ਜਤਿਨ ਸ਼ਰਮਾ
ਪਠਾਨਕੋਟ: ਇਕ ਸਮਾਂ ਸੀ ਜਦ ਪੰਜਾਬ ਵਿੱਚੋਂ ਕਈ ਨਾਮੀ ਖਿਡਾਰੀ (Sports man) ਉੱਭਰ ਕੇ ਸਾਮਣੇ ਆਉਂਦੇ ਸੀ ਅਤੇ ਆਪਣੇ ਦੇਸ਼ ਦਾ ਨਾਮ ਸੰਸਾਰ ਭਰ ਵਿਚ ਰੋਸ਼ਨ ਕਰਦੇ ਸਨ। ਪਰ ਸਮਾਂ ਬੀਤਣ 'ਤੇ ਕਈ ਖਿਡਾਰੀਆਂ ਨੇ ਨਸ਼ੇ ਵਾਲੀ ਰਾਹ ਫ਼ੜ ਲਈ ਅਤੇ ਕਈ ਖਿਡਾਰੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਖੇਡਾਂ ਤੋਂ ਦੂਰੀ ਬਣਾ ਗਏ। ਸਰਕਾਰਾਂ ਵੱਲੋਂ ਅਕਸਰ ਉਨ੍ਹਾਂ ਖਿਡਾਰੀਆਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ ਜੋ ਆਪਣੀ ਮੇਹਨਤ ਸਦਕਾ ਕੋਈ ਚੰਗਾ ਮੁਕਾਮ ਹਾਸਲ ਕਰੇ। ਜਦ ਕਿ ਜੇਕਰ ਸਰਕਾਰ ਪਹਿਲਾਂ ਇਨ੍ਹਾਂ ਖਿਡਾਰੀਆਂ ਵੱਲ ਧਿਆਨ ਦੇਵੇ ਤਾਂ ਦੇਸ਼ ਨੂੰ ਕਈ ਹੋਰ ਚੰਗੇ ਖਿਡਾਰੀ ਮਿਲ ਸਕਦੇ ਹਨ।
ਸਰਕਾਰਾਂ ਦੀ ਇਸ ਗ਼ਲਤ ਨੀਤੀਆਂ ਦੇ ਚਲਦੇ ਪਠਾਨਕੋਟ (Pathankot) ਦੇ ਪਾਵਰ ਲਿਫਟਰ (Powerlifter) ਅਭਿਸ਼ੇਕ ਪਾਠਕ ਨੇ ਦੱਸਿਆ ਕਿ ਕਿਵੇਂ ਖਿਡਾਰੀ ਖ਼ੁਦ ਤੋਂ ਖਰਚਾ ਕਰ ਕੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਪਰ ਜਦ ਉਨ੍ਹਾਂ ਨੂੰ ਕੌਮਾਂਤਰੀ ਮੁਕਾਬਲਿਆਂ (International Competition) ਵਿੱਚ ਹਿੱਸਾ ਲੈਣ ਜਾਣਾ ਹੋਵੇ ਤਾਂ ਵੱਧ ਖ਼ਰਚਾ ਹੋਣ ਕਾਰਨ ਖਿਡਾਰੀ ਅੱਗੇ ਨਹੀਂ ਵਧ ਪਾਉਂਦੇ। ਜਿਸ ਨਾਲ ਸਮਰੱਥ ਖਿਡਾਰੀ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਉਹ ਇਨ੍ਹਾਂ ਖਿਡਾਰੀਆਂ ਵੱਲ ਧਿਆਨ ਦੇਣ ਤਾਂ ਜੋ ਉਹ ਖੇਡ ਮੁਕਾਬਲਿਆਂ ਵਿੱਚ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian government, Pathankot, Punjab