ਜਤਿਨ ਸ਼ਰਮਾ
ਪਠਾਨਕੋਟ: ਕੋਈ ਸਮਾਂ ਸੀ ਜਦੋਂ ਲੋਕ ਜਾਦੂ (Magic) ਦੀ ਕਲਾ ਨੂੰ ਮਨੋਰੰਜਨ ਦੇ ਸਾਧਨ ਵਜੋਂ ਜਾਣਦੇ ਸਨ। ਪਰ ਸਮਾਂ ਬੀਤਣ ਨਾਲ ਇਹ ਜਾਦੂ ਕਲਾ ਅਲੋਪ ਹੁੰਦੀ ਜਾ ਰਹੀ ਹੈ। ਭਾਰਤ (India) ਤੋਂ ਚਲੀ ਇਹ ਜਾਦੂ ਦੀ ਕਲਾ ਵਿਦੇਸ਼ਾਂ ਵਿੱਚ ਆਪਣੇ ਝੰਡੇ ਗੱਡ ਚੁਕੀ ਹੈ। ਜਾਦੂਗਰ ਸਮਰਾਟ ਅਜੂਬਾ (Jadugar Samrat Ajuba) ਨੇ ਕਿਹਾ ਕਿ ਜਦੋਂ ਉਹ ਵਿਦੇਸ਼ਾਂ ਵਿੱਚ ਆਪਣੀ ਕਲਾ ਦਾ ਜਾਦੂ ਪੇਸ਼ ਕਰਦਾ ਹੈ ਤਾਂ ਵਿਦੇਸ਼ਾਂ ਵਿੱਚ ਉਸ ਨੂੰ ਜਿੰਨਾ ਸਤਿਕਾਰ ਮਿਲਦਾ ਹੈ, ਉਹ ਉਸ ਦੇ ਆਪਣੇ ਦੇਸ਼ ਵਿੱਚ ਨਹੀਂ ਮਿਲਦਾ।
ਉਨ੍ਹਾਂ ਕਿਹਾ ਕਿ ਮੋਬਾਈਲ ਇੰਟਰਨੈੱਟ ਦੇ ਯੁੱਗ ਦੇ ਆਉਣ ਨਾਲ ਜਿੱਥੇ ਹੋਰ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ ਹਨ, ਉੱਥੇ ਹੀ ਜਾਦੂ ਦੀ ਕਲਾ 'ਤੇ ਬਹੁਤ ਪ੍ਰਭਾਵ ਪਿਆ ਹੈ, ਪਰ ਫਿਰ ਵੀ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਕਿ ਕੁਝ ਨਵੀਆਂ ਜਾਦੂ ਦੀਆਂ ਖੇਡਾਂ ਸਾਹਮਣੇ ਆ ਸਕਣ ਤਾਂ ਜੋ ਉਹ ਆਪਣੇ ਦਰਸ਼ਕਾਂ ਦਾ ਵੱਧ ਤੋਂ ਵੱਧ ਮਨੋਰੰਜਨ ਕਰ ਸਕਣ।
ਉਨ੍ਹਾਂ ਕਿਹਾ ਕਿ ਇਹ ਜਾਦੂਗਰ ਨਾ ਸਿਰਫ਼ ਲੋਕਾਂ ਦਾ ਮਨੋਰੰਜਨ ਕਰਦੇ ਹਨ ਸਗੋਂ ਆਪਣੀ ਕਲਾ ਰਾਹੀਂ ਸਮਾਜ ਨੂੰ ਚੰਗਾ ਸੁਨੇਹਾ ਦੇਣ ਦਾ ਕੰਮ ਵੀ ਕਰਦੇ ਹਨ। ਉਨ੍ਹਾਂ ਕਿਹਾ ਹੈ ਕਿ ਸਰਕਾਰਾਂ ਨੂੰ ਵੀ ਇਸ ਅਲੋਪ ਹੋ ਰਹੀ ਕਲਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਅਜਿਹੇ ਢੋਂਗੀ ਸਾਧਾਂ ਤੋਂ ਬਚ ਕੇ ਰਹੋ ਇਸ ਜਾਗੋ ਦੀ ਕਲਾ ਨੂੰ ਚਮਤਕਾਰ ਦਾ ਨਾਂ ਦੇ ਕੇ ਲੋਕਾਂ ਤੋਂ ਪੈਸੇ ਸਕਦੇ ਠੱਗਣ ਦਾ ਕੰਮ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।