ਰਿਸ਼ਵਤ ਕਾਂਡ 'ਚ ਵੱਡੀ ਕਾਰਵਾਈ। AAP ਵਿਧਾਇਕ ਅਮਿਤ ਰਤਨ ਗ੍ਰਿਫ਼ਤਾਰ। ਵਿਜੀਲੈਂਸ ਨੇ ਰਾਜਪੁਰਾ ਤੋਂ ਗ੍ਰਿਫ਼ਤਾਰ ਕੀਤਾ। MLA ਨੂੰ ਵਿਜੀਲੈਂਸ ਬਠਿੰਡਾ ਲੈ ਕੇ ਗਈ। ਬਠਿੰਡਾ ਦੇ ਸਿਵਲ ਲਾਈਨ ਪੁਲਿਸ ਥਾਣੇ 'ਚ ਰੱਖਿਆ। ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਵਿਧਾਇਕ ਹਨ।
ਪਿਛਲੇ ਦਿਨੀਂ MLA ਦੇ ਕਰੀਬੀ ਦੀ ਗ੍ਰਿਫ਼ਤਾਰੀ ਹੋਈ ਸੀ। ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਉਹਨਾਂ ਦੇ ਕਰੀਬੀ ਰਸ਼ਿਮ ਗਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਜਿਸ ਵੇਲੇ ਰਸ਼ਿਮ ਗਰਗ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਵੇਲੇ ਉਹ MLA ਦੇ ਨਾਲ ਹੀ ਬੈਠਾ ਸੀ।
FIR 'ਚ ਸ਼ਿਕਾਇਤਕਰਤਾ ਨੇ MLA ਦਾ ਵੀ ਨਾਮ ਲਿਆ ਸੀ। ਰਸ਼ਿਮ ਜ਼ਰੀਏ MLA ਤੱਕ ਹੀ ਰਿਸ਼ਵਤ ਦੇ ਪੈਸੇ ਪਹੁੰਚਾਏ ਜਾਣ ਦਾ ਇਲਜ਼ਾਮ ਲਗਾਇਆ ਸੀ। ਇੱਕ ਪਿੰਡ ਦੇ ਸਰਪੰਚ ਤੋਂ ਪੰਚਾਇਤ ਲਈ ਗ੍ਰਾਂਟ ਜਾਰੀ ਕਰਨ ਬਦਲੇ 5 ਲੱਖ ਮੰਗੇ ਗਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Corruption, MLAs