ਜਤਿਨ ਸ਼ਰਮਾ
ਪਠਾਨਕੋਟ: ਆਦਿਤਿਆ ਵਾਹਿਨੀ ਆਨੰਦ ਵਾਹਿਨੀਸ਼ਾਖਾ ਖਾਨਪੁਰ-ਮਨਵਾਲ ਵਲੋਂ ਆਏ ਦਿਨ ਸਮਾਜ ਭਲਾਈ (Social Worker) ਦੇ ਕਈ ਕੰਮ ਕੀਤੇ ਜਾਂਦੇ ਹਨ। ਇਹ ਸੰਸਥਾ ਸਮਾਜਿਕ ਕੰਮਾਂ ਦੇ ਨਾਲ-ਨਾਲ ਧਾਰਮਿਕ ਕੰਮਾਂ (Religious works) ਵਿੱਚ ਵੀ ਸਰਗਰਮ ਹੈ। ਅੱਜ ਸ਼ਾਖਾ ਖਾਨਪੁਰ-ਮਾਨਵਾਲ ਵਲੋਂ ਪਠਾਨਕੋਟ ਵਿਖੇ ਧਰਮਸਮਰਾਟ ਕਰਪਾਤਰੀ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਸੰਸਥਾ ਦੀ ਮਹਿਲਾ ਪ੍ਰਧਾਨ ਸੁਧਾ ਸ਼ਰਮਾ ਨੇ ਦੱਸਿਆ ਕਿ ਇਸ ਸ਼ੁਭਦਿਹਾੜੇ 'ਤੇ ਸੰਸਥਾ ਵਲੋਂ ਦੋ ਸਕੂਲਾਂ ਨੂੰ ਵਰਦੀਆਂ ਅਤੇ ਇੱਕ ਸਕੂਲ ਨੂੰ ਤਿੰਨ ਪੱਖੇ ਭੇਟ ਕੀਤੇ ਗਏ। ਉਥੇ ਪੜ੍ਹਾਈ (Education) ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪੰਜਾਬ (Punjab) ਵਿੱਚ ਸਿੱਖਿਆ ਦੇ ਖੇਤਰ ਵਿੱਚ ਚੰਗਾ ਦਰਜ਼ਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਨੇਪਾਲ (Nepal) ਵਿੱਚ ਹੋਏ ਅੰਤਰਰਾਸ਼ਟਰੀ ਜੂਡੋ-ਕਰਾਟੇ ਮੁਕਾਬਲਿਆਂ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।