Home /News /patiala /

ਪਟਿਆਲਾ 'ਚ ਏਐਸਆਈ ਨੇ ਗੋਲੀ ਮਾਰ ਕੇ ਕੀਤਾ ਪਤਨੀ ਦਾ ਕਤਲ, ਫਿਰ ਖੁਦ ਨੂੰ ਮਾਰੀ ਗੋਲੀ

ਪਟਿਆਲਾ 'ਚ ਏਐਸਆਈ ਨੇ ਗੋਲੀ ਮਾਰ ਕੇ ਕੀਤਾ ਪਤਨੀ ਦਾ ਕਤਲ, ਫਿਰ ਖੁਦ ਨੂੰ ਮਾਰੀ ਗੋਲੀ

Crime News: ਪਟਿਆਲਾ ਪੁਲਿਸ ਲਾਈਨ 'ਚ ਏ.ਐਸ.ਆਈ ਵੱਲੋਂ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਖੁਦ ਨੂੰ ਵੀ ਗੋਲੀ ਮਾਰਨ ਦੀ (ASI Killed his Wife) ਸੂਚਨਾ ਹੈ। ਦੋਵਾਂ ਪਤੀ-ਪਤਨੀ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਸਥਾਨਕ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ।

  • Share this:

ਮਨੋਜ ਸ਼ਰਮਾ

ਪਟਿਆਲਾ: Crime News: ਪੁਲਿਸ ਲਾਈਨ ਦੇ ਕੁਆਰਟਰਾਂ 'ਚ ਇੱਕ ਏਐਸਆਈ ਨੇ ਆਪਣੇ ਸਿਰ 'ਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਪਰ ਗੋਲੀ ਚੱਲਣ ਸਮੇ ਅੱਗੇ ਆਉਣ ਨਾਲ ਉਸਦੀ ਪਤਨੀ ਦੀ ਮੌਤ ਹੋ ਗਈ। ਗੋਲੀ ਚੱਲਣ ਦੀ ਅਵਾਜ਼ ਤੋਂ ਬਾਅਦ ਜਿਵੇਂ ਹੀ ਗੁਆਂਢੀ ਘਰ ਪੁੱਜੇ ਤਾਂ ਏਐਸਆਈ ਦੀ ਪਤਨੀ ਸੁਮਨ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਡਿੱਗੀ ਪਈ ਸੀ, ਜਦਕਿ ਏਐਸਆਈ ਦਵਿੰਦਰ ਸਿੰਘ ਦਰਦ ਨਾਲ ਤੜਫ ਰਿਹਾ ਸੀ। ਗੁਆਂਢੀਆਂ ਵੱਲੋਂ ਜਿਥੇ ਏਐਸਆਈ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ, ਉੱਥੇ ਹੀ ਘਟਨਾ ਸਬੰਧੀ ਥਾਣਾ ਤ੍ਰਿਪੜੀ ਨੂੰ ਸੂਚਨਾ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਧਿਆਨਾ ਪਿੰਡ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ। ਦੁਪਹਿਰ ਦੋ ਵਜੇ ਦੇ ਕਰੀਬ ਗਵਾਂਢੀਆਂ ਨੂੰ ਦਵਿੰਦਰ ਸਿੰਘ ਦਾ ਫੋਨ ਆਇਆ ਕਿ ਉਹ ਆਪਣੀ ਪਤਨੀ ਨਾਲ ਝਗੜਾ ਕਰ ਰਿਹਾ ਹੈ ਤੇ ਉਹ ਉਸ ਨੂੰ ਗੋਲ਼ੀ ਮਾਰ ਦੇਵੇਗਾ। ਇਸ ਤੋਂ ਬਾਅਦ ਉਹ ਜਿਵੇਂ ਹੀ ਦਵਿੰਦਰ ਸਿੰਘ ਦੇ ਕੁਆਰਟਰ ਪੁੱਜੇ ਤਾਂ ਉਸ ਦੀ ਪਤਨੀ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਡਿੱਗੀ ਪਈ ਸੀ ਤੇ ਉਹ ਦਰਦ ਨਾਲ ਤੜਫ ਰਿਹਾ ਸੀ।

ਦਵਿੰਦਰ ਸਿੰਘ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਫਿਲਹਾਲ ਉੱਥੇ ਉਸ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਗੋਲ਼ੀ ਉਸ ਦੇ ਸਿਰ ਦੇ ਆਰ-ਪਾਰ ਲੰਘ ਚੁੱਕੀ ਹੈ। ਹਾਲਾਂਕਿ ਇਸ ਮਾਮਲੇ 'ਤੇ ਕੋਈ ਪੁਲਿਸ ਅਧਿਕਾਰੀ ਫਿਲਹਾਲ ਬੋਲਣ ਨੂੰ ਤਿਆਰ ਨਹੀਂ ਸੀ

ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪਤਨੀ ਦੀ ਮੌਤ ਹੋ ਗਈ ਹੈ, ਜਦਕਿ ਏਐਸਆਈ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Published by:Krishan Sharma
First published:

Tags: Crime against women, Crime news, Patiala, Punjab Police