Home /pathankot /

Republic Day Celebration In Pathankot: ਪਠਾਨਕੋਟ 'ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ, ਦੇਖੋ ਤਸਵੀਰਾਂ

Republic Day Celebration In Pathankot: ਪਠਾਨਕੋਟ 'ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ, ਦੇਖੋ ਤਸਵੀਰਾਂ

X
Pathankot

Pathankot News: ਪੰਜਾਬ ਪੁਲਿਸ (Punjab Police) ਦੀ ਟੁਕੜੀ ਨੇ ਮੰਚ 'ਤੇ ਹਾਜਰ ਬਤੌਰ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ ਜਰਨਲ, ਮੇਜਰ ਡਾ. ਸੁਮਿਤ ਮੁਧ ਨੂੰ ਸਲਾਮੀ ਦਿੱਤੀ। ਇਸ ਉਪਰੰਤ ਮਹਿਲਾ ਪੁਲਿਸ ਟੁਕੜੀ, ਐਨ.ਸੀ.ਸੀ ਕੈਡੇਟ, ਸਕੂਲ ਦੇ ਬੱਚਿਆਂ ਅਤੇ ਆਰਮੀ ਬੈਂਡ (Army Band) ਨੇ ਭਾਗ ਲਿਆ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਪਠਾਨਕੋਟ: 26 ਜਨਵਰੀ ਨੂੰ ਦੇਸ਼ ਭਰ ਵਿੱਚ ਗਣਤੰਤਰ ਦਿਵਸ (Republic Day) ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਪਿਛਲੇ ਕਈ ਦਿਨਾਂ ਤੋਂ ਇਸ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਲਗਾਤਾਰ ਪ੍ਰਬੰਧਾਂ ਵਿੱਚ ਲੱਗੇ ਹੋਏ ਹਨ। ਪਠਾਨਕੋਟ (Pathankot) ਸ਼ਹਿਰ ਵਿੱਚ ਵੀ ਗਣਤੰਤਰ ਦਿਵਸ ਦੇ ਪ੍ਰੋਗਰਾਮ ਦੀ ਅੱਜ ਅਖੀਰਲੀ ਰਿਹਰਸਲ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲਮੀਨੀ ਖੇਡ ਮੈਦਾਨ (Lamini Sports Ground) ਵਿਖੇ ਇਕੱਤਰ ਹੋ ਕੇ ਗਣਤੰਤਰ ਦਿਵਸ ਮੌਕੇ ਪ੍ਰੋਗਰਾਮ ਦਾ ਜਾਇਜ਼ਾ ਲਿਆ |

ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੰਜਾਬ ਪੁਲਿਸ (Punjab Police) ਦੀ ਟੁਕੜੀ ਨੇ ਮੰਚ 'ਤੇ ਹਾਜਰ ਬਤੌਰ ਮੁੱਖ ਮਹਿਮਾਨਸਹਾਇਕ ਕਮਿਸ਼ਨਰ ਜਰਨਲ, ਮੇਜਰ ਡਾ. ਸੁਮਿਤ ਮੁਧ (Major Dr. Sumit Madh) ਨੂੰ ਸਲਾਮੀ ਦਿੱਤੀ। ਇਸ ਉਪਰੰਤ ਮਹਿਲਾ ਪੁਲਿਸ ਟੁਕੜੀ, ਐਨ.ਸੀ.ਸੀ ਕੈਡੇਟ,ਸਕੂਲ ਦੇ ਬੱਚਿਆਂ ਅਤੇ ਆਰਮੀ ਬੈਂਡ ਨੇ ਭਾਗ ਲਿਆ।

ਇਸ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੀ.ਟੀ. ਪਰੇਡ ਰਾਹੀਂ ਤੰਦਰੁਸਤਰਹਿਣ ਅਤੇ ਸਿਹਤਮੰਦ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਗਿਆ। ਜਿਸ ਤੋਂ ਬਾਅਦ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਪੰਜਾਬੀ ਗਿੱਧਾ ਅਤੇ ਭੰਗੜਾ ਖਿੱਚ ਦਾ ਕੇਂਦਰ ਰਿਹਾ ਅਤੇ ਗਣਤੰਤਰ ਦਿਵਸ ਦੇ ਅੰਤ ਵਿੱਚ ਰਾਸ਼ਟਰੀ ਗੀਤ ਦੇ ਗਾਇਨ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

Published by:Drishti Gupta
First published:

Tags: Pathankot, Punjab, Republic Day, Republic Day 2023