Home /pathankot /

Religious: ਪਠਾਨਕੋਟ ਦਾ ਇਹ ਮੰਦਰ ਮੱਛੀਆਂ ਵਾਲੇ ਮੰਦਰ ਦੇ ਨਾਂ ਨਾਲ ਹੈ ਮਸ਼ਹੂਰ, ਦੂਰੋਂ-ਦੂਰੋਂ ਦੇਖਣ ਆਉਂਦੇ ਹਨ ਲੋਕ

Religious: ਪਠਾਨਕੋਟ ਦਾ ਇਹ ਮੰਦਰ ਮੱਛੀਆਂ ਵਾਲੇ ਮੰਦਰ ਦੇ ਨਾਂ ਨਾਲ ਹੈ ਮਸ਼ਹੂਰ, ਦੂਰੋਂ-ਦੂਰੋਂ ਦੇਖਣ ਆਉਂਦੇ ਹਨ ਲੋਕ

ਮੰਦਿਰ

ਮੰਦਿਰ ਦੇ ਛੱਪੜ ਵਿੱਚ ਮੌਜੂਦ ਰੰਗ-ਬਿਰੰਗੀਆਂ ਮੱਛੀਆਂ

ਪਠਾਨਕੋਟ: ਪਠਾਨਕੋਟ (Pathankot) ਦੀ ਹੱਦ ਵਿਚ ਆਉਂਦੇ ਪਿੰਡ ਘੋ-ਮੰਗਣੀ ਦਾ 150 ਸਾਲ ਪੁਰਾਣਾ ਲਕਸ਼ਮੀ ਨਰਾਇਣ ਮੰਦਰ ਖਿੱਚ ਦਾ ਕੇਂਦਰ ਹੈ। ਇਹ ਮੰਦਰ ਪਠਾਨਕੋਟ ਤੋਂ ਕਰੀਬ ਦਸ ਕਿਲੋਮੀਟਰ ਦੂਰ ਹੈ। ਸ਼ਹਿਰ ਦੇ ਰੌਲੇ-ਰੱਪੇ ਤੋਂ ਦੂਰ ਪਿੰਡ ਮੰਗਣੀ ਦੇ ਇਕਾਂਤ ਇਲਾਕੇ ਵਿਚ ਬਣੇ ਇਸ ਮੰਦਰ ਦੀ ਸੁੰਦਰਤਾ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇਹ ਮੰਦਰ ਇੱਕ ਛੱਪੜ (Pond) ਦੇ ਵਿਚਕਾਰ ਬਣਿਆ ਹੋਇਆ ਹੈ ਅਤੇ ਇਹ ਮੰਦਰ ਲਕਸ਼ਮੀ ਨਰਾਇਣ ਮੰਦਰ ਦੇ ਨਾਲ-ਨਾਲ ਮੱਛੀ ਮੰਦਿਰ (Fish Temple) ਵਜੋਂ ਮਸ਼ਹੂਰ ਹੈ। ਇਸ ਮੰਦਰ 'ਚ ਕਈ ਰੰਗ-ਬਿਰੰਗੀਆਂ ਮੱਛੀਆਂ ਦੇਖਣ ਨੂੰ ਮਿਲਣਗੀਆਂ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਪਠਾਨਕੋਟ: ਪਠਾਨਕੋਟ (Pathankot) ਦੀ ਹੱਦ ਵਿਚ ਆਉਂਦੇ ਪਿੰਡ ਘੋ-ਮੰਗਣੀ ਦਾ 150 ਸਾਲ ਪੁਰਾਣਾ ਲਕਸ਼ਮੀ ਨਰਾਇਣ ਮੰਦਰ ਖਿੱਚ ਦਾ ਕੇਂਦਰ ਹੈ। ਇਹ ਮੰਦਰ ਪਠਾਨਕੋਟ ਤੋਂ ਕਰੀਬ ਦਸ ਕਿਲੋਮੀਟਰ ਦੂਰ ਹੈ। ਸ਼ਹਿਰ ਦੇ ਰੌਲੇ-ਰੱਪੇ ਤੋਂ ਦੂਰ ਪਿੰਡ ਮੰਗਣੀ ਦੇ ਇਕਾਂਤ ਇਲਾਕੇ ਵਿਚ ਬਣੇ ਇਸ ਮੰਦਰ ਦੀ ਸੁੰਦਰਤਾ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇਹ ਮੰਦਰ ਇੱਕ ਛੱਪੜ (Pond) ਦੇ ਵਿਚਕਾਰ ਬਣਿਆ ਹੋਇਆ ਹੈ ਅਤੇ ਇਹ ਮੰਦਰ ਲਕਸ਼ਮੀ ਨਰਾਇਣ ਮੰਦਰ ਦੇ ਨਾਲ-ਨਾਲ ਮੱਛੀ ਮੰਦਰ (Fish Temple) ਵਜੋਂ ਮਸ਼ਹੂਰ ਹੈ। ਇਸ ਮੰਦਰ 'ਚ ਕਈ ਰੰਗ-ਬਿਰੰਗੀਆਂ ਮੱਛੀਆਂ ਦੇਖਣ ਨੂੰ ਮਿਲਣਗੀਆਂ।

    ਇਸ ਮੰਦਰ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਮੰਦਰ ਦੇ ਨਿਰਮਾਣ ਦੌਰਾਨ ਇਸ ਛੱਪੜ ਵਿੱਚ ਇੱਕ ਵੀ ਮੱਛੀ ਨਹੀਂ ਸੀ। ਪਰ ਮੰਦਰ ਦੇ ਨਿਰਮਾਣ ਤੋਂ ਬਾਅਦ ਇਸ ਛੱਪੜ ਵਿਚ ਮੱਛੀਆਂ ਦਾ ਜੋੜਾ ਦੇਖਿਆ ਗਿਆ। ਜਿਸ ਤੋਂ ਬਾਅਦ ਇਨ੍ਹਾਂ ਮੱਛੀਆਂ ਦੀ ਗਿਣਤੀ ਲਗਾਤਾਰ ਵਧਦੀ ਗਈ ਅਤੇ ਹੁਣ ਇਸ ਛੱਪੜ ਵਿੱਚ ਲੱਖਾਂ ਮੱਛੀਆਂ ਦੇਖੀਆਂ ਜਾ ਸਕਦੀਆਂ ਹਨ।

    ਕਿਹਾ ਜਾਂਦਾ ਹੈ ਕਿ ਇਸ ਅਸਥਾਨ ਦਾ ਨਿਰਮਾਣ ਬਾਬਾ ਜੀਵਨ ਦਾਸ ਜੀ ਨੇ ਕਰਵਾਇਆ ਸੀ ਅਤੇ ਇਸ ਮੰਦਰ ਦਾ ਨੀਂਹ ਪੱਥਰ ਵੀ ਬਾਬਾ ਜੀਵਨ ਦਾਸ ਜੀ ਨੇ ਰੱਖਿਆ ਸੀ। ਜਿਸ ਤੋਂ ਬਾਅਦ ਮੰਦਰ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਦਾ ਨਿਰਮਾਣ ਕਰਵਾਇਆ ਗਿਆ।ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ (Shri Krishan Janamstmi) ਅਤੇ ਸ਼ਿਵਰਾਤਰੀ 'ਤੇ ਦੇਸ਼-ਵਿਦੇਸ਼ ਤੋਂ ਲੋਕ ਵੱਡੀ ਗਿਣਤੀ ਵਿੱਚ ਇਸ ਮੰਦਰ ਵਿੱਚ ਦਰਸ਼ਨ ਕਰਨ ਆਉਂਦੇ ਹਨ ਅਤੇ ਮੰਦਰ ਕਮੇਟੀ ਵੀ ਇਨ੍ਹਾਂ ਦਿਨਾਂ ਵਿੱਚ ਵਿਸ਼ੇਸ਼ ਤਿਆਰੀਆਂ ਕਰਦੀ ਹੈ।
    Published by:rupinderkaursab
    First published:

    Tags: Pathankot, Punjab, Temple

    ਅਗਲੀ ਖਬਰ