Home /pathankot /

ਪਠਾਨਕੋਟ 'ਚ ਕੈਪਟਨ ਅਰੁਣ ਜਸਰੋਟੀਆ ਦਾ ਮਨਾਇਆ ਗਿਆ 27ਵਾਂ ਸ਼ਰਧਾਂਜਲੀ ਸਮਾਰੋਹ 

ਪਠਾਨਕੋਟ 'ਚ ਕੈਪਟਨ ਅਰੁਣ ਜਸਰੋਟੀਆ ਦਾ ਮਨਾਇਆ ਗਿਆ 27ਵਾਂ ਸ਼ਰਧਾਂਜਲੀ ਸਮਾਰੋਹ 

ਕੈਪਟਨ

ਕੈਪਟਨ ਅਰੁਣ ਜਸਰੋਟੀਆ ਨੂੰ ਸ਼ਰਧਾਂਜਲੀ ਦੇਂਦੇ ਹੋਏ ਫੌਜ ਦੇ ਜਵਾਨ  

Pathankot: ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਸੰਦੀਪ ਐਸ ਸ਼ਾਰਦਾ ਨੇ ਕਿਹਾ ਕਿ ਸ਼ਹੀਦ ਕੈਪਟਨ ਅਰੁਣ ਜਸਰੋਟੀਆ ਵਰਗੇ ਅਮਰ ਕੁਰਬਾਨੀਆਂ ਸਦਕਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਹੈ। ਸਮੁੱਚੀ ਕੌਮ ਅਜਿਹੇ ਯੋਧਿਆਂ ਦੀ ਅਣਮੁੱਲੀ ਸ਼ਹਾਦਤ ਅਤੇ ਬਹਾਦਰੀ ਅੱਗੇ ਸਿਰ ਝੁਕਾਉਂਦੀ ਹੈ

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ

  ਪਠਾਨਕੋਟ: ਭਾਰਤੀ ਫੌਜ ਦੀ 9 ਪੈਰਾ ਸਪੈਸ਼ਲ ਫੋਰਸ ਯੂਨਿਟ ਦੇ ਅਸ਼ੋਕ ਚੱਕਰ ਵਿਜੇਤਾ ਸ਼ਹੀਦ ਕੈਪਟਨ ਅਰੁਣ ਜਸਰੋਟੀਆ ਦਾ 27ਵਾਂ ਸ਼ਰਧਾਂਜਲੀ ਸਮਾਰੋਹ ਦੋ ਵੱਖ-ਵੱਖ ਥਾਵਾਂ 'ਤੇ ਆਯੋਜਿਤ ਕੀਤਾ ਗਿਆ। 21 ਸਬ ਏਰੀਆ ਵਲੋਂ ਪਹਿਲਾ ਸ਼ਰਧਾਂਜਲੀ ਸਮਾਗਮ ਸਥਾਨਕ ਪਰਾਕਰਮ ਸਥਲ ਵਿਖੇ ਕਰਵਾਇਆ ਗਿਆ ਜਿਸ ਵਿਚ ਸਬ ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਐਸ. ਸ਼ਾਰਦਾ, ਐਸ.ਐਮ., ਵੀ.ਐਸ.ਐਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਸ਼ਹੀਦ ਕੈਪਟਨ ਅਰੁਣ ਜਸਰੋਟੀਆ ਦੇ ਪਿਤਾ ਕਰਨਲ ਪ੍ਰਭਾਤ ਜਸਰੋਟੀਆ, ਭਰਾ ਐਕਸੀਅਨ ਰਾਕੇਸ਼ ਜਸਰੋਟੀਆ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ, ਸ਼ਹੀਦ ਲੈਫਟੀਨੈਂਟ ਗੁਰਦੀਪ ਸਲਾਰੀਆ ਦੇ ਪਿਤਾ ਸ਼ੌਰਿਆ ਚੱਕਰ, ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਸ਼ਾਮਲ ਸਨ।

  ਸਭ ਤੋਂ ਪਹਿਲਾਂ ਸਬ ਏਰੀਆ ਕਮਾਂਡਰ ਬ੍ਰਿਗੇਡੀਅਰ ਸੰਦੀਪ ਐਸ ਸ਼ਾਰਦਾ ਨੇ ਸ਼ਹੀਦ ਕੈਪਟਨ ਅਰੁਣ ਜਸਰੋਟੀਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਫੌਜ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਅਤੇ ਬਿਗਲ ਦੀ ਸ਼ਾਨਦਾਰ ਧੁਨ ਨਾਲ ਸ਼ਹੀਦ ਨੂੰ ਸਲਾਮੀ ਦਿੱਤੀ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਸੰਦੀਪ ਐਸ ਸ਼ਾਰਦਾ ਨੇ ਕਿਹਾ ਕਿ ਸ਼ਹੀਦ ਕੈਪਟਨ ਅਰੁਣ ਜਸਰੋਟੀਆ ਵਰਗੇ ਅਮਰ ਕੁਰਬਾਨੀਆਂ ਸਦਕਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਹੈ। ਸਮੁੱਚੀ ਕੌਮ ਅਜਿਹੇ ਯੋਧਿਆਂ ਦੀ ਅਣਮੁੱਲੀ ਸ਼ਹਾਦਤ ਅਤੇ ਬਹਾਦਰੀ ਅੱਗੇ ਸਿਰ ਝੁਕਾਉਂਦੀ ਹੈ। ਜਿਨ੍ਹਾਂ ਨੇ 27 ਸਾਲ ਦੀ ਛੋਟੀ ਉਮਰ ਵਿੱਚ ਅਦੁੱਤੀ ਦਲੇਰੀ ਦਿਖਾਉਂਦੇ ਹੋਏ ਬਹਾਦਰੀ ਦਾ ਇਤਿਹਾਸ ਰਚਿਆ। ਉਨ੍ਹਾਂ ਕਿਹਾ ਕਿ ਅਜਿਹੇ ਬਹਾਦਰ ਸੈਨਿਕਾਂ ਦੀ ਅਮੁੱਲ ਕੁਰਬਾਨੀ ਭਾਰਤੀ ਫੌਜ ਵਿੱਚ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਜਗਾਉਂਦੀ ਰਹੇਗੀ ਅਤੇ ਸਾਡੇ ਜਵਾਨ ਇਸ ਅਮਰ ਨਾਇਕ ਦੀ ਕੁਰਬਾਨੀ ਤੋਂ ਹਮੇਸ਼ਾ ਪ੍ਰੇਰਨਾ ਲੈਂਦੇ ਰਹਿਣਗੇ।

  ਸਬ ਏਰੀਆ ਕਮਾਂਡਰ ਨੇ ਕਿਹਾ ਕਿ ਭਾਰਤੀ ਫੌਜ ਹਮੇਸ਼ਾ ਇਨ੍ਹਾਂ ਸ਼ਹੀਦ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਅਸੀਂ ਉਨ੍ਹਾਂ ਨੂੰ ਭਰੋਸਾ ਦਿੰਦੇ ਹਾਂ ਕਿ ਅਸੀਂ ਇਨ੍ਹਾਂ ਦੇ ਜਿਗਰ ਦੇ ਟੁਕੜਿਆਂ ਦੀ ਸ਼ਹਾਦਤ ਦਾ ਮਾਣ-ਸਨਮਾਨ ਹਮੇਸ਼ਾ ਬਹਾਲ ਰੱਖਾਂਗੇ।ਇਸ ਮੌਕੇ ਸਬ ਏਰੀਆ ਕਮਾਂਡਰ ਅਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੇ ਸਾਂਝੇ ਤੌਰ 'ਤੇ ਸ਼ਹੀਦ ਦੇ ਪਿਤਾ ਕਰਨਲ ਪ੍ਰਭਾਤ ਜਸਰੋਟੀਆ ਅਤੇ ਭਰਾ ਰਾਕੇਸ਼ ਜਸਰੋਟੀਆ ਨੂੰ ਦੁਸ਼ਾਲਾ ਭੇਂਟ ਕਰਕੇ ਅਤੇ ਮਾਲਾ ਪਾ ਕੇ ਸਨਮਾਨਿਤ ਕੀਤਾ।

  Published by:Drishti Gupta
  First published:

  Tags: Pathankot, Punjab