ਜਤਿਨ ਸ਼ਰਮਾ
ਪਠਾਨਕੋਟ: ਅਕਸਰ ਲੋਕ ਕਾਨੂੰਨ ਨੂੰ ਅਣਦੇਖਾ ਕਰਦੇ ਹੋਏ ਬਿਨਾਂ ਦਸਤਾਵੇਜ਼ਾਂ ਤੋਂ ਵਾਹਨ ਚਲਾਉਂਦੇ ਹਨ ਅਤੇ ਜਦੋਂ ਪੁਲਿਸ ਵੱਲੋਂ ਉਨ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਹ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਪਠਾਨਕੋਟ (Pathankot) ਸ਼ਹਿਰ ਵਿੱਚ ਵੀ ਵਾਪਰੀ ਹੈ, ਜਦੋਂ ਪੁਲਿਸ ਪਠਾਨਕੋਟ ਦੇ ਖਾਨਪੁਰ ਚੌਂਕ ਵਿਖੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇੱਕ ਬੁਲੇਟ ਸਵਾਰ ਨੌਜਵਾਨ ਨਾਕੇ ਤੋਂ ਮੋਟਰਸਾਈਕਲ ਭਜਾਉਂਦਾ ਹੋਇਆ ਨਜ਼ਰ ਆਇਆ। ਜਿਸ ਤੋਂ ਬਾਅਦ ਇਲਾਕੇ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਸ ਮੋਟਰਸਾਈਕਲ ਦਾ ਪਿੱਛਾ ਕੀਤਾ ਅਤੇ ਕੁਝ ਦੂਰ ਜਾ ਕੇ ਪੁਲਿਸ ਨੇ ਬੁਲਟ ਮੋਟਰਸਾਈਕਲ (Bullet Motorcycle) ਸਵਾਰ ਨੌਜਵਾਨ ਨੂੰ ਕਾਬੂ ਕਰ ਲਿਆ।
ਜਦੋਂ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਤੋਂ ਮੋਟਰਸਾਈਕਲ ਦੇ ਕਾਗ਼ਜ਼ਾਤ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਪੂਰੇ ਦਸਤਾਵੇਜ਼ ਨਹੀਂ ਦਿਖਾਏ ਜਿਸ ਕਾਰਨ ਇਨ੍ਹਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਚਲਾਨ ਕੱਟੇ ਗਏ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਕੋਲ ਦਸਤਾਵੇਜ਼ ਨਹੀਂ ਸਨ, ਜਿਸ ਕਾਰਨ ਇਨ੍ਹਾਂ ਦਾ ਚਲਾਨ ਕੱਟਿਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾਕੇ 'ਤੇ ਮੋਟਰਸਾਈਕਲ ਭਜਾਉਣ ਦੀ ਬਜਾਏ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Challan, Pathankot, Punjab Police, Viral video