ਪੁਰਸ਼ੋਤਮ ਕੌਸ਼ਿਕ
ਸਮਾਣਾ: ਪੰਜਾਬ ਅਤੇ ਹਰਿਆਣਾ ਦੇ ਮੌਸਮ 'ਚ ਆਈ ਤਬਦੀਲੀ ਕਾਰਨ, ਕਿਸਾਨਾਂ ਦੀ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਈ ਹੈ। ਕਣਕ ਦੇ ਨਾਲ-ਨਾਲ ਸਰ੍ਹੋਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।
ਸਮਾਣਾ ਖੇਤਰ 'ਚ ਕਿਸਾਨਾਂ ਨੂੰ ਗੜ੍ਹੇਮਾਰੀ ਅਤੇ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਨੇ ਕਿਸਾਨਾਂ ਦੀ ਫ਼ਸਲ ਖੇਤਾਂ 'ਚ ਵਿਛਾ ਦਿੱਤੀ ਹੈ। ਜੋ 10 ਦਿਨ ਬਾਅਦ ਦਾਣਾ ਮੰਡੀ 'ਚ ਪੁੱਜਣੀ ਸੀ, ਹੁਣ ਉਸ ਨੂੰ 20 ਦਿਨ ਦੇਰੀ ਨਾਲ ਲਿਜਾਇਆ ਜਾਵੇਗਾ। ਕਿਸਾਨਾਂ ਦੀ 50 ਫੀਸਦੀ ਕਣਕ ਦਾ ਨੁਕਸਾਨ ਹੋ ਚੁੱਕਾ ਹੈ।
ਖੜ੍ਹੀ ਕਣਕ ਦੇ ਦਾਣੇ ਵੀ ਕਾਲੇ ਹੋ ਗਏ ਹਨ। ਖੇਤਾਂ 'ਚ ਕਣਕ ਡਿੱਗਣ ਕਾਰਨ ਕੰਬਾਈਨ ਮਸ਼ੀਨ ਵੀ ਕਣਕ ਦੀ ਵਾਢੀ ਨਹੀਂ ਕਰ ਸਕੇਗੀ। ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀ ਲਕੀਰ ਸਾਫ਼ ਦੇਖੀ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crop Damage, Rain, Samana