ਜਤਿਨ ਸ਼ਰਮਾ
ਪਠਾਨਕੋਟ: ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ‘ਹਰ ਘਰ ਤਿਰੰਗਾ ਅਭਿਆਨ’ਤਹਿਤ 13 ਅਗਸਤ ਤੋਂ 15 ਅਗਸਤ,2022 ਤੱਕ ਮਨਾਏ ਜਾ ਰਹੇ ਆਜ਼ਾਦੀ ਦੇ‘ਅੰਮ੍ਰਿਤ ਮਹੋਤਸਵ’ (Amrit Mahotsav)ਤਹਿਤ ਪੂਰੇ ਪੰਜਾਬ (Punjab) ਵਿੱਚ ਕੌਮੀ ਝੰਡਾ (National Flag) ਘਰ-ਘਰ ਲਹਿਰਾਉਣ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਇਸ ਸੰਬੰਧ ਵਿੱਚ ਪ੍ਰੇਰਿਤ ਕਰਨ ਲਈ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਵਰੁਣ ਠਾਕੁਰ ਵਿੱਕੀ ਦੀ ਪ੍ਰਧਾਨਗੀ ਹੇਠ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ'ਤੇ ਹਾਜ਼ਰ ਹੋਏ।
ਇਹ ਤਿਰੰਗਾ ਯਾਤਰਾ ਪਠਾਨਕੋਟ (Pathankot) ਭਾਜਪਾ ਦੇ ਦੋ ਮੰਡਲਾਂ ਉੱਤਰੀ ਮੰਡਲ ਅਤੇ ਦੱਖਣੀ ਮੰਡਲ ਵਿੱਚ ਕੱਢੀ ਗਈ,ਜਿਸ ਵਿੱਚ ਭਾਜਪਾ ਯੁਵਾ ਮੋਰਚਾ ਦੇ ਸੈਂਕੜੇ ਵਰਕਰਾਂ ਅਤੇ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਹ ਦੋਨੋਂ ਤਿਰੰਗਾ ਯਾਤਰਾਵਾਂ ਜਿਨ੍ਹਾਂ ਵਿੱਚੋਂ ਇੱਕ ਯਾਤਰਾ ਸ਼ਹੀਦ ਭਗਤ ਸਿੰਘ ਚੌਂਕ ਤੋਂ ਪੀਰ ਬਾਬਾ ਚੌਂਕ ਤੱਕ ਅਤੇ ਦੂਸਰੀ ਯਾਤਰਾ ਯੂਨਾਈਟ ਹੋਟਲ ਤੋਂ ਗੱਡੀ ਅਹਾਤਾ ਚੌਂਕ ਤੱਕ ਕੱਢੀ ਗਈ।
ਅਸ਼ਵਨੀ ਸ਼ਰਮਾ (Ashwani Sharma) ਨੇ ਇਸ ਮੌਕੇ ਕਿਹਾ ਕਿ'ਹਰ ਘਰ ਤਿਰੰਗਾ ਅਭਿਆਨ'ਸਾਡੀ ਰਾਸ਼ਟਰੀ ਭਾਵਨਾ ਨਾਲ ਜੁੜਿਆ ਮਸਲਾ ਹੈ ਅਤੇ ਇਹ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਵੀ ਇਕ ਮਾਧਿਅਮ ਹੈI ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ,ਇਸ ਲਈ ਇਸ ਮੁਹਿੰਮ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈI ਇਸ ਲਈ ਇਸਨੂੰ ਕਾਮਯਾਬ ਬਣਾਉਣਾ ਸਾਡੀ ਸਬ ਦੀ ਜਿੰਮੇਵਾਰੀ ਹੈ। ਸ਼ਰਮਾ ਨੇ ਸਾਰਿਆਂ ਨੂੰ 13 ਅਗਸਤ ਤੋਂ 15 ਅਗਸਤ ਤੱਕ ਆਪੋ-ਆਪਣੇ ਘਰਾਂ'ਤੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਰੇ ਲੋਕ ਕੌਮੀ ਝੰਡੇ ਤਿਰੰਗੇ ਦੇ ਮਾਣ-ਸਨਮਾਨ ਦਾ ਪੂਰਾ ਖਿਆਲ ਰੱਖਣ। ਉਨ੍ਹਾਂ ਭਾਜਪਾ ਵਰਕਰਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਕੌਮੀ ਝੰਡਾ ਪਾਰਟੀ ਦੇ ਝੰਡੇ ਤੋਂ ਉੱਚਾ ਹੋਵੇ ਅਤੇ ਕੌਮੀ ਝੰਡੇ ਦੇ ਮਾਣ-ਸਨਮਾਨ ਦਾ ਪੂਰਾ ਖਿਆਲ ਰੱਖਿਆ ਜਾਵੇ। ਸ਼ਰਮਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਲੋਕਾਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ।
ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਜੇ ਸ਼ਰਮਾ,ਦੱਖਣੀ ਮੰਡਲ ਯੁਵਾ ਮੋਰਚਾ ਦੇ ਪ੍ਰਧਾਨ ਅਮਨ ਸ਼ਰਮਾ,ਮੰਡਲ ਪ੍ਰਧਾਨ ਰੋਹਿਤ ਪੁਰੀ,ਰਾਹੁਲ ਸੈਣੀ,ਅੰਕੁਸ਼ ਮਹਾਜਨ,ਰਾਜ ਕੁਮਾਰ ਸ਼ਰਮਾ,ਕੌਂਸਲਰ ਰਾਕੇਸ਼ ਸੈਣੀ,ਉੱਤਰੀ ਮੰਡਲ ਯੁਵਾ ਮੋਰਚਾ ਮੰਡਲ ਪ੍ਰਧਾਨ ਰਿਜੂ ਰਸਵਾਨ,ਮੰਡਲ ਪ੍ਰਧਾਨ ਸ਼ਮਸ਼ੇਰ ਠਾਕੁਰ,ਡਾ. ਜੋਗਿੰਦਰ ਸ਼ੀਲ,ਵਿਸ਼ਾਲ ਮਹਾਜਨ,ਪ੍ਰਵੀਨ ਕੁਮਾਰ ਪੱਪੀ,ਸੋਸ਼ਲ ਮੀਡੀਆ ਜ਼ਿਲ੍ਹਾ ਪ੍ਰਧਾਨ ਬਿੰਦਾ ਸੈਣੀ ਆਦਿ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Independence, Independence day, Pathankot, Punjab