ਜਤਿਨ ਸ਼ਰਮਾ,
ਪਠਾਨਕੋਟ: ਪਠਾਨਕੋਟ ਦੇ ਧੀਰੇ ਪੁਲ 'ਤੇ ਸਥਿਤ ਸਾਈਂ ਮੰਦਿਰ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਦੂਰੋਂ ਦੂਰੋਂ ਲੋਕ ਇਸ ਮੰਦਿਰ ਵਿੱਚ ਮੱਥਾ ਟੇਕਣ ਲਈ ਆਉਂਦੇ ਹਨ। ਇਹ ਮੰਦਿਰ ਜਲੰਧਰ-ਪਠਾਨਕੋਟ ਹਾਈਵੇਅ 'ਤੇ ਬਣਿਆ ਹੈ। ਪਹਿਲੇ ਵੀਰਵਾਰ ਨੂੰ ਮੰਦਰ ਵਿੱਚ ਭਾਰੀ ਇਕੱਠ ਹੁੰਦਾ ਹੈ। ਸਾਈਂ ਬਾਬਾ ਦੇ ਭਗਤਾਂ ਦਾ ਮੰਨਣਾ ਹੈ ਵੀਰਵਾਰ ਨੂੰ ਬਾਬਾ ਦੀ ਪੂਜਾ ਕਰਨ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਸਾਈਂ ਮੰਦਿਰ ਦੀ ਆਰਤੀ ਵੀ ਦੇਖਣ ਯੋਗ ਹੈ।
ਮੰਦਿਰ ਵਿਖੇ ਸ਼ਾਮ 5 ਵਜੇ ਆਰਤੀ ਕਰਨ ਵਾਲੀਆਂ ਔਰਤਾਂ ਮੰਦਰ ਪਹੁੰਚਦੀਆਂ ਹਨ ਅਤੇ ਸ਼ਾਮ 5:30 ਤੋਂ 6 ਵਜੇ ਤੱਕ ਸਾਈਂ ਬਾਬਾ ਦੀ ਆਰਤੀ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dharma Aastha, Hinduism, Pathankot, Punjab