ਜਤਿਨ ਸ਼ਰਮਾ
ਪਠਾਨਕੋਟ: ਤੁਲਸੀ ਦੇ ਪੱਤਿਆਂ ਦੀ ਧਾਰਮਿਕ (Religious) ਵਰਤੋਂ ਨੂੰ ਬਹੁਤ ਮਹੱਤਵਪੂਰਨ ਦੱਸਿਆ ਗਿਆ ਹੈ। ਭਗਵਾਨ ਵਿਸ਼ਨੂੰ ਨੂੰ ਭੋਗ ਪਾਉਣ ਸਮੇਂ ਤੁਲਸੀ ਦੇ ਪੱਤਿਆਂ (Basil Leaves) ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਤੁਲਸੀ ਦੇ ਪੱਤੇ ਰੱਖੇ ਬਿਨਾਂ ਉਹ ਭੋਗ ਪ੍ਰਭੂ ਨੂੰ ਪ੍ਰਵਾਨ ਨਹੀਂ ਹੁੰਦਾ। ਇਸ ਬਾਰੇ ਜਾਣਕਾਰੀ ਦੇਂਦੇ ਹੋਏ ਪੰਡਿਤ ਭਗਵਤੀ ਪ੍ਰਸ਼ਾਦ ਸ਼ਾਸਤਰੀ ਨੇ ਦੱਸਿਆ ਕਿ ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਜਦੋਂ ਵੀ ਭਗਵਾਨ ਵਿਸ਼ਨੂੰ ਨੂੰ ਭੋਗ ਪ੍ਰਸਾਦ ਚੜ੍ਹਾਇਆ ਜਾਂਦਾ ਹੈ, ਤਾਂ ਉਸ ਵਿੱਚ ਤੁਲਸੀ ਦੇ ਪੱਤੇ ਰੱਖਣਾ ਲਾਜ਼ਮੀ ਮੰਨਿਆ ਜਾਂਦਾ ਹੈ। ਤੁਲਸੀ ਨੂੰ ਵਰਿੰਦਾ ਵੀ ਕਿਹਾ ਜਾਂਦਾ ਹੈ, ਉਨ੍ਹਾਂ ਨੇ ਦੱਸਿਆ ਕਿ ਹਿੰਦੂ ਗ੍ਰੰਥਾਂ (Hindu scriptures) ਦੇ ਅਨੁਸਾਰ,ਵਰਿੰਦਾ ਜਲੰਧਰ (Jalandher) ਨਾਮ ਦੇ ਇੱਕ ਦੈਂਤ ਦੀ ਪਤਨੀ ਸੀ ਅਤੇ ਇੱਕ ਸਮੇਂ ਜਲੰਧਰ ਵਿੱਚ ਭਗਵਾਨ ਸ਼ਿਵ ਵਿਚਾਲੇ ਭਿਆਨਕ ਯੁੱਧ ਹੋਇਆ।
ਵਰਿੰਦਾ ਭਗਵਾਨ ਵਿਸ਼ਨੂੰ ਦੀ ਇੱਕ ਮਹਾਨ ਭਗਤ ਸੀ ਅਤੇ ਉਸਦੀ ਭਗਤੀ ਨੇ ਉਸਦੇ ਪਤੀ ਨੂੰ ਅਜਿੱਤ ਬਣਾ ਦਿੱਤਾ, ਭਗਵਾਨ ਵਿਸ਼ਨੂੰ ਦੇ ਵਰਦਾਨ ਦੇ ਕਾਰਨ, ਕੋਈ ਵੀ ਉਸਨੂੰ ਹਰਾਉਣ ਦੇ ਯੋਗ ਨਹੀਂ ਸੀ, ਇਸ ਲਈ ਦੇਵਤਿਆਂ ਨੇ ਮਦਦ ਲਈ ਭਗਵਾਨ ਵਿਸ਼ਨੂੰ ਕੋਲ ਪਹੁੰਚ ਕੀਤੀ। ਯੁੱਧ ਲਈ ਰਵਾਨਾ ਹੋਣ ਸਮੇਂ, ਜਲੰਧਰ ਨੇ ਵਰਿੰਦਾ ਨੂੰ ਆਪਣੀ ਜਿੱਤ ਲਈ ਪੂਜਾ ਕਰਨ ਲਈ ਕਿਹਾ। ਵਰਿੰਦਾ ਆਪਣੇ ਪਤੀ ਦੀ ਜਿੱਤ ਲਈ ਅਰਦਾਸ ਕਰ ਰਹੀ ਸੀ ਜਦੋਂ ਭਗਵਾਨ ਵਿਸ਼ਨੂੰ ਜਲੰਧਰ ਦਾ ਰੂਪ ਲੈ ਕੇ ਵਰਿੰਦਾ ਦੇ ਸਾਹਮਣੇ ਗਏ। ਵਰਿੰਦਾ ਨੇ ਆਪਣੀ ਪ੍ਰਾਰਥਨਾ ਬੰਦ ਕਰ ਦਿੱਤੀ ਅਤੇ ਜਲੰਧਰ ਦਾ ਰੂਪ ਲਏ ਵਿਸ਼ਨੂੰ ਦੇ ਪੈਰ ਛੂਹਣ ਗਈ। ਇਸ ਤੋਂ ਅਸਲ ਜਲੰਧਰ ਦੀਆਂ ਸ਼ਕਤੀਆਂ ਖੋਹ ਲਈਆਂ ਗਈਆਂ ਅਤੇ ਫਿਰ ਭਗਵਾਨ ਸ਼ਿਵ ਨੇ ਉਸ ਨੂੰ ਮਾਰ ਦਿੱਤਾ।
ਜਿਸ ਤੋਂ ਬਾਅਦ ਵਰਿੰਦਾ ਦੇਵੀ ਨੇ ਪ੍ਰਭੂ ਦੇ ਨਾਮ ਨੂੰ ਯਾਦ ਕਰਦਿਆਂ ਆਪਣਾ ਜੀਵਨ ਤਿਆਗ ਦਿੱਤਾ, ਅਤੇ ਉਸਦੀ ਚਿਖਾ 'ਤੇ ਤੁਲਸੀ ਦੇ ਦਰੱਖਤ ਦਾ ਜਨਮ ਹੋਇਆ। ਤੱਦ ਭਗਵਾਨ ਵਿਸ਼ਨੂੰ ਨੇ ਕਿਹਾ ਕਿ ਮੇਰੀ ਪੂਜਾ ਤੁਲਸੀ ਤੋਂ ਬਿਨਾਂ ਪੂਰੀ ਨਹੀਂ ਹੋਵੇਗੀ ਅਤੇ ਭਗਤਾਂ ਵਲੋਂ ਮੈਨੂੰ ਭੇਟ ਕੀਤਾ ਗਿਆ ਭੋਗ ਪ੍ਰਸਾਦ ਤੁਲਸੀ ਤੋਂ ਬਿਨਾਂ ਸਵੀਕਾਰ ਨਹੀਂ ਕੀਤਾ ਜਾਵੇਗਾ, ਇਸ ਕਰਨਾ ਹੀ ਤੁਲਸੀ ਤੋਂ ਬਿਨਾਂ ਭਗਵਾਨ ਵਿਸ਼ਨੂੰ ਨੂੰ ਭੋਗ ਨਹੀਂ ਚੜ੍ਹਾਇਆ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।