ਜਤਿਨ ਸ਼ਰਮਾ
ਪਠਾਨਕੋਟ: ਰਾਮ ਨੌਮੀ (Ram Navami) ਦਾ ਦਿਹਾੜਾ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ (Celebrate) ਜਾ ਰਿਹਾ ਹੈ ਅਤੇ ਅੱਜ ਰਾਮਲੀਲਾ (Ramleela) ਦੇ ਮੰਚਨ ਦਾ ਆਖਰੀ ਦਿਨ ਹੈ। ਪਠਾਨਕੋਟ (Pathankot) ਦੇ ਰਾਮਾ ਡਰਾਮੇਟਿਕ ਕਲੱਬ (Rama Dramatic Club) ਵਿਖੇ 9 ਰੋਜ਼ਾ ਰਾਮਲੀਲਾ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਨ੍ਹਾਂ ਰਾਮਲੀਲਾਵਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ (Artist) ਦੇ ਕੰਮ ਦੀ ਵੀ ਸ਼ਲਾਘਾ ਕੀਤੀ ਗਈ। ਪਰ ਇਨ੍ਹਾਂ ਕਲਾਕਾਰਾਂ ਦੇ ਪਿੱਛੇ ਕੁਝ ਅਜਿਹੇ ਕਲਾਕਾਰ ਵੀ ਹਨ, ਜਿਨ੍ਹਾਂ ਦੀ ਬਦੌਲਤ ਇਹ ਕਲਾਕਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਚਰਿੱਤਰ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵਿੱਚ ਕਾਮਯਾਬ ਹੁੰਦੇ ਹਨ।
ਸਟੇਜ ਦੇ ਪਿੱਛੇ ਕੰਮ ਕਰਨ ਵਾਲੇ ਇਨ੍ਹਾਂ ਕਲਾਕਾਰਾਂ ਵਿੱਚ ਰਾਮਾਇਣ ਦੇ ਪਾਠ ਕਰਨ ਵਾਲੇ, ਮੇਕਅੱਪ ਆਰਟਿਸਟ, ਸਟੋਰ ਕੀਪਰ, ਯੰਤਰ ਵਾਦਕ, ਰਾਮਲੀਲਾ ਗਾਇਕਾਂ ਤੋਂ ਲੈ ਕੇ ਚਾਹ ਬਣਾਉਣ ਵਾਲੇ ਤੱਕ ਹਨ ਜੋ ਰੋਜ਼ਾਨਾ ਸਟੇਜ ਦੇ ਪਿੱਛੇ ਰਹਿੰਦੇ ਹੋਏ ਤੁਹਾਡੇ ਸਾਹਮਣੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਚਰਿੱਤਰ ਨੂੰ ਬਿਆਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਪਠਾਨਕੋਟ ਦੇ ਰਾਮਾ ਡਰਾਮੇਟਿਕ ਕਲੱਬ ਦੇ ਪ੍ਰਧਾਨ ਸ਼ਮੀ ਚੌਧਰੀ ਅਤੇ ਡਾਇਰੈਕਟਰ ਪਰਦੀਪ ਮਹਿੰਦਰੂ ਨੇ ਕਿਹਾ ਕਿ ਸਟੇਜ ਦੇ ਪਿੱਛੇ ਮਿਹਨਤ ਕਰਨ ਵਾਲੇ ਇਨ੍ਹਾਂ ਕਲਾਕਾਰਾਂ ਦੀ ਬਦੌਲਤ ਹੀ ਅਸੀਂ ਭਗਵਾਨ ਰਾਮ ਚੰਦਰ ਜੀ ਦੇ ਕਿਰਦਾਰ ਨੂੰ ਲੋਕਾਂ ਤੱਕ ਪਹੁੰਚਾ ਸਕੇ ਹਾਂ, ਜਿਸ ਲਈ ਉਹ ਇਨ੍ਹਾਂ ਕਲਾਕਾਰਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕਲਾਕਾਰ ਬਿਨਾਂ ਕਿਸੇ ਸਵਾਰਥ ਦੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਇਸ ਨੇਕ ਕਾਰਜ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਉੱਥੇ ਹੀ ਇਸ ਰਾਮਲੀਲਾ ਦੌਰਾਨ ਸਟੇਜ 'ਤੇ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੇ ਕਿਹਾ ਕਿ ਜਦੋਂ ਉਹ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਹਨ ਅਤੇ ਲੋਕ ਇਸ ਦੀ ਤਾਰੀਫ ਕਰਦੇ ਹਨ ਪਰ ਅਸਲ 'ਚ ਇਸ ਪ੍ਰਸ਼ੰਸਾ ਦੇ ਅਸਲ ਹੱਕਦਾਰ ਸਟੇਜ ਦੇ ਪਿੱਛੇ ਕੰਮ ਕਰਨ ਵਾਲੇ ਕਲਾਕਾਰ ਹਨ।
ਇਸ ਕਲੱਬ ਦੇ ਸੰਚਾਲਕ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ (Master Mohan Lal) ਨੇ ਵੀ ਇਨ੍ਹਾਂ ਸਾਰੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਕਲਾਕਾਰਾਂ ਦੀ ਬਦੌਲਤ ਹੀ ਅੱਜ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਰਾਮਲੀਲਾ ਦਾ ਮੰਚਨ ਕਰਨ ਵਿਚ ਕਾਮਯਾਬ ਹੋਏ ਹਾਂ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।