Home /pathankot /

Ram Navami 2023: ਰਾਮ ਨੌਮੀ ਮੌਕੇ ਦੇਖੋ ਯਾਤਰਾ ਦੀਆਂ ਖੂਬਸੂਰਤ ਤਸਵੀਰਾਂ, ਮੋਹ ਲੈਣਗੀਆਂ ਦਿਲ

Ram Navami 2023: ਰਾਮ ਨੌਮੀ ਮੌਕੇ ਦੇਖੋ ਯਾਤਰਾ ਦੀਆਂ ਖੂਬਸੂਰਤ ਤਸਵੀਰਾਂ, ਮੋਹ ਲੈਣਗੀਆਂ ਦਿਲ

X
ਪਠਾਨਕੋਟ: 30

ਪਠਾਨਕੋਟ: 30 ਮਾਰਚ ਨੂੰ ਦੇਸ਼ ਭਰ 'ਚ ਰਾਮ-ਨੋਮੀ (Ram Navami) ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਤੋਂ ਪਹਿਲਾਂ ਪਠਾਨਕੋਟ (Pathankot) ਸ਼ਹਿਰ ਵਿੱਚ ਸ੍ਰੀ ਰਘੂਨਾਥ ਮੰਦਰ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ।

ਪਠਾਨਕੋਟ: 30 ਮਾਰਚ ਨੂੰ ਦੇਸ਼ ਭਰ 'ਚ ਰਾਮ-ਨੋਮੀ (Ram Navami) ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਤੋਂ ਪਹਿਲਾਂ ਪਠਾਨਕੋਟ (Pathankot) ਸ਼ਹਿਰ ਵਿੱਚ ਸ੍ਰੀ ਰਘੂਨਾਥ ਮੰਦਰ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ।

  • Share this:

ਜਤਿਨ ਸ਼ਰਮਾ

ਪਠਾਨਕੋਟ: 30 ਮਾਰਚ ਨੂੰ ਦੇਸ਼ ਭਰ 'ਚ ਰਾਮ-ਨੋਮੀ (Ram Navami) ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਤੋਂ ਪਹਿਲਾਂ ਪਠਾਨਕੋਟ (Pathankot) ਸ਼ਹਿਰ ਵਿੱਚ ਸ੍ਰੀ ਰਘੂਨਾਥ ਮੰਦਰ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸ੍ਰੀ ਕ੍ਰਿਸ਼ਨ ਨਾਟਕ ਕਲੱਬ ਦੀ ਦੇਖ-ਰੇਖ ਹੇਠ ਕੱਢੀ ਗਈ। ਇਸ ਯਾਤਰਾ ਵਿੱਚ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਵਿੱਚ ਭਗਵਾਨ ਸ੍ਰੀ ਰਾਮ ਅਤੇ ਲਛਮਣ ਦੀ ਝਾਕੀ ਖਿੱਚ ਦਾ ਕੇਂਦਰ ਰਹੀ।ਮੰਦਰ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ (Ex MLA Ashok Sharma) ਨੇ ਦੱਸਿਆ ਕਿ ਮੰਦਰ ਵਿੱਚ ਪਹਿਲੇ ਨਰਾਤੇ ਤੋਂ ਹੀ ਰਮਾਇਣ ਦਾ ਪਾਠ ਕੀਤਾ ਜਾ ਰਿਹਾ ਸੀ ਅਤੇ ਅੱਜ ਰਾਮ ਨੌਮੀ ਦੇ ਤਿਉਹਾਰ ਨੂੰ ਸਮਰਪਿਤ ਸ਼ਹਿਰ ਵਿੱਚ ਯਾਤਰਾ ਕੱਢੀ ਗਈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਇਹ ਕੰਮ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ।

ਸ਼ਰਮਾ ਨੇ ਦੱਸਿਆ ਕਿ ਇਹ ਯਾਤਰਾ ਰਘੂਨਾਥ ਮੰਦਰ (Raghunath Mandir) ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਤੋਂ ਹੁੰਦੀ ਹੋਈ ਰਘੂਨਾਥ ਮੰਦਰ ਵਿਖੇ ਹੀ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ ਕਈ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਮੁਖੀ ਪੁੱਜੇ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ।

Published by:Rupinder Kaur Sabherwal
First published:

Tags: Pathankot, Pathankot News, Punjab, Ram Navami