Home /pathankot /

Navratri Special 2022: 26 ਸਤੰਬਰ ਤੋਂ ਹੋ ਰਹੀ ਰਾਮਲੀਲਾ ਦੀ ਸ਼ੁਰੂਆਤ, ਦੁਕਾਨਾਂ 'ਤੇ ਲੱਗੀਆਂ ਖੂਬ ਰੌਣਕਾਂ

Navratri Special 2022: 26 ਸਤੰਬਰ ਤੋਂ ਹੋ ਰਹੀ ਰਾਮਲੀਲਾ ਦੀ ਸ਼ੁਰੂਆਤ, ਦੁਕਾਨਾਂ 'ਤੇ ਲੱਗੀਆਂ ਖੂਬ ਰੌਣਕਾਂ

Pathankot

Pathankot News: ਦੁਕਾਨਾਂ 'ਤੇ ਸਜਿਆ ਹੋਇਆ ਰਾਮਲੀਲਾ ਦਾ ਸਮਾਨ

Pathankot: ਰਾਮਲੀਲਾ (Ramleela) ਦਾ ਸਾਮਾਨ ਵੇਚਣ ਵਾਲੇ ਪ੍ਰਿੰਸ ਭਾਟੀਆ ਨੇ ਦੱਸਿਆ ਕਿ ਇਸ ਸਾਲ ਲੋਕ ਧਾਰਮਿਕ ਟੀਵੀ ਸੀਰੀਅਲਾਂ (TV Serial) ਵਿੱਚ ਰਾਮ, ਲਕਸ਼ਮਣ, ਹਨੂੰਮਾਨ ਅਤੇ ਰਾਵਣ ਦੁਆਰਾ ਪਹਿਨੀਆਂ ਜਾਣ ਵਾਲੀਆਂ ਵਰਦੀਆਂ ਦੀ ਵਿਸ਼ੇਸ਼ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੰਗ ਦੇ ਮੱਦੇਨਜ਼ਰ ਇਨ੍ਹਾਂ ਵਰਦੀਆਂ ਦਾ ਪ੍ਰਬੰਧ ਆਰਡਰ ’ਤੇ ਕੀ?

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ


  ਪਠਾਨਕੋਟ:  26 ਸਤੰਬਰ ਤੋਂ ਦੇਸ਼ ਭਰ ਵਿੱਚ ਨਰਾਤਿਆਂ (Navratri)ਦੀ ਸ਼ੁਰੂਆਤ ਹੋ ਜਾਵੇਗੀ ਅਤੇ ਇਨ੍ਹਾਂ ਨਰਾਤਿਆਂ ਦੇ ਸ਼ੁਰੂ ਹੋਣ 'ਤੇ ਰਾਮ ਲੀਲਾਵਾਂ (Ramlila) ਦੇ ਮੰਚਨ ਵੀ ਸ਼ੁਰੂ ਹੋ ਜਾਣਗੇ। ਇੱਕ ਸਮਾਂ ਸੀ ਜਦੋਂ ਰਾਮਲੀਲਾ ਸ਼ਹਿਰਾਂ ਵਿੱਚ ਕੁਝ ਥਾਵਾਂ 'ਤੇ ਹੀ ਹੁੰਦੀ ਸੀ। ਪਰ ਹੁਣ ਲੋਕ ਸ਼ਹਿਰ ਦੇ ਹਰ ਗਲੀ ਮੁਹੱਲੇ ਵਿੱਚ ਰਾਮ ਲੀਲਾ ਦਾ ਮੰਚਨ ਕਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਰਾਮਲੀਲਾਵਾਂ ਵਿੱਚ ਬੱਚੇ ਧਾਰਮਿਕ ਗ੍ਰੰਥ ਰਾਮਾਇਣ (Ramayana) ਨੂੰ ਨਾਟਕੀ ਰੂਪ ਵਿੱਚ ਪੇਸ਼ ਕਰਦੇ ਹਨ। ਬੱਚੇ ਰਾਮ, ਲਕਸ਼ਮਣ, ਰਾਵਣ, ਹਨੂੰਮਾਨ (Hanuman) ਅਤੇ ਰਾਮਾਇਣ ਵਿੱਚ ਵਰਣਿਤ ਸਾਰੇ ਲੋਕਾਂ ਦਾ ਭੇਸ ਬਣਾ ਕੇ ਲੋਕਾਂ ਨੂੰ ਇਸ ਧਾਰਮਿਕ ਗ੍ਰੰਥ ਰਾਮਾਇਣ ਤੋਂ ਜਾਣੂ ਕਰਵਾਉਂਦੇ ਹਨ।

  ਜਿਵੇਂ ਹੀ ਨਰਾਤੇ ਨੇੜੇ ਆਉਂਦਾ ਹੈ, ਰਾਮਲੀਲਾ ਕਰਨ ਵਾਲੇ ਲੋਕ ਉਨ੍ਹਾਂ ਦੁਕਾਨਾਂ 'ਤੇ ਜਾਂਦੇ ਹਨ ਜਿਨ੍ਹਾਂ 'ਤੇ ਰਾਮਲੀਲਾ ਦਾ ਸਾਮਾਨ ਮਿਲਦਾ ਹੈ।ਰਾਮਲੀਲਾ ਵਿੱਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ (Artist) ਦੀਆਂ ਵਰਦੀਆਂ ਦੇ ਨਾਲ-ਨਾਲ ਰਾਜਿਆਂ-ਮਹਾਰਾਜਿਆਂ ਦੀਆਂ ਭੂਮਿਕਾਵਾਂ ਵਿੱਚ ਵਰਤੇ ਜਾਂਦੇ ਤਲਵਾਰਾਂ, ਕਮਾਨ ਅਤੇ ਬਰਛੇ ਵਰਗੇ ਹਥਿਆਰ ਵੀ ਇਨ੍ਹਾਂ ਦੁਕਾਨਾਂ ਤੋਂ ਮਿਲਦੇ ਹਨ।

  ਇਨ੍ਹਾਂ ਦੁਕਾਨਦਾਰਾਂ ਦਾ ਕੰਮ ਵੀ ਨਰਾਤਿਆਂ ਤੋਂ ਪਹਿਲਾਂ ਕੁਝ ਦਿਨਾਂ ਲਈ ਹੀ ਹੁੰਦਾ ਹੈ। ਰਾਮਲੀਲਾ ਦਾ ਸਾਮਾਨ ਵੇਚਣ ਵਾਲੇ ਪ੍ਰਿੰਸ ਭਾਟੀਆ ਨੇ ਦੱਸਿਆ ਕਿ ਹਿਮਾਚਲ, ਜੰਮੂ ਅਤੇ ਪੰਜਾਬ (Punjab) ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਰਾਮਲੀਲਾ ਦਾ ਸਾਮਾਨ ਖਰੀਦਣ ਲਈ ਪਠਾਨਕੋਟ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਲੋਕ ਧਾਰਮਿਕ ਟੀਵੀ ਸੀਰੀਅਲਾਂ (TV Serial) ਵਿੱਚ ਰਾਮ, ਲਕਸ਼ਮਣ, ਹਨੂੰਮਾਨ ਅਤੇ ਰਾਵਣ ਦੁਆਰਾ ਪਹਿਨੀਆਂ ਜਾਣ ਵਾਲੀਆਂ ਵਰਦੀਆਂ ਦੀ ਵਿਸ਼ੇਸ਼ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੰਗ ਦੇ ਮੱਦੇਨਜ਼ਰ ਇਨ੍ਹਾਂ ਵਰਦੀਆਂ ਦਾ ਪ੍ਰਬੰਧ ਆਰਡਰ ’ਤੇ ਕੀਤਾ ਗਿਆ ਹੈ।

  Published by:Rupinder Kaur Sabherwal
  First published:

  Tags: Navratra, Pathankot, Punjab