Home /patiala /

Patiala: ਪਿੰਡ ਥੂਹੀ ਦੇ ਸਰਕਾਰੀ ਸਕੂਲ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਮਾਰਿਆ ਛਾਪਾ

Patiala: ਪਿੰਡ ਥੂਹੀ ਦੇ ਸਰਕਾਰੀ ਸਕੂਲ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਮਾਰਿਆ ਛਾਪਾ

X
Harjot

Harjot Singh Bains

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਿ ਪਿਛਲੀਆਂ ਸਰਕਾਰਾਂ ਸਮੇਂ ਜਿਆਦਾਤਰ ਅਧਿਆਪਕ ਧਰਨੇ ਮੁਜ਼ਾਹਰਿਆਂ ਉੱਤੇ ਹੀ ਰਹਿੰਦੇ ਸਨ, ਪਰ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਤਾਂ ਅਸੀਂ ਸਿੱਖਿਆ ਦੇ ਸੁਧਾਰ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਸਕੂਲਾਂ ਦੀ ਹਾਲਤ ਸੁਧਾਰਨ ਵੱਲ ਵਧੇਰੇ ਧਿਆਨ ਦੇ ਰਹੀ ਹੈ, ਜਿਨ੍ਹਾਂ ਸਕੂਲਾਂ ਦੀ ਹਾਲਤ ਖਸਤਾ ਹੈ।

ਹੋਰ ਪੜ੍ਹੋ ...
  • Share this:

ਭੁਪਿੰਦਰ ਸਿੰਘ

ਪਟਿਆਲਾ- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਾਭਾ ਹਲਕੇ ਦੇ ਪਿੰਡ ਥੂਹੀ ਸਥਿੱਤ ਸਰਕਾਰੀ ਹ‍ਾਈ ਸਕੂਲ ਵਿਖੇ ਬਾਅਦ ਦੁਪਹਿਰ ਅਚਨਚੇਤ ਦੌਰਾ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਸਕੂਲ ਵਿੱਚ ਬਣੇ ਇੰਨਡੋਰ ਸਟੇਡੀਅਮ ਦਾ ਨਿਰੀਖਣ ਕੀਤਾ ਗਿਆ, ਉਥੇ ਛੁੱਟੀ ਹੋਣ ਉਪਰੰਤ ਸਕੂਲ ਵਿੱਚ ਵੱਖ-ਵੱਖ ਖੇਡਾਂ ਖੇਡ ਰਹੇ ਸਕੂਲੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਬੈਂਸ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਗਰੇਵਾਲ ਵੱਲੋਂ ਜੋ ਸਕੂਲ ਦੀ ਕਾਇਆ ਕਲਪ ਕੀਤੀ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਇਸ ਮੌਕੇ  ਹਰਜੋਤ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਜਿਆਦਾਤਰ ਅਧਿਆਪਕ ਧਰਨੇ ਮੁਜ਼ਾਹਰਿਆਂ ਉੱਤੇ ਹੀ ਰਹਿੰਦੇ ਸਨ, ਪਰ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਤਾਂ ਅਸੀਂ ਸਿੱਖਿਆ ਦੇ ਸੁਧਾਰ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਸਕੂਲਾਂ ਦੀ ਹਾਲਤ ਸੁਧਾਰਨ ਵੱਲ ਵਧੇਰੇ ਧਿਆਨ ਦੇ ਰਹੀ ਹੈ, ਜਿਨ੍ਹਾਂ ਸਕੂਲਾਂ ਦੀ ਹਾਲਤ ਖਸਤਾ ਹੈ। ਸਿਖਿਆ ਮੰਤਰੀ ਨੇ ਕਿਹਾ ਕੀ ਸਾਨੂੰ ਅਧਿਆਪਕ ਹਰਿੰਦਰ ਸਿੰਘ ਗਰੇਵਾਲ ਵਰਗੇ ਅਧਿਆਪਕਾਂ ਤੋਂ ਸਿਖਣ ਦੀ ਲੋੜ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਪਿੰਡ ਥੂਹੀ ਦੇ ਸਰਕਾਰੀ ਸਕੂਲ ਨੂੰ ਵਾਰ-ਵਾਰ ਵੇਖਣ ਨੂੰ ਜੀ ਕਰਦਾ ਹੈ।

ਉਨ੍ਹਾਂ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੀਆਂ ਕਿਹਾ ਕੀ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ, ਇਸ ਨਾਲ ਜਿੱਥੇ ਬੱਚਿਆਂ ਨੂੰ ਹਰ ਪ੍ਰਕਾਰ ਦੀ ਸਰਕਾਰੀ ਸਹੁਲਤ ਮਿਲੇਗੀ ਉਥੇ ਪ੍ਰਾਈਵੇਟ ਸਕੂਲਾਂ ਵਿੱਚ ਫ਼ੀਸ ਦੀ ਹੋ ਰਹੀ ਬਰਬਾਦੀ ਤੋਂ ਬਚਿਆ ਜਾਵੇਗਾ। ਇਸ ਮੌਕੇ ਸਕੂਲ ਦੇ ਅਧਿਆਪਕ ਹਰਿੰਦਰ ਸਿੰਘ ਗਰੇਵਾਲ ਨੇ ਕਿਹਾ ਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਅਚਨਚੇਤ ਸਾਡੇ ਸਰਕਾਰੀ ਹ‍ਾਈ ਸਕੂਲ ਥੂਹੀ ਦਾ ਦੌਰਾ ਕੀਤਾ ਗਿਆ। ਜਿਨ੍ਹਾਂ ਵੱਲੋਂ ਜਿੱਥੇ ਸਾਡੇ ਸਕੂਲ ਦੇ ਵਿਕਾਸ ਦੀ ਪ੍ਰਸੰਸਾ ਕੀਤੀ ਗਈ ਉੱਥੇ ਉਨ੍ਹਾਂ ਵੱਲੋਂ ਇਹ ਵੀ ਵਾਅਦਾ ਕੀਤਾ ਗਿਆ ਕੀ ਉਹ ਸਕੂਲ ਦੀ ਹਰ ਤਰ੍ਹਾਂ ਦੀ ਮਾਲੀ ਮਦਦ ਦਾ ਯਤਨ ਕਰਨਗੇ।

Published by:Drishti Gupta
First published:

Tags: Education, Harjot Bains, Punjab