ਜਤਿਨ ਸ਼ਰਮਾ
ਪਠਾਨਕੋਟ: ਹਿੰਦੂ ਕੈਲੰਡਰ ਦਾ ਅਨੁਸਾਰ ਪਹਿਲਾ ਮਹੀਨਾ ਚੈਤਰ ਹੈ ਅਤੇ ਆਖਰੀ ਮਹੀਨਾ ਫੱਗਣ ਹੁੰਦਾ ਹੈ। ਅੱਜ ਤੋਂ ਹਿੰਦੂ ਕੈਲੰਡਰ ਵਿਕਰਮ ਸੰਵਤ 2080 ਦਾ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਹਿੰਦੂ ਵਿਕਰਮ ਸੰਵਤ 2080 ਅੰਗਰੇਜ਼ੀ ਕੈਲੰਡਰ ਦੇ ਸਾਲ 2023 ਤੋਂ 57 ਸਾਲ ਪਹਿਲਾਂ ਹੋਵੇਗਾ। ਇਸ ਦਿਨ ਤੋਂ ਦੇਵੀ ਦੁਰਗਾ ਦੀ ਪੂਜਾ ਦਾ ਮਹਾਨ ਤਿਉਹਾਰ ਚੈਤਰ ਨਵਰਾਤਰੀ ਸ਼ੁਰੂ ਹੋ ਗਏ ਹਨ। ਹਿੰਦੂ ਕੈਲੰਡਰ ਦਾ ਅਨੁਸਾਰ ਨਵੇਂ ਸਾਲ ਨੂੰ ਵਧੀਆ ਢੰਗ ਨਾਲ ਮਨਾਉਣ ਦੇ ਲਈ ਸਨਾਤਨ ਧਰਮ ਪਥ ਪ੍ਰੀਸ਼ਦ ਦੇ ਵਲੋਂ ਪਠਾਨਕੋਟ ਦੇ ਵਿਸ਼ਵਕਰਮਾ ਮੰਦਿਰ ਵਿਖੇ ਸੁੰਦਰ ਕਾਂਡ ਦਾ ਪਾਠ ਰੱਖਿਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: New, Pathankot, Pathankot News, Punjab