Home /pathankot /

ਪ੍ਰੀਖਿਆਵਾਂ ਤੋਂ ਪਹਿਲਾਂ ਕਿਉਂ ਵਧੀ ਵਿਦਿਆਰਥੀਆਂ ਦੀ ਚਿੰਤਾ, ਜਾਣੋ ਕਾਰਨ

ਪ੍ਰੀਖਿਆਵਾਂ ਤੋਂ ਪਹਿਲਾਂ ਕਿਉਂ ਵਧੀ ਵਿਦਿਆਰਥੀਆਂ ਦੀ ਚਿੰਤਾ, ਜਾਣੋ ਕਾਰਨ

X
ਜ਼ਿਲ੍ਹਾ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਬੈਠੇ ਵਿਦਿਆਰਥੀ

ਪਠਾਨਕੋਟ (Pathankot) ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਪਠਾਨਕੋਟ (Deputy Commissioner Pathankot) ਮਿਲੇ। ਵਿਦਿਆਰਥੀਆਂ ਨੇ ਦੱਸਿਆ ਕਿ ਅਸੀਂ ਪਠਾਨਕੋਟ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੇ ਹਾਂ ਅਤੇ ਹਰ ਵਾਰ ਕਾਲਜ ਵਿੱਚ ਹੀ ਸਾਡਾ ਪ੍ਰੀਖਿਆ ਕੇਂਦਰ (Examination Centre) ਬਣਾਇਆ ਜਾਂਦਾ ਸੀ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਪਠਾਨਕੋਟ: ਪਠਾਨਕੋਟ (Pathankot) ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਪਠਾਨਕੋਟ (Deputy Commissioner Pathankot) ਮਿਲੇ। ਵਿਦਿਆਰਥੀਆਂ ਨੇ ਦੱਸਿਆ ਕਿ ਅਸੀਂ ਪਠਾਨਕੋਟ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਦੇ ਹਾਂ ਅਤੇ ਹਰ ਵਾਰ ਕਾਲਜ ਵਿੱਚ ਹੀ ਸਾਡਾ ਪ੍ਰੀਖਿਆ ਕੇਂਦਰ (Examination Centre) ਬਣਾਇਆ ਜਾਂਦਾ ਸੀ।

ਪਰ ਇਸ ਵਾਰ ਪੰਜਾਬ ਟੈਕਨੀਕਲ ਬੋਰਡ ਚੰਡੀਗੜ੍ਹ (Punjab Technical Board Chandigarh) ਵੱਲੋਂ ਉਨ੍ਹਾਂ ਦਾ ਪ੍ਰੀਖਿਆ ਕੇਂਦਰ ਸਰਕਾਰੀ ਆਈ.ਟੀ.ਆਈ, ਸਰਕਾਰੀ ਪੋਲੀ ਟੈਕਨੀਕਲ ਕਾਲਜ ਵਿਖੇ ਬਣਾਏ ਗਏ ਹਨ ਜੋ ਕਿ ਸ਼ਹਿਰ ਤੋਂ ਲਗਭਗ 55 ਤੋਂ 60 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਸਰਦੀ ਸ਼ੁਰੂ ਹੋ ਗਈ ਹੈ ਅਤੇ ਸ਼ਹਿਰ ਤੋਂ ਬਾਹਰਲੇ ਇਲਾਕਿਆਂ ਵਿੱਚ ਵੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ ਅਜਿਹੇ ਵਿੱਚ 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪ੍ਰੀਖਿਆ ਕੇਂਦਰ ਵਿੱਚ ਸਮੇਂ ਸਿਰ ਪਹੁੰਚਣਾ ਮੁਸ਼ਕਲ ਹੋ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸਾਡੇ ਕੁਝ ਵਿਦਿਆਰਥੀ ਆਰਥਿਕ ਤੌਰ ’ਤੇ ਵੀ ਕਮਜ਼ੋਰ ਹਨ ਅਤੇ ਪ੍ਰੀਖਿਆ ਕੇਂਦਰ ਦੀ ਦੂਰੀ ਕਾਰਨ ਉਨ੍ਹਾਂ ਨੂੰ ਕਿਰਾਇਆ ਖਰਚ ਕਰਨਾ ਪਵੇਗਾ ਜਿਸ ਕਾਰਨ ਉਨ੍ਹਾਂ ’ਤੇ ਆਰਥਿਕ ਬੋਝ ਵੀ ਪਵੇਗਾ। ਇਸ ਲਈ ਅੱਜ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕੱਠੇ ਹੋਏ ਅਤੇ ਡਿਪਟੀ ਕਮਿਸ਼ਨਰ ਅੱਗੇ ਆਪਣੀ ਮੰਗ ਰੱਖਣ ਆਏ। ਉਨ੍ਹਾਂ ਡਿਪਟੀ ਕਮਿਸ਼ਨਰਾਂ ਤੋਂ ਮੰਗ ਕੀਤੀ ਕਿ ਸਾਡੇ ਪ੍ਰੀਖਿਆ ਕੇਂਦਰ ਕਾਲਜ ਵਿੱਚ ਹੀ ਬਣਾਏ ਜਾਣ।

Published by:Drishti Gupta
First published:

Tags: Government schools, Pathankot, Punjab