Home /pathankot /

Ramleela 2022: ਦੇਖੋ 'ਰਾਮਾ ਡਰਾਮੈਟਿਕ ਕਲੱਬ' ਵੱਲੋਂ ਨਿਭਾਈ ਗਈ ਇਹ ਖਾਸ ਰਸਮ

Ramleela 2022: ਦੇਖੋ 'ਰਾਮਾ ਡਰਾਮੈਟਿਕ ਕਲੱਬ' ਵੱਲੋਂ ਨਿਭਾਈ ਗਈ ਇਹ ਖਾਸ ਰਸਮ

ਰਾਮਲੀਲਾ

ਰਾਮਲੀਲਾ ਦੀ ਸ਼ੁਰੂਆਤ ਕਰਦੇ ਹੋਏ ਕਲੱਬ ਦੇ ਪ੍ਰਧਾਨ 

Pathankot: ਪਿਛਲੇ ਕਈ ਦਿਨਾਂ ਤੋਂ ਰਾਮਲੀਲਾ ਦੇ ਕਲਾਕਾਰ (Artist) ਲਗਾਤਾਰ ਰਿਹਰਸਲ ਕਰ ਰਹੇ ਸਨ। ਉੱਥੇ ਹੀ ਅੱਜ ਪਠਾਨਕੋਟ (Pathankot) ਦੇ ਪ੍ਰਸਿੱਧ 'ਰਾਮਾ ਡਰਾਮੇਟਿਕ ਕਲੱਬ' (Rama Dramatic Club) ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਸਮੇਤ ਕਲੱਬ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ

    ਪਠਾਨਕੋਟ: 26 ਸਤੰਬਰ (September) ਤੋਂ ਦੇਸ਼ ਭਰ ਵਿੱਚ ਰਾਮਲੀਲਾ (Ramleela) ਦਾ ਮੰਚਨ ਕੀਤਾ ਜਾ ਰਿਹਾ ਹੈ। ਜਿਸ ਲਈ ਪਿਛਲੇ ਕਈ ਦਿਨਾਂ ਤੋਂ ਰਾਮਲੀਲਾ ਦੇ ਕਲਾਕਾਰ (Artist) ਲਗਾਤਾਰ ਰਿਹਰਸਲ ਕਰ ਰਹੇ ਸਨ। ਉੱਥੇ ਹੀ ਅੱਜ ਪਠਾਨਕੋਟ (Pathankot) ਦੇ ਪ੍ਰਸਿੱਧ 'ਰਾਮਾ ਡਰਾਮੇਟਿਕ ਕਲੱਬ' (Rama Dramatic Club) ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਸਮੇਤ ਕਲੱਬ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।

    ਉਨ੍ਹਾਂ ਦੱਸਿਆ ਕਿ ਅੱਜ ਤੋਂ ਰਾਮਲੀਲਾ ਦਾ ਮੰਚਨ ਸ਼ੁਰੂ ਹੋ ਰਿਹਾ ਹੈ ਅਤੇ ਕਲੱਬ ਵੱਲੋਂ ਪਹਿਲਾਂ ਰਾਮਲੀਲਾ ਦੀ ਗਰਾਊਂਡ ਵਿੱਚ ਪੂਜਾ ਅਰਚਨਾ ਕੀਤੀ ਗਈ ਅਤੇ ਉਸ ਤੋਂ ਬਾਅਦ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਕਲੱਬ ਦੇ ਡਾਇਰੈਕਟਰ ਪਰਦੀਪ ਮਹਿੰਦਰੂ ਨੇ ਦੱਸਿਆ ਕਿ ਇਸ ਰਾਮਲੀਲਾ ਵਿੱਚ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਪਿਛਲੇ ਕਈ ਦਿਨਾਂ ਤੋਂ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਇਹ ਰਾਮਲੀਲਾ ਪੰਜਾਬ ਦੀ ਪਹਿਲੀ ਦਰਜੇ ਦੀ ਰਾਮਲੀਲਾ ਮੰਨੀ ਜਾਂਦੀ ਹੈ।

    ਉਨ੍ਹਾਂ ਕਿਹਾ ਕਿ ਹਰ ਸਾਲ ਲੋਕ ਰਾਮਲੀਲਾ ਦੀ ਉਡੀਕ ਕਰਦੇ ਹਨ ਅਤੇ ਅੱਜ ਉਹ ਸਮਾਂ ਖਤਮ ਹੋ ਗਿਆ ਹੈ। ਅੱਜ ਝੰਡੇ ਦੀ ਪੂਜਾ ਕਰਕੇ ਰਾਮਲੀਲਾ ਦੀ ਸਟੇਜ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਰਾਮਲੀਲਾ ਅਗਲੇ 11 ਦਿਨਾਂ ਤੱਕ ਜਾਰੀ ਰਹੇਗੀ। ਜਿਸ ਵਿੱਚ ਕਲੱਬ ਵੱਲੋਂ 29 ਤਰੀਕ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਬਰਾਤ ਕੱਢੀ ਜਾਵੇਗੀ ਅਤੇ 6 ਤਰੀਕ ਨੂੰ ਕਲੱਬ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

    Published by:Tanya Chaudhary
    First published:

    Tags: Pathankot, Ramayan, Ramlila