ਜਤਿਨ ਸ਼ਰਮਾ
ਪਠਾਨਕੋਟ: ਪਠਾਨਕੋਟ (Pathankot) ਨੂੰ ਸੈਰ ਸਪਾਟਾ ਸਥਾਨ (Tourist Hub) ਬਣਾਉਣ ਲਈ ਜੰਗਲਾਤ ਵਿਭਾਗ (Forest Department) ਵੱਲੋਂ ਧਾਰ ਖੇਤਰ ਦੀ ਰਣਜੀਤ ਸਾਗਰ ਝੀਲ (Ranjit Sagar Dam) 'ਤੇ ਮਿੰਨੀ ਗੋਆ ਨਾਂ ਦਾ ਸੈਰ ਸਪਾਟਾ ਸਥਾਨ ਵਿਕਸਤ ਕੀਤਾ ਗਿਆ ਸੀ। ਇਸ ਮਿੰਨੀ ਗੋਆ (Mini Goa) ਨੂੰ ਦੇਖਣ ਲਈ ਦੂਰ-ਦੂਰ ਤੋਂ ਸੈਲਾਨੀ ਇੱਥੇ ਪਹੁੰਚਦੇ ਸਨ।
ਇਸ ਸਥਾਨ ਦੀ ਖੂਬਸੂਰਤੀ ਦੀ ਚਰਚਾ ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ ਵਿੱਚ ਵੀ ਹੋਈ, ਜਿਸ ਨੂੰ ਦੇਖਦੇ ਹੋਏ ਇਸ ਥਾਂ 'ਤੇ ਕਈ ਪੰਜਾਬੀ ਸੰਗੀਤਕਾਰਾਂ ਵੱਲੋਂ ਆਪਣੀਆਂ ਐਲਬਮਾਂ ਦੀ ਸ਼ੂਟਿੰਗ ਕੀਤੀ ਗਈ ਹੈ।। ਦੂਜੇ ਪਾਸੇ ਇਸ ਸਾਲ ਪਹਾੜਾਂ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਰਣਜੀਤ ਸਾਗਰ ਡੈਮ ਦੇ ਪਾਣੀ ਦਾ ਪੱਧਰ ਵਧ ਗਿਆ ਸੀ। ਜਿਸ ਦੇ ਮੱਦੇਨਜ਼ਰ ਇਸ ਸਥਾਨ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਜਦੋਂ ਝੀਲ ਦਾ ਪਾਣੀ ਇੱਕ ਵਾਰ ਫਿਰ ਘੱਟ ਗਿਆ ਹੈ, ਤਾਂ ਇਸ ਸਥਾਨ 'ਤੇ ਸੈਲਾਨੀ ਨਜ਼ਰ ਆਉਣੇ ਸ਼ੁਰ ਹੋ ਗਏ ਹਨ। ਪਰ ਇੱਥੇ ਪਹੁੰਚੇ ਸੈਲਾਨੀ ਨਿਰਾਸ਼ ਨਜ਼ਰ ਆ ਰਹੇ ਹਨ। ਕਿਉਂਕਿ ਇਸ ਥਾਂ 'ਤੇ ਪਾਣੀ ਘੱਟ ਗਿਆ ਹੈ ਪਰ ਸਫ਼ਾਈ ਦਾ ਕੋਈ ਪ੍ਰਬੰਧ ਨਜ਼ਰਨਹੀਂ ਆਇਆ।
ਜਦੋਂ ਮਿੰਨੀ ਗੋਆ ਦੇਖਣ ਆਏ ਸੈਲਾਨੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਇਲਾਕੇ ਬਾਰੇ ਬਹੁਤ ਕੁਝ ਸੁਣਿਆ ਸੀ ਪਰ ਇੱਥੇ ਪਹੁੰਚ ਕੇ ਸੱਚਾਈ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਸਫ਼ਾਈ ਦਾ ਕੋਈ ਪੂਰਾ ਪ੍ਰਬੰਧ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।