Home /pathankot /

Agriculture: ਪਠਾਨਕੋਟ ਦੇ ਪਿੰਡ ਭੋਆ ਦਾ ਕਿਸਾਨ ਹੋਰ ਕਿਸਾਨਾਂ ਲਈ ਬਣਿਆ ਮਿਸਾਲ, ਰਵਾਇਤੀ ਖੇਤੀ ਨੂੰ ਛੱਡ ਕਰ ਰਿਹਾ ਸਰੋਂ ਦੀ ਖੇਤੀ

Agriculture: ਪਠਾਨਕੋਟ ਦੇ ਪਿੰਡ ਭੋਆ ਦਾ ਕਿਸਾਨ ਹੋਰ ਕਿਸਾਨਾਂ ਲਈ ਬਣਿਆ ਮਿਸਾਲ, ਰਵਾਇਤੀ ਖੇਤੀ ਨੂੰ ਛੱਡ ਕਰ ਰਿਹਾ ਸਰੋਂ ਦੀ ਖੇਤੀ

X
ਫਸਲਾਂ

ਫਸਲਾਂ ਵਿੱਚ ਭਵਿੰਤਾ ਲਿਆਉਂਦੇ ਹੋਏ ਸਰੋਂ ਦੀ ਫਸਲ ਦੀ ਕਾਸ਼ਤ ਕਰ ਰਿਹਾ

Pathankot News: ਭੋਆ ਦੇ ਅਗਾਂਹਵਧੂ ਕਿਸਾਨ ਨਵੀਨ ਸ਼ਰਮਾ ਨੇ ਦੱਸਿਆ ਕਿ ਸਾਡਾ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਝੋਨੇ ਅਤੇ ਕਣਕ ਦੀਆਂ ਫਸਲਾਂ ਸਭ ਤੋਂ ਵੱਧ ਪਾਣੀ ਦੀ ਖਪਤ ਕਰਦੀਆਂ ਹਨ। ਇਸ ਕਾਰਨ ਉਹ ਫਸਲਾਂ ਵਿੱਚ ਭਵਿੰਤਾ ਲਿਆਉਂਦੇ ਹੋਏ ਸਰੋਂ ਦੀ ਫਸਲ ਦੀ ਕਾਸ਼ਤ ਕਰ ਰਿਹਾ ਹੈ

ਹੋਰ ਪੜ੍ਹੋ ...
  • Local18
  • Last Updated :
  • Share this:

ਜਤਿਨ ਸ਼ਰਮਾ,ਪਠਾਨਕੋਟ


ਪਠਾਨਕੋਟ:ਪੰਜਾਬ (Punjab) ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਘੱਟ ਹੋਣ ਕਾਰਨ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਇਲਾਵਾ ਹੋਰ ਫਸਲਾਂ ਦੀ ਬਿਜਾਈ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਤੋਂ ਇਲਾਵਾ ਸਹਾਇਕ ਫ਼ਸਲਾਂ (Subsidiary crops) ਬੀਜਣ ਲਈ ਪ੍ਰੇਰਿਤ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਸੈਮੀਨਾਰ ਕਰਵਾਏ ਜਾ ਰਹੇ ਹਨ। ਕੁਝ ਕਿਸਾਨ ਅਜਿਹੇ ਕਿਸਾਨ ਵੀ ਹਨ ਜੋ ਸਰਕਾਰ ਵੱਲੋਂ ਕੀਤੀ ਅਪੀਲ ਨੂੰ ਪ੍ਰਵਾਨ ਕਰਕੇ ਰਵਾਇਤੀ ਫ਼ਸਲਾਂ ਤੋਂ ਇਲਾਵਾ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਬੀਜ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਜ਼ਿਲ੍ਹਾ ਪਠਾਨਕੋਟ (Pathankot) ਦੇ ਭੋਆ ਦਾ ਵਸਨੀਕ ਹੈ, ਜਿਸ ਨੇ ਇਸ ਵਾਰ ਕਣਕ ਅਤੇ ਝੋਨੇ ਦੀ ਫ਼ਸਲ ਤੋਂ ਇਲਾਵਾ ਸਰੋਂ ਦੀ ਫ਼ਸਲ ਅਤੇ ਦਾਲਾਂ ਵੀ ਬਿਜਾਈ ਕੀਤੀ ਹੈ।



ਪਿੰਡ ਭੋਆ ਦੇ ਅਗਾਂਹਵਧੂ ਕਿਸਾਨ ਨਵੀਨ ਸ਼ਰਮਾ ਨੇ ਦੱਸਿਆ ਕਿ ਸਾਡਾ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਝੋਨੇ ਅਤੇ ਕਣਕ ਦੀਆਂ ਫਸਲਾਂ ਸਭ ਤੋਂ ਵੱਧ ਪਾਣੀ ਦੀ ਖਪਤ ਕਰਦੀਆਂ ਹਨ। ਇਸ ਕਾਰਨ ਉਹ ਫਸਲਾਂ ਵਿੱਚ ਭਵਿੰਤਾ ਲਿਆਉਂਦੇ ਹੋਏ ਸਰੋਂ ਦੀ ਫਸਲ ਦੀ ਕਾਸ਼ਤ ਕਰ ਰਿਹਾ ਹੈ ਅਤੇ ਉਸ ਨੂੰ ਉਮੀਦ ਹੈ ਕਿ ਇਸ ਫਸਲ ਤੋਂ ਉਸ ਨੂੰ ਵੱਡਾ ਮੁਨਾਫਾ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਇਸ ਫ਼ਸਲ ਲਈ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਖਾਦ ਅਤੇ ਸਪਰੇਅ ਦੀ ਲੋੜ ਨਹੀਂ ਪੈਂਦੀ, ਜਿਸ ਕਾਰਨ ਕਿਸਾਨ ਦੇ ਫ਼ਸਲੀ ਖਰਚੇ ਵੀ ਘਟਦੇ ਹਨ ਅਤੇ ਆਮਦਨ ਵੀ ਵਧਦੀ ਹੈ।


ਕਿਸਾਨ ਨਵੀਨ ਸ਼ਰਮਾ ਨੇ ਦੱਸਿਆ ਕਿ ਉਹ ਇਸ ਫ਼ਸਲ ਦਾ ਮੰਡੀਕਰਨ ਖ਼ੁਦ ਕਰਦਾ ਹੈ ਅਤੇ ਉਹ ਹੋਰ ਕਿਸਾਨਾਂ ਨੂੰ ਵੀ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਸਹਾਇਕ ਫ਼ਸਲਾਂ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਧਾਉਣ ਲਈ ਪ੍ਰੇਰਿਤ ਕਰ ਰਿਹਾ ਹੈ।

Published by:Shiv Kumar
First published:

Tags: Farmer, Mustard crop, Pathankot News, Punjab