Home /pathankot /

Flood: ਪੰਜਾਬ- ਹਿਮਾਚਲ ਨੂੰ ਜੋੜਨ ਵਾਲਾ ਰੇਲਵੇ ਪੁੱਲ ਆਇਆ ਚੱਕੀ ਦਰਿਆ ਦੀ ਮਾਰ ਹੇਠ, ਦੇਖੋ Live ਤਸਵੀਰਾਂ

Flood: ਪੰਜਾਬ- ਹਿਮਾਚਲ ਨੂੰ ਜੋੜਨ ਵਾਲਾ ਰੇਲਵੇ ਪੁੱਲ ਆਇਆ ਚੱਕੀ ਦਰਿਆ ਦੀ ਮਾਰ ਹੇਠ, ਦੇਖੋ Live ਤਸਵੀਰਾਂ

X
Pathankot:

Pathankot: ਚੱਕੀ ਦਰਿਆ ਦੀ ਚਪੇਟ ਵਿੱਚ ਆਉਂਦੇ ਪੁੱਲ ਦੀਆ ਤਸਵੀਰਾਂ 

ਪਠਾਨਕੋਟ: ਪੰਜਾਬ (Punjab) ਅਤੇ ਹਿਮਾਚਲ (Himachal) ਨੂੰ ਜੋੜਨ ਵਾਲੀ ਚੱਕੀ ਦਰਿਆ 'ਤੇ ਬਣਿਆ ਨੈਰੋਗੇਜਰੇਲਵੇ ਪੁਲ (Narrow gauge railway bridge), ਜੋ ਹੁਣ ਤੇਜ਼ ਮੀਂਹ (Heavy Rain) ਕਾਰਨ ਚੱਕੀ ਦਰਿਆ ਦੀ ਲਪੇਟ ਵਿੱਚ ਆ ਗਿਆ ਹੈ। ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਚੱਕੀ ਦਰਿਆ ਪੂਰੇ ਜੋਬਨ 'ਤੇ ਹੈ, .ਪੰਜਾਬ ਦੇ ਪਠਾਨਕੋਟ ਅਤੇ ਹਿਮਾਚਲ ਦੇ ਕਾਂਗੜਾ (Kangra) ਜੋਗਿੰਦਰ ਨਗਰ ਨੂੰ ਜੋੜਨ ਵਾਲੀ ਨੈਰੋਗੇਜ ਰੇਲਵੇ ਲਾਈਨ ਦੇ 3 ਪਿੱਲਰ ਕੁਝ ਦਿਨ ਪਹਿਲਾਂ ਆਪਣੀ ਜਗ੍ਹਾ ਤੋਂ ਤਿਲਕ ਗਏ ਸਨ, ਜਿਸ ਕਾਰਨ ਰੇਲਵੇ ਵਿਭਾਗ ਵਲੋਂ ਕੁੱਝ ਦਿਨ ਪਹਿਲਾਂ ਹੀਨੈਰੋਗੇਜਰੇਲਵੇ ਲਾਈਨ 'ਤੇ ਚੱਲਣ ਵਾਲੀ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ ਸੀ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਪਠਾਨਕੋਟ: ਪੰਜਾਬ (Punjab) ਅਤੇ ਹਿਮਾਚਲ (Himachal) ਨੂੰ ਜੋੜਨ ਵਾਲੀ ਚੱਕੀ ਦਰਿਆ 'ਤੇ ਬਣਿਆ ਨੈਰੋਗੇਜ ਰੇਲਵੇ ਪੁਲ (Narrow gauge railway bridge), ਜੋ ਹੁਣ ਤੇਜ਼ ਮੀਂਹ (Heavy Rain) ਕਾਰਨ ਚੱਕੀ ਦਰਿਆ ਦੀ ਲਪੇਟ ਵਿੱਚ ਆ ਗਿਆ ਹੈ। ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਚੱਕੀ ਦਰਿਆ ਪੂਰੇ ਜੋਬਨ 'ਤੇ ਹੈ, ਪੰਜਾਬ ਦੇ ਪਠਾਨਕੋਟ ਅਤੇ ਹਿਮਾਚਲ ਦੇ ਕਾਂਗੜਾ (Kangra) ਜੋਗਿੰਦਰ ਨਗਰ ਨੂੰ ਜੋੜਨ ਵਾਲੀ ਨੈਰੋਗੇਜ ਰੇਲਵੇ ਲਾਈਨ ਦੇ 3 ਪਿੱਲਰ ਕੁਝ ਦਿਨ ਪਹਿਲਾਂ ਆਪਣੀ ਜਗ੍ਹਾ ਤੋਂ ਤਿਲਕ ਗਏ ਸਨ, ਜਿਸ ਕਾਰਨ ਰੇਲਵੇ ਵਿਭਾਗ ਵਲੋਂ ਕੁੱਝ ਦਿਨ ਪਹਿਲਾਂ ਹੀਨੈਰੋਗੇਜ ਰੇਲਵੇ ਲਾਈਨ 'ਤੇ ਚੱਲਣ ਵਾਲੀ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ ਸੀ।

ਪਰ ਹੁਣ ਇਸ ਦੇ ਇੱਕ ਖੰਭੇ ਨੂੰ ਨੁਕਸਾਨ ਪਹੁੰਚਣ ਹੋਣ ਕਾਰਨ ਰੇਲਵੇ ਲਾਈਨ ਹਵਾ ਵਿੱਚ ਲਟਕ ਰਹੀ ਹੈ, ਜਿਸ ਕਾਰਨਅਗਲੇਕੀਨੇ ਮਹੀਨਿਆਂ ਤੱਕ ਪੰਜਾਬ ਅਤੇ ਹਿਮਾਚਲ ਦਾ ਰੇਲਵੇ ਸੰਪਰਕ ਟੁਟਿਆ ਰਹੇਗਾ , ਇਸ ਗੱਲ ਦੀ ਪੁਸ਼ਟੀਵਿਭਾਗ ਵਲੋਂ ਨਹੀਂ ਕੀਤੀ ਗਈ ਹੈ।ਜਿਸ ਕਾਰਨ ਅਗਲੇ ਕਿੰਨੇਮਹੀਨਿਆਂ ਤੱਕ ਪੰਜਾਬ ਅਤੇ ਹਿਮਾਚਲ ਦਾ ਰੇਲ ਸੰਪਰਕ ਟੁੱਟਿਆ ਰਹੇਗਾ, ਵਿਭਾਗ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਨੈਰੋਗੇਜ ਰੇਲਵੇ ਲਾਈਨ ਦੇ ਇਸ ਪੁਲ ਦੇ ਟੁੱਟਣ ਕਾਰਨ ਹੁਣ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਨੂੰ ਭਾਰੀ ਦਿਕੱਤਾ ਦਾ ਸਾਮਣਾ ਕਰਨਾ ਪੈ ਸਕਦਾ ਹੈ। ਰੇਲਗੱਡੀ ਦਾ ਕਿਰਾਇਆ ਘੱਟ ਹੋਣ ਕਾਰਨ ਲੋਕਾਂ ਨੂੰ ਕਾਫੀ ਸਹੂਲਤ ਮਿਲਦੀ ਸੀ ਅਤੇ ਜ਼ਿਆਦਾਤਰ ਕਾਰੋਬਾਰ ਵੀ ਇਸੇ ਰੂਟ ਰਾਹੀਂ ਹੀ ਹੁੰਦਾ ਸੀ। ਪਰ ਹੁਣ ਲੋਕਾਂ ਨੂੰ ਵੱਧ ਪੈਸੇ ਖਰਚ ਕਰਕੇ ਬੱਸਾਂ ਵਿੱਚ ਸਫਰ ਕਰਨਾ ਪਵੇਗਾ। ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਚੱਕੀ ਦਰਿਆ ਵਿਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਇਹ ਨੁਕਸਾਨਿਆ ਗਿਆ, ਜਿਸ ਕਾਰਨ ਪਹਿਲਾਂ 3 ਪਿੱਲਰ ਟੁੱਟ ਗਏ ਹਨ ਅਤੇ ਰੇਲਵੇ ਲਾਈਨ ਹਵਾ ਵਿੱਚ ਲਟਕ ਰਹੀ ਹੈ।

Published by:rupinderkaursab
First published:

Tags: Himachal, Pathankot, Punjab, Rain