Home /pathankot /

Pathankot Ramleela 2022: ਪਠਾਨਕੋਟ 'ਚ ਕੱਢੀ ਗਈ ਰਾਮ ਬਰਾਤ, ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ

ਰਾਮ

ਰਾਮ ਬਰਾਤ 'ਚ ਭਗਵਾਨ ਰਾਮ ਜੀ ਦੇ ਰੂਪ ਵਿੱਚ ਕਲਾਕਾਰ 

ਪਠਾਨਕੋਟ: ਪਠਾਨਕੋਟ (Pathankot) ਦਾ 'ਰਾਮਾ ਡਰਾਮੇਟਿਕ ਕਲੱਬ' (Rama Dramatic Club)ਪੰਜਾਬ (Punjab) ਦੀ ਪਹਿਲੀ ਸ਼੍ਰੇਣੀ ਦੀਆਂ ਰਾਮਲੀਲਾਵਾਂ (Ramleela) ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਸ ਰਾਮਲੀਲਾ ਵਿੱਚ ਔਰਤਾਂ ਦੀ ਭੂਮਿਕਾ ਸਿਰਫ਼ ਔਰਤਾਂ ਹੀ ਨਿਭਾਉਂਦੀਆਂ ਹਨ। ਇਸ ਰਾਮਲੀਲਾ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਕਿਰਦਾਰ ਨੂੰ ਨਾਟਕ ਰੂਪ ਵਿੱਚ ਬਾਖੂਬੀ ਨਿਭਾਇਆ ਗਿਆ ਹੈ ਅਤੇ ਇਸ ਰਾਮਲੀਲਾ ਵਿੱਚ ਕੀਤੀ ਹਰ ਕੋਸ਼ਿਸ਼ ਦੇਖਣਯੋਗ ਹੈ। ਉੱਥੇ ਹੀ ਰਾਮਾ ਡਰਾਮੈਟਿਕ ਕਲੱਬ ਵੱਲੋਂ ਅੱਜ ਪਠਾਨਕੋਟ ਸ਼ਹਿਰ 'ਚ ਭਗਵਾਨ ਰਾਮ ਜੀ ਦੀ ਬਰਾਤ ਕੱਢੀ ਗਈ। ਇਸ ਬਰਾਤ ਵਿੱਚ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਬਾਰਾਤ ਦਾ ਸਵਾਗਤ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਕੀਤਾ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਹ ਰਾਮਲੀਲਾ ਪਿਛਲੇ 100 ਸਾਲਾਂ ਤੋਂ ਭਗਵਾਨ ਸ੍ਰੀ ਰਾਮ ਚੰਦਰ ਦੇ ਕਿਰਦਾਰ ਨੂੰ ਘਰ-ਘਰ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰਾਮਲੀਲਾ ਰਾਹੀਂ ਕੱਢੀ ਗਈ ਰਾਮ ਬਰਾਤ ਵੀ ਦੇਖਣਯੋਗ ਹੈ।ਇਹ ਬਰਾਤਮਿਸ਼ਨ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਤੋਂ ਹੁੰਦੀ ਹੋਈ ਖੱਤਰੀ ਸਭਾ ਵਿਖੇ ਸਮਾਪਤ ਹੋਇਆ। ਜਿੱਥੇ ਖੱਤਰੀ ਸਭਾ ਦੇ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਇਸ ਬਰਾਤ ਦਾ ਸਵਾਗਤ ਕੀਤਾ।

  ਕਲੱਬ ਦੇ ਪ੍ਰਧਾਨ ਸ਼ਮੀ ਚੌਧਰੀ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਵਪਾਰੀਆਂ ਅਤੇ ਸਥਾਨਕ ਲੋਕਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਬਰਾਤ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਬਰਾਤਵਿੱਚ ਹੋਰਨਾਂ ਸੂਬਿਆਂ ਤੋਂ ਕਲਾਕਾਰਾਂ ਨੂੰ ਬੁਲਾ ਕੇ ਝਾਕੀਆਂ ਤਿਆਰ ਕੀਤੀਆਂ ਗਈਆਂ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਦਾ ਬਰਾਤਵਿੱਚ ਸ਼ਾਮਲ ਹੋਣ ਅਤੇ ਬਰਾਤਦਾ ਸਵਾਗਤ ਕਰਨ ਲਈ ਧੰਨਵਾਦ ਕੀਤਾ।

  First published:

  Tags: Pathankot, Punjab