Home /pathankot /

Pathankot: ਸੇਵਾਮੁਕਤ ਇੰਜੀਨੀਅਰ ਨੇ ਆਪਣੀ ਕਲਾ ਰਾਹੀਂ ਜਿੱਤਿਆ ਸਭ ਦਾ ਦਿਲ

Pathankot: ਸੇਵਾਮੁਕਤ ਇੰਜੀਨੀਅਰ ਨੇ ਆਪਣੀ ਕਲਾ ਰਾਹੀਂ ਜਿੱਤਿਆ ਸਭ ਦਾ ਦਿਲ

X
ਸਤੀਸ਼

ਸਤੀਸ਼ ਵਸ਼ਿਸ਼ਟ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਸਨਮਾਨਿਤ ਕੀਤਾ ਗਿਆ ਪਰ ਉਨ੍ਹਾਂ ਨੂੰ ਸਭ ਤੋ ਵੱਡਾ ਮਾਣ ਉਸ ਵੇਲੇ ਮਹਿਸੂਸ ਹੋਇਆ ਜਦ ਉਨ੍ਹਾਂ ਦੇ ਆਪਣੇ ਸ਼ਹਿਰ ਪਠਾਨਕੋਟ ਦੇ ਵਪਾਰ ਮੰਡਲ ਨੇ ਉਨ੍ਹਾਂ ਨੂੰ ਸੰਗੀਤ ਰਤਨ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਸਤੀਸ਼ ਵਸ਼ਿਸ਼ਟ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਸਨਮਾਨਿਤ ਕੀਤਾ ਗਿਆ ਪਰ ਉਨ੍ਹਾਂ ਨੂੰ ਸਭ ਤੋ ਵੱਡਾ ਮਾਣ ਉਸ ਵੇਲੇ ਮਹਿਸੂਸ ਹੋਇਆ ਜਦ ਉਨ੍ਹਾਂ ਦੇ ਆਪਣੇ ਸ਼ਹਿਰ ਪਠਾਨਕੋਟ ਦੇ ਵਪਾਰ ਮੰਡਲ ਨੇ ਉਨ੍ਹਾਂ ਨੂੰ ਸੰਗੀਤ ਰਤਨ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ।

  • Share this:

ਜਤਿਨ ਸ਼ਰਮਾ

 ਪਠਾਨਕੋਟ: ਕਹਿੰਦੇ ਹਨ ਕਿ ਮਨ ਵਿਚ ਕੁਝ ਕਰਨ ਦੀ ਇੱਕ ਵਾਰ ਠਾਣ ਲਓ ਤਾਂ ਮਨੁੱਖ ਉਸ ਨੂੰ ਇੱਕ ਨਾ ਇੱਕ ਪੂਰਾ ਕਰ ਹੀ ਲੈਂਦਾ ਹੈ। ਅਜਿਹਾ ਕੁਝ ਪਠਾਨਕੋਟ ਨਿਵਾਸੀ ਸਤੀਸ਼ ਵਸ਼ਿਸਟ ਨਾਲ ਹੋਇਆ। ਜਿਨ੍ਹਾਂ ਦਾ ਬਚਪਨ ਤੋਂ ਇਕ ਚੰਗਾ ਕਲਾਕਾਰ ਬਣਨ ਦਾ ਸੁਪਨਾ ਰਿਟਾਇਰਡ ਹੋਣ ਤੋਂ ਬਾਅਦ ਪੂਰਾ ਹੋਇਆ। ਸਤੀਸ਼ ਵਸ਼ਿਸਟ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਲਿਖਣ ਗਾਉਣ ਦਾ ਸ਼ੌਂਕ ਸੀ। ਪਰ ਪਹਿਲਾਂ ਪੜ੍ਹਾਈ ਅਤੇ ਫਿਰ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਹਿਮਾਚਲ ਵਿਖੇ ਬਤੌਰ ਇੰਜੀਨੀਅਰ ਬਿਜਲੀ ਵਿਭਾਗ ਵਿੱਚ ਨੌਕਰੀ ਕੀਤੀ। ਇਸ ਸਭ ਵਿਚਾਲੇ ਉਨ੍ਹਾਂ ਦਾ ਸ਼ੌਕ ਦੱਬ ਗਿਆ।

ਪਰ ਹਰ ਸਮੇਂ ਉਨ੍ਹਾਂ ਦੇ ਮਨ ਵਿਚ ਕਲਾ ਪ੍ਰਤੀ ਖਿੱਚ ਰਹਿੰਦੀ ਸੀ। ਜਿਸ ਤੋਂ ਬਾਅਦ ਨੌਕਰੀ ਤੋਂ ਸੇਵਾਮੁਕਤ ਹੋਣ 'ਤੇ ਸਤੀਸ਼ ਵਸ਼ਿਸ਼ਟ ਨੇ ਇੱਕ ਵਾਰ ਮੁੜ ਤੋਂ ਆਪਣੇ ਅੰਦਰ ਪਲ ਰਹੇ ਸ਼ੌਕ ਨੂੰ ਬਾਹਰ ਲਿਆਉਂਦਾ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਪ੍ਰੋਗਰਾਮਾਂ ਵਿਚ ਆਪਣੀ ਕਲਾ ਦਾ ਲੋਹਾ ਮੰਨਵਾਇਆ ਅਤੇ ਲੋਕਾਂ ਵੱਲੋਂ ਵੀ ਇਨ੍ਹਾਂ ਦੇ ਕੰਮ ਦੀ ਸਰਾਹਨਾ ਕੀਤੀ ਗਈ। ਜਿਸ ਤੋਂ ਬਾਅਦ ਸਤੀਸ਼ ਵਸ਼ਿਸ਼ਟ ਨੇ ਮੁੜਕੇ ਪਿੱਛੇ ਨਹੀਂ ਦੇਖਿਆ ਅਤੇ ਉਨ੍ਹਾਂ ਦੀ ਇਸ ਕਲਾ ਨੂੰ ਵੇਖਦੇ ਹੋਏ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਸਤੀਸ਼ ਵਸ਼ਿਸ਼ਟ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਸਨਮਾਨਿਤ ਕੀਤਾ ਗਿਆ ਪਰ ਉਨ੍ਹਾਂ ਨੂੰ ਸਭ ਤੋ ਵੱਡਾ ਮਾਣ ਉਸ ਵੇਲੇ ਮਹਿਸੂਸ ਹੋਇਆ ਜਦ ਉਨ੍ਹਾਂ ਦੇ ਆਪਣੇ ਸ਼ਹਿਰ ਪਠਾਨਕੋਟ ਦੇ ਵਪਾਰ ਮੰਡਲ ਨੇ ਉਨ੍ਹਾਂ ਨੂੰ ਸੰਗੀਤ ਰਤਨ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦ ਅੱਜ ਵੀ ਉਹ ਕਿਸੇ ਮੰਚ ਉੱਤੇ ਆਪਣੀ ਕਲਾ ਦੀ ਪ੍ਰਸਤੁਤੀ ਦੇਂਦੇ ਹਨ ਅਤੇ ਉਨ੍ਹਾਂ ਨੂੰ ਇੰਜ ਜਾਪਦਾ ਹੈ ਕਿ ਜਿੰਦਾ ਉਹ ਬਚਪਨ ਵਿਚ ਪਹੁੰਚ ਗਏ ਹੋਵੇਂ।

Published by:Drishti Gupta
First published:

Tags: Art, Pathankot, Punjab