Home /pathankot /

Ramleela 2022: ਭਗਵਾਨ ਸ਼੍ਰੀ ਰਾਮ ਜੀ ਦੇ ਰਾਜ ਤਿਲਕ ਦਾ ਦੇਖੋ ਹੈਰਾਨੀਜਨਕ ਨਜ਼ਾਰਾ, ਹਰ ਪਾਸੇ ਹੋ ਰਹੀ ਚਰਚਾ

Ramleela 2022: ਭਗਵਾਨ ਸ਼੍ਰੀ ਰਾਮ ਜੀ ਦੇ ਰਾਜ ਤਿਲਕ ਦਾ ਦੇਖੋ ਹੈਰਾਨੀਜਨਕ ਨਜ਼ਾਰਾ, ਹਰ ਪਾਸੇ ਹੋ ਰਹੀ ਚਰਚਾ

ਰਾਮਲੀਲਾ

ਰਾਮਲੀਲਾ 'ਚ ਕਿਰੱਦਰ ਨਿਭਾਉਣ ਵਾਲੇ ਕਲਾਕਾਰ

ਪਠਾਨਕੋਟ: ਨਵਰਾਤਰਿਆਂ (Navratri) ਦੌਰਾਨ ਵੱਖ-ਵੱਖ ਕਲੱਬਾਂ ਵੱਲੋਂ ਭਗਵਾਨ ਰਾਮ ਚੰਦਰ ਜੀ ਦੀਆਂ ਲੀਲਾਂ ਦਾ ਮੰਚਨ ਕੀਤਾ ਗਿਆ। ਜਿਸ ਵਿੱਚ ਰੋਜ਼ਾਨਾ ਭਗਵਾਨ ਸ੍ਰੀ ਰਾਮ ਚੰਦਰ ਜੀ ਦੀਆਂ ਲੀਲਾਵਾਂ ਨੂੰ ਦਰਸਾਇਆ ਜਾਂਦਾ ਸੀ। ਭਗਵਾਨ ਰਾਮ ਚੰਦਰ ਜੀ ਦੀ ਇਸ ਰਾਮਲੀਲਾ ਵਿੱਚ ਨੌਵੇਂ ਦਿਨ ਰਾਵਣ ਦੀ ਮੌਤ ਦਾ ਦ੍ਰਿਸ਼ ਦਿਖਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਵਿਜੇ ਦਸਮੀ ਨੂੰ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਰਾਮਲੀਲਾ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਹੁੰਦਾ ਹੈ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਪਠਾਨਕੋਟ (Pathankot) ਸ਼ਹਿਰ ਦੇ ਰਾਮਾ ਡਰਾਮੇਟਿਕ ਕਲੱਬ (Rama Dramatic Club) ਵੱਲੋਂ ਕੀਤੇ ਰਾਜ ਤਿਲਕ ਦੀ ਚਰਚਾ ਦੂਰ-ਦੂਰ ਤੱਕ ਹੈ। ਇਸ ਰਾਮਲੀਲਾ ਵਿੱਚ ਜਦੋਂ ਭਗਵਾਨ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ, ਭਰਾ ਲਛਮਣ ਅਤੇ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਸਟੇਜ 'ਤੇ ਆਏ ਤਾਂ ਉਥੇ ਮੌਜੂਦ ਲੋਕ ਹੇਠਾਂ ਬੈਠ ਗਏ ਅਤੇ ਭਗਵਾਨ ਰਾਮ, ਲਛਮਣ ਅਤੇ ਸੀਤਾ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਦੇ ਪੈਰ ਜ਼ਮੀਨ 'ਤੇ ਨਹੀਂ ਲੱਗਣ ਦਿੱਤੇ। ਇਹ ਸਾਰੇ ਲੋਕ ਆਪਣੇ ਹੱਥਾਂ 'ਤੇ ਇਨ੍ਹਾਂ ਕਲਾਕਾਰਾਂ ਨੂੰ ਸਟੇਜ 'ਤੇ ਲੈ ਕੇ ਆਏ ਸਨ। ਇਸ ਨਜ਼ਾਰਾ ਨੂੰ ਦੇਖ ਕੇ ਰਾਮਲੀਲਾ ਮੈਦਾਨ 'ਚ ਮੌਜੂਦ ਲੋਕਾਂ ਦੀ ਸ਼ਰਧਾ ਦੇਖਣਯੋਗ ਸੀ।

  ਕਲੱਬ ਦੇ ਪ੍ਰਧਾਨ ਸ਼ਮੀ ਚੌਧਰੀ ਨੇ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਜਦੋਂ ਲੋਕਾਂ ਨੇ ਆਪਣੀ ਦਿਲੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਰਾਮਾ ਡਰਾਮੇਟਿਕ ਕਲੱਬ ਦਾ ਉਦੇਸ਼ ਰਾਮਲੀਲਾ ਦੀ ਲੜੀ ਰਾਹੀਂ ਲੋਕਾਂ ਨੂੰ ਉਹ ਕੁਝ ਦੇਣਾ ਹੈ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਭੁੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੀ ਸ਼ਰਧਾ ਨੂੰ ਦੇਖ ਕੇ ਲੱਗਦਾ ਹੈ ਕਿ ਕਲਾਕਾਰਾਂ ਵੱਲੋਂ ਕੀਤੀ ਮਿਹਨਤ ਰੰਗ ਲਿਆਈ ਹੈ।

  Published by:Rupinder Kaur Sabherwal
  First published:

  Tags: Pathankot, Punjab