ਜਤਿਨ ਸ਼ਰਮਾ,
ਪਠਾਨਕੋਟ---ਸਾਵਣ ਮਹੀਨੇ ਦੇ ਵਿੱਚ ਧੀਆਂ ਦਾ ਤਿਉਹਾਰ (Teej Festival) ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਾਵਣ ਦਾ ਮਹੀਨਾ ਪੰਜਾਬੀ ਸੱਭਿਆਚਾਰ (Punjabi Culture) ਦੇ ਲਈ ਵੀ ਬਹੁਤ ਮਹੱਤਵਪੂਰਨ ਹੈ। ਨਵ-ਵਿਆਹੁਤਾ ਔਰਤਾਂ ਆਪਣੇ ਪੇਕੇ ਘਰ ਜਾ ਕੇ ਆਪਣੀ ਸਹੇਲੀਆਂ ਨਾਲ ਪਿੱਪਲ ਹੇਠਾਂ ਪੀਂਘਾਂ ਝੂਟਦੀਆਂ ਅਤੇ ਨੱਚ ਕੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਅੱਜ ਦੇ ਆਧੁਨਿਕ (Modern) ਯੁੱਗ ਵਿੱਚ ਨਵੀਂ ਪੀੜ੍ਹੀ ਆਪਣੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਪਰ ਫਿਰ ਵੀ ਕੁਝ ਸੰਸਥਾਵਾਂ (Societies) ਅਜਿਹੀਆਂ ਹਨ ਜੋ ਆਉਣ ਵਾਲੀ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਬਹੁਤ ਉਪਰਾਲੇ ਕਰ ਰਹੀਆਂ ਹਨ।
ਅਜਿਹਾ ਹੀ ਇੱਕ ਉਪਰਾਲਾ ਪਠਾਨਕੋਟ ਸ਼ਹਿਰ ਦੀ "ਵੂਮੈਨ ਵੈੱਲਫੇਅਰ ਸੁਸਾਇਟੀ" (Women's Welfare Socity) ਵੱਲੋਂ ਕੀਤਾ ਗਿਆ ਹੈ। ਇਹ ਸੁਸਾਇਟੀ ਪਿਛਲੇ 20 ਸਾਲਾਂ ਤੋਂ ਸਾਵਣ ਦੇ ਮਹੀਨੇ ਵਿੱਚ ਤੀਜ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੀ ਆ ਰਹੀ ਹੈ।
ਸੁਸਾਇਟੀ ਵੱਲੋਂ ਮਨਾਏ ਗਏ ਇਸ ਤਿਉਹਾਰ ਵਿਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸੋਸਾਇਟੀ ਵੱਲੋਂ ਲੋਕ ਗੀਤ (Folk Song) ਗਾ ਕੇ ਨੱਚ ਕੇ ਅਤੇ ਪੀਂਘਾਂ ਝੂਟ ਕੇ ਇਹ ਤਿਉਹਾਰ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਮਨਾਇਆ। ਉੱਥੇ ਹੀ ਆਏ ਹੋਏ ਮਹਿਮਾਨਾਂ ਨੂੰ ਹਰੀਆਂ ਅਤੇ ਲਾਲ ਚੂੜੀਆਂ ਪਹਿਨਾਈਆਂ ਗਈਆਂ ਅਤੇ ਮੁੱਖ ਮਹਿਮਾਨ ਨੂੰ ਫੁਲਕਾਰੀ ਭੇਟ ਕੀਤੀ ਗਈ। ਇਸਦੇ ਨਾਲ ਹੀ ਮੁਟਿਆਰਾਂ ਨੂੰ ਪੰਜਾਬੀ ਪਹਿਰਾਵੇ ਅਤੇ ਗਹਿਣਿਆਂ 'ਤੇ ਸਵਾਲ ਪੁੱਛੇ ਗਏ ਅਤੇ ਸੁਸਾਇਟੀ ਵੱਲੋਂ ਜੇਤੂ ਰਹੀਆਂ ਮੁਟਿਆਰਾਂ ਨੂੰ ਪਰਾਂਦੇ ਭੇਟ ਕੀਤੇ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।