ਜਤਿਨ ਸ਼ਰਮਾ
ਪਠਾਨਕੋਟ: ਸ਼੍ਰੀ ਅਮਰਨਾਥ ਯਾਤਰਾ (Shri Amarnath Yatra) ਤੋਂ ਬਾਅਦ ਮਨੀਮਹੇਸ਼ ਯਾਤਰਾ (Manimahesh Yatra) ਸ਼ੁਰੂ ਹੁੰਦੀ ਹੈ। 15 ਦਿਨਾਂ ਦੀ ਇਹ ਯਾਤਰਾ ਰਾਧਾ ਅਸ਼ਟਮੀ (Radha Ashtami) ਤੱਕ ਚੱਲਦੀ ਹੈ। ਭਗਵਾਨ ਭੋਲੇ ਸ਼ੰਕਰ ਦੇ ਦਰਸ਼ਨਾਂ ਲਈ ਦੂਰ-ਦੂਰ ਤੋਂ ਸ਼ਰਧਾਲੂ ਹਿਮਾਚਲ (Himachal) ਦੇ ਮਨੀਮਹੇਸ਼ ਧਾਮ ਪਹੁੰਚਦੇ ਹਨ।
ਇਨ੍ਹਾਂ ਯਾਤਰੀਆਂ ਦੀ ਸਹੂਲਤ ਲਈ ਕਈ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਲੰਗਰ ਭੰਡਾਰੇ ਦਾ ਪ੍ਰਬੰਧ ਕਰਦੀਆਂ ਹਨ।ਇੱਥੇ ਪਠਾਨਕੋਟ (Pathankot) ਦੇ ਇੱਕ ਸ਼੍ਰੀ ਅਮਰਨਾਥ ਵਰਧਾਨੀ ਸੇਵਾ ਸੰਮਤੀ ਦੀ ਤਰਫੋਂ ਪਹਿਲੀ ਭੰਡਾਰਾ ਮਨੀਮਹੇਸ਼ ਯਾਤਰਾ ਲਈ ਰਵਾਨਾ ਕੀਤਾ ਗਿਆ । ਸੁਸਾਇਟੀ ਦੇ ਮੈਂਬਰਾਂ ਨੇ ਸਭ ਤੋਂ ਪਹਿਲਾਂ ਕੰਜਕ ਪੂਜਨ ਕਰਕੇ ਇਸ ਨੇਕ ਕਾਰਜ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਇਹ ਲੰਗਰ ਲਗਾਉਣ ਦੇ ਲਈ ਭਰਮੌਰ ਸਥਿਤ ਹਨੂੰਮਾਨ ਮੰਦਰ ਵਿੱਚ ਜਗ੍ਹਾ ਦਿੱਤੀ ਹੈ ਅਤੇ ਇਹ ਭੰਡਾਰਾ 25 ਅਗਸਤ ਤੋਂ ਸ਼ੁਰੂ ਹੋ ਕੇ ਮਨੀਮਹੇਸ਼ ਯਾਤਰਾ ਦੀ ਸਮਾਪਤੀ ਤੱਕ ਚੱਲੇਗਾ।ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਲੰਗਰ ਨੂੰ ਲਗਾਉਣ ਵਿੱਚ ਸ਼ਹਿਰ ਦੇ ਕਈ ਦਾਨੀ ਸੱਜਣਾਂ ਨੇ ਸਹਿਯੋਗ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਹਿਮਾਚਲ ਸਰਕਾਰ ਨੂੰ ਲੰਗਰ ਲਗਾਉਣ ਵਾਲੀ ਸੰਸਥਾ ਤੋਂ ਸਰਕਾਰ ਵੱਲੋਂ ਵਸੂਲੀ ਜਾਣ ਵਾਲੀ ਫੀਸ ਨੂੰ ਖਤਮ ਕਰਨ ਦੀ ਵੀ ਅਪੀਲ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amarnath, Amarnath Yatra, Pathankot, Punjab