ਜਤਿਨ ਸ਼ਰਮਾ
ਪਠਾਨਕੋਟ: ਪਠਾਨਕੋਟ (Pathankot) ਦੀ ਸੰਸਥਾ "ਅਦਿੱਤਿਆ ਵਾਹਿਨੀ ਆਨੰਦਵਾਹਿਨੀ" ("Aditya Vahini Anand Vahini") ਮਹਿਲਾ ਦੇ ਉਥਾਨ ਦੇ ਲਈ ਕਈ ਸ਼ਲਾਘਾਯੋਗ ਕੰਮ ਕਰਦੀ ਆ ਰਹੀ ਹੈ। ਇਸ ਸੰਸਥਾ ਦੀ ਮਹਿਲਾ ਸੰਚਾਲਕ ਸੁਧਾ ਸ਼ਰਮਾ ਜਿਸ ਨੂੰ ਲੋਕ ਸੁਧਾ ਦੀਦੀ ਦੇ ਨਾਮ ਵਜੋਂ ਜਾਣਦੇ ਹਨ। ਸੁਧਾ ਦੀਦੀ ਪਠਾਨਕੋਟ ਦੇ ਸਰਕਾਰੀ ਮਹਿਲਾ ਸਕੂਲ ਤੋਂ ਬਤੌਰ ਸਾਇੰਸ ਅਧਿਆਪਕਾ (Science Teacher)ਦੇ ਤੌਰ 'ਤੇ ਸੇਵਾਵਾਂ ਨਿਭਾਉਣ ਤੋਂ ਬਾਅਦ ਲੜਕੀਆਂ ਨੂੰ ਆਪਣੇ ਘਰ ਵਿੱਚ ਮੁਫ਼ਤ ਸਿੱਖਿਆ ਦੇ ਰਹੀ ਹੈ। ਸੁਧਾ ਦੀਦੀ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਵਿਚ ਉਨ੍ਹਾਂ ਦੇ ਪਤੀ ਅਜੈ ਸ਼ਰਮਾ ਵੀ ਪੂਰਾ ਸਹਿਯੋਗ ਕਰ ਰਹੇ ਹਨ।
ਸਰਕਾਰੀ ਸਕੂਲ ਵਿੱਚ ਪੜ੍ਹਾਉਂਦੇ ਹੋਏ ਸੁਧਾ ਦੀਦੀ ਨੇ ਬੱਚਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇੱਕ ਅਧਿਆਪਕ ਵਜੋਂ ਸਕੂਲ ਤੋਂ ਸੇਵਾਮੁਕਤ ਹੋਣ ਤੋਂ ਬਾਅਦ, ਸੁਧਾ ਦੀਦੀ ਬੱਚਿਆਂ ਲਈ ਕੁਝ ਕਰਨਾ ਚਾਹੁੰਦੀ ਸੀ ਅਤੇ ਇਹ ਮਾਰਗ ਉਨ੍ਹਾਂ ਨੂੰ ਪੁਰੀ ਪਿਠਾਂਦੀਸ਼ ਜਗਤ ਗੁਰੂ ਸ਼ੰਕਰਾਚਾਰੀਆ (Puri Pithandish Jagat Guru Shankaracharya) ਮਹਾਵਾਗ ਨੇ ਦਿਖਾਇਆ। ਜਿਸ ਤੋਂ ਬਾਅਦ ਸੁਧਾ ਦੀਦੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸੁਧਾ ਨੇ ਆਪਣੇ ਪਤੀ ਦੀ ਮਦਦ ਨਾਲ ਸਕੂਲੀ ਵਿਦਿਆਰਥੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ, ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਨੂੰ ਦੇਖ ਕੇ ਕਈ ਲੋਕ ਉਨ੍ਹਾਂ ਨਾਲ ਜੁੜ ਗਏ।
ਸੁਧਾ ਦੀਦੀ ਨੇ ਕਿਹਾ ਕਿ ਅਦਿੱਤਿਆ ਵਾਹਿਨੀ ਆਨੰਦ ਵਾਹਿਨੀ ਸੰਸਥਾ ਦੀ ਸ਼ੁਰੂਆਤ ਪੁਰੀ ਪੀਠਾਂਦੀਸ਼ ਜਗਤ ਗੁਰੂ ਸ਼ੰਕਰਾਚਾਰੀਆ ਮਹਾਵਾਗ ਵੱਲੋਂ ਦੇਸ਼ ਭਰ ਵਿੱਚ ਕੀਤੀ ਗਈ ਸੀ ਅਤੇ ਪਠਾਨਕੋਟ ਸ਼ਹਿਰ ਦੀ ਖਾਨਪੁਰ ਮਾਨਵਾਲ ਸ਼ਾਖਾ ਇਸ ਸੰਸਥਾ ਵੱਲੋਂ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ। 2006 ਤੋਂ ਇਹ ਸੰਸਥਾ ਲਗਾਤਾਰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇ ਰਹੀ ਹੈ।
ਜ਼ਿਲ੍ਹੇ ਵਿੱਚ 150 ਦੇ ਕਰੀਬ ਛੋਟੇ-ਵੱਡੇ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲ ਹਨ, ਜਿੱਥੇ ਸੁਧਾ ਦੀਦੀ ਹਰ ਤਰ੍ਹਾਂ ਦੀ ਮਦਦ ਕਰਦੀ ਹੈ। ਸੁਧਾ ਦੀਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਬਹੁਤ ਰਾਹਤ ਮਿਲਦੀ ਹੈ, ਜਦੋਂ ਉਨ੍ਹਾਂ ਨੇ ਪੜ੍ਹਾਏ ਬੱਚੇ ਕਿਸੇ ਚੰਗੀ ਥਾਂ 'ਤੇ ਪਹੁੰਚ ਜਾਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।