ਜਤਿਨ ਸ਼ਰਮਾ
ਪਠਾਨਕੋਟ: ਪੰਜਾਬ ਅਤੇ ਹਿਮਾਚਲ (Punjab & Himachal) ਦੀ ਸਰਹੱਦ (Border) 'ਤੇ ਬਣਿਆ ਪਹਾੜੀਂ ਵਾਲਾ ਮੰਦਿਰ (Hill Top Temple) ਲੋਕਾਂ ਦੇ ਲਈ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਇਹ ਮੰਦਿਰ ਉੱਚੇ ਟਿੱਲੇ 'ਤੇ ਬਣਿਆ ਹੋਇਆ ਹੈ ਅਤੇ ਇਸ ਅਸਥਾਨ ਤੋਂ ਖੜ੍ਹੇ ਹੋ ਕੇ ਸਾਰਾ ਪਠਾਨਕੋਟ (Pathankot) ਸ਼ਹਿਰ ਦਿਖਾਈ ਦਿੰਦਾ ਹੈ।
ਇਹ ਮੰਦਿਰ ਪਠਾਨਕੋਟ-ਜਲੰਧਰ ਬਾਈਪਾਸ (Pathankot-Jalandhar Bypass) 'ਤੇ ਸਥਿਤ ਹੈ। ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ 'ਤੇ ਤਿੱਖਾ ਮੋੜ ਹੋਣ ਕਾਰਨ ਕਈ ਲੋਕ ਹਾਦਸਿਆਂ (Accident) ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜਦੋਂ ਤੋਂ ਇਹ ਮੰਦਿਰਬਣਿਆ ਹੈ, ਇਸ ਜਗ੍ਹਾ 'ਤੇ ਹਾਦਸਿਆਂ 'ਚ ਕਮੀ ਆਈ ਹੈ।
ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਰਧਾਲੂ ਹਰ ਸਮੇਂ ਮੰਦਿਰ'ਚ ਮੱਥਾ ਟੇਕਣ ਲਈ ਆਉਂਦੇ ਹਨ ਪਰ ਨਵਰਾਤਰੀ, ਸ਼ਿਵਰਾਤਰੀ ਅਤੇ ਹੋਲੀ 'ਤੇ ਇਸ ਮੰਦਿਰ'ਚ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਹੈ। ਇਸ ਮੰਦਰ ਵਿੱਚ ਭਗਵਾਨ ਸ਼ਿਵ (Load Shiva) ਦੀ ਇੱਕ ਵਿਸ਼ਾਲ ਮੂਰਤੀ ਸਥਾਪਿਤ ਹੈ ਜੋ ਪਠਾਨਕੋਟ ਤੋਂ ਵੀ ਦਿਖਾਈ ਦਿੰਦੀ ਹੈ। ਦੂਰੋਂ ਦੂਰੋਂ ਲੋਕ ਇਸਮੰਦਿਰਵਿੱਚ ਮੱਥਾ ਟੇਕਣ ਲਈ ਆਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।