ਵਾਲੇ ਦੁੱਖ ਦੂਰ ਹੋ ਜਾਂਦਾ ਹੈ ਅਤੇ ਜੋ ਵਿਅਕਤੀ ਅਖੰਡ ਜੋਤੀ ਦਾ ਪ੍ਰਕਾਸ਼ ਨਹੀਂ ਕਰ ਸਕਦਾ ਉਹ ਸਵੇਰੇ-ਸ਼ਾਮ ਜੋਤ ਜਗਾਵੇ।
ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਛੱਡ ਕੇ ਹਰ ਵਿਅਕਤੀ ਨੂੰ ਨਰਾਤੇ ਦਾ ਵਰਤ ਰੱਖਣਾ ਚਾਹੀਦਾ ਹੈ। ਇਨ੍ਹਾਂ ਵਰਤਾਂ ਦੌਰਾਨ ਅਨਾਜ ਨਹੀਂ ਖਾਧਾ ਜਾ ਸਕਦਾ ਹੈ, ਇਸ ਲਈ ਲੋਕ ਫਲ ਖਾ ਕੇ ਇਸ ਵਰਤ ਦੀ ਪਾਲਣਾ ਕਰ ਸਕਦੇ ਹਨ।
Published by:Drishti Gupta
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।