Home /pathankot /

Pathankot: ਕਈ ਏਕੜ ਝੋਨੇ ਦੀ ਫ਼ਸਲ ਹੋਈ ਤਬਾਹ, ਕਿਸਾਨਾਂ ਨੂੰ ਖੇਤਾਂ 'ਚ ਖੜ੍ਹੀਆਂ ਫ਼ਸਲਾਂ 'ਤੇ ਚਲਾਉਣਾ ਪਿਆ ਟਰੈਕਟਰ

Pathankot: ਕਈ ਏਕੜ ਝੋਨੇ ਦੀ ਫ਼ਸਲ ਹੋਈ ਤਬਾਹ, ਕਿਸਾਨਾਂ ਨੂੰ ਖੇਤਾਂ 'ਚ ਖੜ੍ਹੀਆਂ ਫ਼ਸਲਾਂ 'ਤੇ ਚਲਾਉਣਾ ਪਿਆ ਟਰੈਕਟਰ

ਖੜ੍ਹੀ

ਖੜ੍ਹੀ ਫ਼ਸਲ 'ਤੇ ਟਰੈਕਟਰ ਚਲਾਉਂਦਾ ਹੋਇਆ ਕਿਸਾਨ  

Agriculture: ਇਸ ਸਾਲ ਤੇਜ਼ ਗਰਮੀ ਅਤੇ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਮਧਰੇਪਣ ਦਾ ਸ਼ਿਕਾਰ ਹੋਈ। ਜਿਸ ਕਾਰਨ ਪਠਾਨਕੋਟ ਵਿੱਚ ਕਰੀਬ 600 ਤੋਂ 700 ਏਕੜ ਰਕਬੇ ਵਿੱਚ ਬੀਜੀ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਅੱਜ ਕਿਸਾਨਾਂ ਨੇ ਆਪਣੀ ਬਰਬਾਦ ਹੋਈ ਝੋਨੇ ਦੀ ਫ਼ਸਲ ਨੂੰ ਆਪਣੇ ਹੱਥੀਂ ਹਲ ਚਲਾ ਕੇ ਖੇਤਾਂ ਵਿਚ ਵਾਹ ਦਿੱਤਾ ਹੈ।

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ

    ਪਠਾਨਕੋਟ: ਕਦੇ ਸੋਕਾ ਤੇ ਕਦੇ ਭਾਰੀ ਮੀਂਹ ਕਿਸਾਨਾਂ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਅਜਿਹਾ ਜ਼ਿਲ੍ਹਾ ਪਠਾਨਕੋਟ (Pathankot) ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇਸ ਸਾਲ ਤੇਜ਼ ਗਰਮੀ ਅਤੇ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਮਧਰੇਪਣ ਦਾ ਸ਼ਿਕਾਰ ਹੋਈ। ਪਠਾਨਕੋਟ ਵਿੱਚ ਕਰੀਬ 600 ਤੋਂ 700 ਏਕੜ ਰਕਬੇ ਵਿੱਚ ਬੀਜੀ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਅੱਜ ਕਿਸਾਨਾਂ ਨੇ ਆਪਣੀ ਬਰਬਾਦ ਹੋਈ ਝੋਨੇ ਦੀ ਫ਼ਸਲ ਨੂੰ ਆਪਣੇ ਹੱਥੀਂ ਹਲ ਚਲਾ ਕੇ ਖੇਤਾਂ ਵਿਚ ਵਾਹ ਦਿੱਤਾ ਹੈ।

    ਉੱਥੇ ਹੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਵਿਧਾਨ ਸਭਾ ਹਲਕਾ ਭੋਆ ਵਿਖੇ ਜਿੱਥੇ ਕਿਸਾਨਾਂ ਨੇ 5 ਏਕੜ ਦੇ ਕਰੀਬ ਝੋਨੇ ਦੀ ਫਸਲ ਵਾਹੀ ਕੀਤੀ ਗਈ ਕਿਉਂਕਿ ਇਹ ਫਸਲ ਵੀ ਮੌਸਮ ਦੇ ਕਾਰਨ ਖਰਾਬ ਹੋ ਗਈ। ਖ਼ਰਾਬ ਮੌਸਮ (bad weather) ਕਾਰਨ ਜਿੱਥੇ ਇੱਕ ਪਾਸੇ ਝੋਨੇ ਦੀ ਫ਼ਸਲ ਦੇ ਪੱਤੇ ਪੀਲੇ ਪੈ ਗਏ ਹਨ, ਉੱਥੇ ਹੀ ਦੂਜੇ ਪਾਸੇ ਫ਼ਸਲ ਦੀ ਪੈਦਾਵਾਰ ਨਾ ਹੋਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਭਾਵੇਂ ਕਿ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਈ ਉਪਰਾਲੇ ਕੀਤੇ ਗਏ ਸਨ ਪਰ ਇਸ ਮੌਸਮੀ ਤਬਦੀਲੀ ਕਾਰਨ ਝੋਨੇ ਦੇ ਪੌਦੇ ਮਧਰੇਪਣ ਦਾ ਸ਼ਿਕਾਰ ਹੋਏ ਹਨ।

    ਇੱਥੇ ਅੱਜ ਕਿਸਾਨਾਂ ਨੇ ਝੋਨੇ ਦੀ ਫ਼ਸਲ 'ਤੇ ਟਰੈਕਟਰ ਚਲਾ ਕੇ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਅਤੇ ਕਿਸਾਨਾਂ ਨੂੰ ਕੁਝ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।

    Published by:Drishti Gupta
    First published:

    Tags: Agricultural, Farmers, Organic farming, Pathankot, Punjab