Home /pathankot /

Singh is King: 1 ਮਿੰਟ 'ਚ ਪਗੜੀ ਬੰਨ੍ਹ ਦਿੰਦੈ ਹੈ ਪਠਾਨਕੋਟ ਦਾ ਇਹ ਨੌਜਵਾਨ, ਵੇਖੋ ਵੀਡੀਓ

Singh is King: 1 ਮਿੰਟ 'ਚ ਪਗੜੀ ਬੰਨ੍ਹ ਦਿੰਦੈ ਹੈ ਪਠਾਨਕੋਟ ਦਾ ਇਹ ਨੌਜਵਾਨ, ਵੇਖੋ ਵੀਡੀਓ

Pathankot:

Pathankot: ਅੰਮ੍ਰਿਤ ਪਾਲ ਸਿੰਘ ਇਨ੍ਹਾਂ ਸਫ਼ਿਆਂ ਨੂੰ ਬੰਨ੍ਹਣ ਵਿੱਚ ਖਾਸ ਹੁਨਰ ਰੱਖਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਅੰਮ੍ਰਿਤਪਾਲ ਇਕ ਮਿੰਟ ਵਿਚ ਹੀ ਸਾਫ਼ਾ ਬੰਨ੍ਹ ਦਿੰਦਾ ਹੈ। ਇੱਕ ਮਿੰਟ ਵਿੱਚ ਹੀ ਵਧੀਆ ਸਾਫ਼ਾ ਬੰਨ੍ਹਣ ਕਾਰਨ ਅੰਮ੍ਰਿਤਪਾਲ ਸਿੰਘ ਦੀ ਵਿਆਹ ਸਮਾਗਮਾਂ ਵਿੱਚ ਬਹੁਤ ਮੰਗ ਹੈ।

Pathankot: ਅੰਮ੍ਰਿਤ ਪਾਲ ਸਿੰਘ ਇਨ੍ਹਾਂ ਸਫ਼ਿਆਂ ਨੂੰ ਬੰਨ੍ਹਣ ਵਿੱਚ ਖਾਸ ਹੁਨਰ ਰੱਖਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਅੰਮ੍ਰਿਤਪਾਲ ਇਕ ਮਿੰਟ ਵਿਚ ਹੀ ਸਾਫ਼ਾ ਬੰਨ੍ਹ ਦਿੰਦਾ ਹੈ। ਇੱਕ ਮਿੰਟ ਵਿੱਚ ਹੀ ਵਧੀਆ ਸਾਫ਼ਾ ਬੰਨ੍ਹਣ ਕਾਰਨ ਅੰਮ੍ਰਿਤਪਾਲ ਸਿੰਘ ਦੀ ਵਿਆਹ ਸਮਾਗਮਾਂ ਵਿੱਚ ਬਹੁਤ ਮੰਗ ਹੈ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਪਠਾਨਕੋਟ-ਕੁਝ ਸਾਲ ਪਹਿਲਾਂ ਜਿੱਥੇ ਲੋਕ ਸਿਰਫ਼ ਖਾਸ ਵਿਆਹ ਸਮਾਗਮਾਂ ਵਿੱਚ ਹੀ ਸਾਫ਼ਾ ਪਹਿਨ ਦੇ ਸਨ ਪਰ ਹੁਣ 90 ਫ਼ੀਸਦੀ ਵਿਆਹਾਂ ਵਿੱਚ ਲੋਕ ਸਾਫ਼ਾ ਪਹਿਨਦੇ ਦੇਖੇ ਜਾ ਸਕਦੇ ਹਨ। ਇੰਨਾ ਹੀ ਨਹੀਂ ਕਈ ਧਾਰਮਿਕ (Religious) ਅਤੇ ਸਮਾਜਿਕ ਸਮਾਗਮਾਂ (Social Events) ਵਿੱਚ ਵੀ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਗੜੀ (Turban) ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਸਭ ਨੂੰ ਦੇਖਦੇ ਹੋਏ ਸਾਫ਼ਾ ਬੰਨ੍ਹਣ ਵਾਲੇ ਵਿਅਕਤੀਆਂ ਦੀ ਬਾਜ਼ਾਰ ਵਿਚ ਵਿਸ਼ੇਸ਼ ਮੰਗ ਹੈ। ਅਜਿਹਾ ਹੀ ਇਕ ਅੰਮ੍ਰਿਤਪਾਲ ਸਿੰਘ ਨਾਂ ਦਾ ਸਿੱਖ ਨੌਜਵਾਨ ਪਠਾਨਕੋਟ ਸ਼ਹਿਰ ਦਾ ਹੈ ਜਿਸ ਨੇ ਵੱਖ-ਵੱਖ ਤਰ੍ਹਾਂ ਦੀ ਪੱਗੜੀ ਅਤੇ ਦਸਤਾਰ ਬੰਨ੍ਹਣ ਵਿੱਚ ਮੁਹਾਰਤ ਹਾਸਲ ਕੀਤੀ ਹੈ। ਪੰਜਾਬ (Punjab) ਵਿੱਚ ਸਾਫ਼ੇ ਅਤੇ ਪਗੜੀ ਬੰਨ੍ਹਣ ਵਾਲੇ ਬਹੁਤ ਨੌਜਵਾਨ ਹਨ ਪਰ ਅੰਮ੍ਰਿਤ ਪਾਲ ਸਿੰਘ ਇਨ੍ਹਾਂ ਸਫ਼ਿਆਂ ਨੂੰ ਬੰਨ੍ਹਣ ਵਿੱਚ ਖਾਸ ਮੁਹਾਰਤ ਰੱਖਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਅੰਮ੍ਰਿਤਪਾਲ ਇਕ ਮਿੰਟ ਵਿਚ ਹੀ ਸਾਫ਼ਾ ਬੰਨ੍ਹ ਦਿੰਦਾ ਹੈ। ਇੱਕ ਮਿੰਟ ਵਿੱਚ ਹੀ ਵਧੀਆ ਸਾਫ਼ਾ ਬੰਨ੍ਹਣ ਕਾਰਨ ਅੰਮ੍ਰਿਤਪਾਲ ਸਿੰਘ ਦੀ ਵਿਆਹ ਸਮਾਗਮਾਂ ਵਿੱਚ ਬਹੁਤ ਮੰਗ ਹੈ।

    ਅੰਮ੍ਰਿਤਪਾਲ ਨੇ ਦੱਸਿਆ ਕਿ ਪਹਿਲਾਂ ਉਹ ਆਪਣੀ ਪੱਗ ਵੀ ਨਹੀਂ ਬਨ ਸਕਦਾ ਸੀ ਅਤੇ ਮੇਰੀ ਮਾਂ ਦਾ ਇਹ ਸੁਪਨਾ ਸੀ ਕਿ ਕਿ ਮੇਰਾ ਪੁੱਤ ਇਕ ਚੰਗੀ ਪੱਗ ਬਣਨਾ ਸਿੱਖੇ। ਮਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਮੈਂ ਪੱਗ ਬੰਨਣੀ ਸਿੱਖੀ। ਉਨ੍ਹਾਂ ਕਿਹਾ ਕਿਜਦੋਂ ਮੈਂ ਪੱਗ ਬੰਨ੍ਹਦਾ ਸੀ ਤਾਂ ਅਕਸਰ ਲੋਕ ਮੇਰੀ ਬੰਨ੍ਹੀ ਹੋਈ ਪੱਗ ਦੀ ਤਾਰੀਫ਼ ਕਰਦੇ ਸਨ, ਜਿਸ ਤੋਂ ਬਾਅਦ ਮੈਂ ਕਈ ਦਸਤਾਰ ਬੰਨਣ ਦੇ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਅਤੇ ਥੋੜ੍ਹੇ ਸਮੇਂ ਵਿੱਚ ਹੀ ਸੁੰਦਰ ਦਸਤਾਰ ਬੰਨ੍ਹਣ ਕਾਰਨ ਮੈ ਕਈ ਇਨਾਮ ਜਿੱਤੇ।ਜਿਸ ਤੋਂ ਬਾਅਦ ਮੈਨੂੰ ਕਈ ਵਿਆਹਾਂ ਤੋਂ ਪੱਗ ਬੰਨ੍ਹਣ ਦੇ ਸੱਦੇ ਮਿਲਣੇ ਸ਼ੁਰੂ ਹੋ ਗਏ। ਉਸ ਨੇ ਦੱਸਿਆ ਕਿ ਮੈਂ ਕੱਪੜੇ ਦੀ ਦੁਕਾਨ ਚਲਾਉਂਦਾ ਹਾਂ ਅਤੇ ਜਦੋਂ ਮੈਂ ਵਿਆਹ ਵਾਲੇ ਘਰ ਵਿੱਚ ਪੱਗ ਬੰਨ੍ਹਣ ਜਾਂਦਾ ਸੀ ਤਾਂ ਮੈਨੂੰ ਵਾਪਸ ਦੁਕਾਨ 'ਤੇ ਜਾਣ ਦੀ ਕਾਹਲੀ ਹੁੰਦੀ ਸੀ। ਇਸ ਕਾਰਨ ਮੈਂ ਜਲਦੀ ਸਾਫ਼ੇ ਬਣਨੇ ਸ਼ੁਰੂ ਕੀਤੇ।

    ਉਨ੍ਹਾਂ ਦੱਸਿਆ ਕਿ ਇੱਕ ਵਾਰ ਜਦੋਂ ਮੈਂ ਇੱਕ ਵਿਆਹ ਸਮਾਗਮ ਵਿੱਚ ਰਾਜਸਥਾਨੀ ਸਾਫ਼ੇ ਬਣ ਰਿਹਾ ਸੀ ਤਾਂ ਮੇਰੇ ਇੱਕ ਦੋਸਤ ਨੇ ਸਾਫ਼ੇ ਬਣਦੇ ਹੋਏ ਦਾ ਸਮਾਂ ਚੈੱਕ ਕੀਤਾ, ਤਾਂ ਮੈਂ ਇੱਕ ਮਿੰਟ ਦੇ ਆਸਪਾਸ ਰਾਜਸਥਾਨੀ ਸਾਫ਼ਾ ਬੰਨ੍ਹ ਰਿਹਾ ਸੀ। ਜਿਸ ਤੋਂ ਬਾਅਦ ਜ਼ਿਲ੍ਹੇ ਭਰ ਵਿੱਚ ਲੋਕ ਮੈਨੂੰ "ਅਮਿਤ ਟਰਬਨ" ਦੇ ਨਾਂ ਤੋਂ ਜਾਣਨ ਲੱਗ ਪਏ।

    ਉੱਥੇ ਹੀ ਅੰਮ੍ਰਿਤਪਾਲ ਸਿੰਘ ਤੋਂ ਸਾਫ਼ੇ ਬਣਾਉਣ ਦੇ ਲਈ ਆਏ ਨੌਜਵਾਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਬਹੁਤ ਤੇ ਸੁਹਣੇ ਸਾਫ਼ੇ ਬਣਦਾ ਹੈ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਇਕ ਮਿੰਟ ਵਿੱਚ ਹੀ ਸਾਫ਼ਾ ਬਣ ਕੇ ਤਿਆਰ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਾਡੇ ਘਰ ਵਿਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਅੰਮ੍ਰਿਤਪਾਲ ਸਿੰਘ ਹੀ ਸਭ ਦੇ ਸਾਫ਼ੇ ਬਣਦਾ ਹੈ।
    Published by:Tanya Chaudhary
    First published:

    Tags: Pathankot, Talent, Turban

    ਅਗਲੀ ਖਬਰ