Home /pathankot /

Dengue Test: ਬੁਖਾਰ ਦੇ ਸ਼ਿਕਾਰ ਜ਼ਰੂਰ ਕਰਵਾਓ ਡੇਂਗੂ ਟੈਸਟ, ਸਿਹਤ ਵਿਭਾਗ ਦਾ ਹੋਵੇਗਾ ਪੂਰਾ ਧਿਆਨ

Dengue Test: ਬੁਖਾਰ ਦੇ ਸ਼ਿਕਾਰ ਜ਼ਰੂਰ ਕਰਵਾਓ ਡੇਂਗੂ ਟੈਸਟ, ਸਿਹਤ ਵਿਭਾਗ ਦਾ ਹੋਵੇਗਾ ਪੂਰਾ ਧਿਆਨ

ਡੇਂਗੂ

ਡੇਂਗੂ ਮੱਛਰ ਦੀ ਤਸਵੀਰ

ਪਠਾਨਕੋਟ: ਸਤੰਬਰ ਮਹੀਨੇ (September Month) ਵਿੱਚ ਪਠਾਨਕੋਟ ਵਿੱਚ ਡੇਂਗੂ (Dengue) ਦੇ 35 ਮਾਮਲੇ ਸਾਹਮਣੇ ਆਉਣ 'ਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਤਿਆਰੀਆਂ ਖਿੱਚ ਲਈਆਂ ਹਨ। ਸਿਹਤ ਵਿਭਾਗ ਦੀ ਟੀਮ ਘਰ ਘਰ ਜਾ ਕੇ ਡੇਂਗੂ ਦੇ ਲਾਰਵੇ (Dengue larvae) ਦੀ ਜਾਂਚ ਕਰ ਰਹੀ ਹੈ ਅਤੇ ਜੇਕਰ ਕੀਤੇ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਤਾ ਉਸਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
 • Share this:

  ਜਤਿਨ ਸ਼ਰਮਾ


  ਪਠਾਨਕੋਟ: ਸਤੰਬਰ ਮਹੀਨੇ (September Month) ਵਿੱਚ ਪਠਾਨਕੋਟ ਵਿੱਚ ਡੇਂਗੂ (Dengue) ਦੇ 35 ਮਾਮਲੇ ਸਾਹਮਣੇ ਆਉਣ 'ਤੇ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਤਿਆਰੀਆਂ ਖਿੱਚ ਲਈਆਂ ਹਨ। ਸਿਹਤ ਵਿਭਾਗ ਦੀ ਟੀਮ ਘਰ ਘਰ ਜਾ ਕੇ ਡੇਂਗੂ ਦੇ ਲਾਰਵੇ (Dengue larvae) ਦੀ ਜਾਂਚ ਕਰ ਰਹੀ ਹੈ ਅਤੇ ਜੇਕਰ ਕੀਤੇ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਤਾ ਉਸਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦੇਂਦੇ ਹੋਏ ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾ : ਸ਼ਾਕਸ਼ੀ ਨੇ ਕਿਹਾ ਕਿ ਜੇਕਰ ਕੋਈ ਮਰੀਜ਼ ਡੇਂਗੂ ਟੈਸਟ (Dengue Test) ਵਿੱਚ ਪਾਜ਼ੀਟਿਵ ਆਉਂਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ, ਤਾਂ ਜੋ ਸਮੇਂ ਸਿਰ ਉਸ ਇਲਾਕੇ ਵਿੱਚ ਸਰਵੇ ਕਰਕੇ ਲਾਰਵਾ ਲੱਭ ਕੇ ਸਪਰੇਅ ਕੀਤਾ ਜਾ ਸਕੇ।

  ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਗਸਤ ਮਹੀਨੇ ਤੱਕ ਪਠਾਨਕੋਟ ਵਿੱਚ ਡੇਂਗੂ ਦੇ ਸਿਰਫ਼ 24 ਪਾਜ਼ੇਟਿਵ ਮਰੀਜ਼ ਸਨ ਪਰ ਸਤੰਬਰ ਮਹੀਨੇ ਵਿੱਚ ਇਹ ਕੇਸ ਵੱਧ ਕੇ 400 ਹੋ ਗਏ ਹਨ। ਇਸ ਨੂੰ ਦੇਖਦੇ ਹੋਏ ਇਸ ਸਾਲ ਸਿਹਤ ਵਿਭਾਗ ਨੇ ਸਤੰਬਰ ਮਹੀਨੇ ਵਿੱਚ ਡੇਂਗੂ ਪਾਜ਼ੇਟਿਵ ਮਰੀਜ਼ ਮਿਲਣ 'ਤੇ ਤਿਆਰੀਆਂ ਕਰ ਲਿਆ ਹਨ।

  ਉਨ੍ਹਾਂ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਹਰ ਸ਼ੁੱਕਰਵਾਰ ਅਤੇ ਐਤਵਾਰ ਨੂੰ ਡਰਾਈ-ਡੇਅ ਮਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਪਾਣੀ ਸਟੋਰ ਨਾ ਕਰੋ, ਕੂਲਰ ਤੋਂ ਪਾਣੀ ਹਰ ਹਫ਼ਤੇ ਸਾਫ਼ ਕਰੋ, ਘਰਾਂ ਦੀਆਂ ਛੱਤਾਂ ’ਤੇ ਪਏ ਗਮਲਿਆਂ, ਟਾਇਰਾਂ, ਕਬਾੜ ਦਾ ਸਮਾਨ, ਪੰਛੀਆਂ ਦੇ ਪੀਣ ਵਾਲੇ ਕਟੋਰੇ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ। ਡੇਂਗੂ ਤੋਂ ਬਚਣ ਲਈ ਲੋਕਾਂ ਦਾ ਖੁਦ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

  Published by:Rupinder Kaur Sabherwal
  First published:

  Tags: Pathankot, Punjab