Home /pathankot /

Ramleela 2022: ਰਾਮ ਬਰਾਤ ਦੀਆਂ ਦੇਖੋ ਖੂਬਸੂਰਤ ਤਸਵੀਰਾਂ, ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ

Ramleela 2022: ਰਾਮ ਬਰਾਤ ਦੀਆਂ ਦੇਖੋ ਖੂਬਸੂਰਤ ਤਸਵੀਰਾਂ, ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ

ਰਾਮ

ਰਾਮ ਜੀ ਦੀ ਬਾਰਾਤ ਵਿੱਚ ਹਨੂੰਮਾਨ ਦਾ ਰੂਪ 'ਚ ਕਲਾਕਾਰ    

Ramleela 2022: "ਕਿ੍ਸ਼ਨਾ ਨਾਟਕ ਕਲੱਬ" ਵੱਲੋਂ ਭਗਵਾਨ ਸ੍ਰੀ ਰਾਮ ਜੀ ਦੀ ਬਰਾਤ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਚੌਰਾਹਿਆਂ ਤੋਂ ਹੁੰਦਾ ਹੋਇਆ ਖੱਤਰੀ ਸਭਾ ਵਿਖੇ ਸਮਾਪਤ ਹੋਇਆ। ਇਸ ਬਰਾਤ ਵਿੱਚ ਦੇਵਤਿਆਂ ਦੀਆਂ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਲੋਕਾਂ ਨੇ ਭਗਵਾਨ ਸ੍ਰੀ ਰਾਮ ਜੀ ਦੀ ਬਰ?

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਪਠਾਨਕੋਟ: ਨਵਰਾਤਰਿਆਂ (Navratri) ਦੇ ਦੌਰਾਨ, ਰਾਮਲੀਲਾ (Ramleela) ਪੂਰੇ ਭਾਰਤ (India) ਵਿੱਚ ਬੜੀ ਸ਼ਰਧਾ ਨਾਲ ਕਰਵਾਈ ਜਾਂਦੀ ਹੈ। ਇਸ ਰਾਮ ਲੀਲਾ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ (Load Shri Ram) ਦੇ ਜਨਮ ਤੋਂ ਲੈ ਕੇ ਰਾਵਣ ਦੀ ਮੌਤ ਤੱਕ ਦੀ ਕਹਾਣੀ ਨਾਟਕ ਰੂਪ ਵਿੱਚ ਦਿਖਾਇਆ ਜਾਂਦਾ ਹੈ। ਰਾਮਲੀਲਾ ਵਿਚ ਭਗਵਾਨ ਰਾਮ ਚੰਦਰ ਜੀ ਦੇ ਵਿਆਹ ਦਾ ਦ੍ਰਿਸ਼ ਵੀ ਦੇਖਣਯੋਗ ਹੈ। ਰਾਮਲੀਲਾ ਕਲੱਬਾਂ ਵੱਲੋਂ ਭਗਵਾਨ ਰਾਮ ਚੰਦਰ ਜੀ ਦੀ ਬਰਾਤ ਰੂਪ ਵਿੱਚ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਕੱਢੀ ਗਈ, ਜਿਸ ਵਿੱਚ ਭਗਵਾਨ ਰਾਮ ਚੰਦਰ ਜੀ ਦੇ ਨਾਲ-ਨਾਲ ਕਈ ਦੇਵੀ-ਦੇਵਤਿਆਂ ਦੇ ਰੂਪ ਵਿੱਚ ਕਲਾਕਾਰ ਵੀ ਸ਼ਾਮਲ ਹੁੰਦੇ ਹਨ।

  ਉੱਥੇ ਹੀ ਪਠਾਨਕੋਟ (Pathankot) ਦੇ ਪ੍ਰਸਿੱਧ ਰਾਮਲੀਲਾ "ਕਿ੍ਸ਼ਨਾ ਨਾਟਕ ਕਲੱਬ" ("Kishna Natak Club") ਵੱਲੋਂ ਭਗਵਾਨ ਸ੍ਰੀ ਰਾਮ ਜੀ ਦੀ ਬਰਾਤਰਾਮਲੀਲਾ ਮੈਦਾਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਚੌਰਾਹਿਆਂ ਤੋਂ ਹੁੰਦਾ ਹੋਇਆ ਖੱਤਰੀ ਸਭਾ ਵਿਖੇ ਸਮਾਪਤ ਹੋਇਆ। ਇਸ ਬਰਾਤ ਵਿੱਚ ਦੇਵਤਿਆਂ ਦੀਆਂ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਲੋਕਾਂ ਨੇ ਭਗਵਾਨ ਸ੍ਰੀ ਰਾਮ ਜੀ ਦੀ ਬਰਾਤਦਾ ਸਵਾਗਤ ਕਰਨ ਲਈ ਫੁੱਲਾਂ ਦੀ ਵਰਖਾ ਕੀਤੀ।

  ਇਸ ਦੇ ਨਾਲ ਹੀ ਕਲੱਬ ਦੇ ਪ੍ਰਧਾਨ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਨੇ ਸਮੂਹ ਨਗਰ ਨਿਵਾਸੀਆਂ ਦਾ ਭਗਵਾਨ ਸ੍ਰੀ ਰਾਮ ਜੀ ਦੀ ਬਰਾਤ ਵਿੱਚ ਸ਼ਾਮਿਲ ਹੋਣ 'ਤੇ ਧੰਨਵਾਦ ਕੀਤਾ | ਉੱਥੇ ਹੀ ਇਸਕਾਨ ਪਠਾਨਕੋਟ (Iskcon Pathankot) ਨੇ ਵੀ ਹਰਿਨਾਮ ਸੰਕੀਰਤਨ ਕਰਕੇ ਭਗਵਾਨ ਸ੍ਰੀ ਰਾਮ ਜੀ ਦੀ ਬਰਾਤ ਵਿੱਚ ਸ਼ਮੂਲੀਅਤ ਕੀਤੀ।

  Published by:Drishti Gupta
  First published:

  Tags: Pathankot, Punjab