ਜਤਿਨ ਸ਼ਰਮਾ
ਪਠਾਨਕੋਟ: ਅੱਜ ਪੂਰੇ ਦੇਸ਼ ਵਿੱਚ ਕਰਵਾ ਚੌਥ (karwa chauth)ਦਾ ਤਿਉਹਾਰ (Festival) ਮਨਾਇਆ ਜਾ ਰਿਹਾ ਹੈ। ਇਸ ਖਾਸ ਦਿਨ 'ਤੇ, ਵਿਆਹੁਤਾ ਔਰਤਾਂ (Married Women's) ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਰੱਖਿਆ ਲਈ ਵਰਤ ਕਰਦੀਆਂ ਹਨ। ਕਰਵਾ ਚੌਥ ਕਾਰਤਿਕ ਮਹੀਨੇ ਦੀ ਪੂਰਨਿਮਾ ਦੇ ਚੌਥੇ ਦਿਨ ਆਉਂਦਾ ਹੈ। ਕਰਵਾ ਚੌਥ ਦੇ ਦਿਨ ਦੁਰਗਾ ਪੂਜਾ ਦਾ ਵੀ ਵਿਸ਼ੇਸ਼ ਮਹੱਤਵ ਹੈ ਅਤੇ ਔਰਤਾਂ ਰਾਤ ਨੂੰ ਚੰਦਰਮਾ ਦੀ ਪੂਜਾ ਕਰਕੇ ਇਸ ਵਰਤ ਨੂੰ ਪੂਰਾ ਕਰਦੀਆਂ ਹਨ। ਇਸ ਦਿਨ ਔਰਤਾਂ ਇੱਕ ਥਾਂ ਇਕੱਠੀਆਂ ਹੋ ਕੇ ਦੁਰਗਾ ਦੀ ਪੂਜਾ ਕਰਦੀਆਂ ਹਨ ਨਾਲ ਹੀ ਔਰਤਾਂ ਇਸ ਤਿਉਹਾਰ ਨੂੰ ਰਵਾਇਤੀ ਗੀਤ ਗਾ ਕੇ ਮਨਾਉਂਦੀਆਂ ਹਨ।
ਪਠਾਨਕੋਟ (Pathankot) ਵਿੱਚ ਵੀ ਅੱਜ ਔਰਤਾਂ ਨੇ ਆਦਰਸ਼ ਕਲੋਨੀ ਵਿੱਚ ਇੱਕ ਥਾਂ ਇਕੱਠੀਆਂ ਹੋ ਕੇ ਇਹ ਤਿਉਹਾਰ ਮਨਾਇਆ। ਔਰਤਾਂ ਨੇ ਸਭ ਤੋਂ ਪਹਿਲਾਂ ਦੁਰਗਾ ਪੂਜਾ ਕੀਤੀ। ਜਿਸ ਤੋਂ ਬਾਅਦ ਔਰਤਾਂ ਨੇ ਨੱਚ ਕੇ ਇਹ ਤਿਉਹਾਰ ਮਨਾਇਆ। ਸ਼ਾਸਤਰਾਂ ਦੇ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਕਰਵਾ ਚੌਥ ਦਾ ਵਰਤ ਸੱਚੀ ਸ਼ਰਧਾ ਨਾਲ ਕਰਨ ਨਾਲ ਮਾਤਾ ਪਾਰਵਤੀ ਪ੍ਰਸੰਨ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Karwa chauth, Pathankot